ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਤਿਰੂਵਨੰਤਪੁਰਮ ਦੇ ਗ੍ਰੀਨਫੀਲਡ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਸ਼ਾਮ 7 ਵਜੇ ਸ਼ੁਰੂ ਹੋਵੇਗਾ। ਆਸਟ੍ਰੇਲੀਆ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਆਸਟ੍ਰੇਲੀਆਈ ਟੀਮ ਨੇ ਇਸ ਮੈਚ ਲਈ ਪਲੇਇੰਗ ਇਲੈਵਨ ‘ਚ 2 ਬਦਲਾਅ ਕੀਤੇ ਹਨ। ਐਡਮ ਜ਼ੈਂਪਾ ਦੀ ਥਾਂ ਗਲੇਨ ਮੈਕਸਵੈੱਲ ਅਤੇ ਬੇਨਡੋਰਫ ਦੀ ਥਾਂ ਆਰੋਨ ਹਾਰਡੀ ਟੀਮ ਵਿੱਚ ਵਾਪਸੀ ਕੀਤੀ ਹੈ। ਦੂਜੇ ਪਾਸੇ ਟੀਮ ਇੰਡੀਆ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।












