ਮੋਗਾ ਰੋਡ, ਬਾਘਾ ਪੁਰਾਣਾ ‘ਚ ਪਰਾਲੀ ਨਾਲ ਭਰੀ ਟਰਾਲੀ ਨੂੰ ਭਿਆਨਕ ਅੱਗ ਲੱਗ ਗਈ। ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ’ਤੇ ਕਾਬੂ ਪਾਇਆ। ਸਮਾਂ ਰਹਿੰਦੇ ਟਰੈਕਟਰ ਟਰਾਲੀ ਤੋਂ ਵੱਖ ਹੋ ਗਿਆ। ਉਥੇ ਖੜ੍ਹੇ ਲੋਕਾਂ ਨੇ ਦੱਸਿਆ ਕਿ ਪਰਾਲੀ ਨਾਲ ਭਰੀ ਟਰਾਲੀ ਮੋਗਾ ਤੋਂ ਬਾਘੇ ਪੁਰਾਣੇ ਵੱਲ ਜਾ ਰਹੀ ਸੀ। ਜਦੋਂ ਇਹ ਬਾਘਾ ਪੁਰਾਣਾ ਸ਼ਹਿਰ ਵਿੱਚ ਦਾਖਲ ਹੋਇਆ ਤਾਂ ਸੜਕ ਕਿਨਾਰੇ ਟਰਾਂਸਫਰ ਨਾਲ ਟਕਰਾ ਗਿਆ।
ਦੱਸ ਦਈਏ ਕਿ ਚੰਗਿਆੜੀ ਕਾਰਨ ਪਰਾਲੀ ਨੂੰ ਭਿਆਨਕ ਅੱਗ ਲੱਗ ਗਈ ਅਤੇ ਡਰਾਈਵਰ ਨੇ ਟਰੈਕਟਰ ਨੂੰ ਟਰਾਲੀ ਤੋਂ ਵੱਖ ਕਰ ਲਿਆ। ਕੁਝ ਹੀ ਦੇਰ ਵਿੱਚ ਚਾਰੇ ਪਾਸੇ ਧੂੰਆਂ ਹੀ ਸੰਘਣਾ ਹੋ ਗਿਆ ਅਤੇ ਸਾਰੀ ਸੜਕ ਨੂੰ ਬੰਦ ਕਰਨਾ ਪਿਆ। ਮੌਕੇ ‘ਤੇ ਪਹੁੰਚੀ ਪੁਲਿਸ ਪ੍ਰਸ਼ਾਸਨ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ੱਕਤ ਨਾਲ ਅੱਗ ‘ਤੇ ਕਾਬੂ ਪਾਇਆ। ਖੁਸ਼ਕਿਸਮਤੀ ਨਾਲ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।












