ਦੱਖਣੀ ਅਫਰੀਕਾ ਦੌਰੇ ਲਈ ਅੱਜ ਟੀਮ ਇੰਡੀਆ ਦਾ ਐਲਾਨ ਹੋਣ ਜਾ ਰਿਹਾ ਹੈ। 10 ਦਸੰਬਰ ਤੋਂ ਸ਼ੁਰੂ ਹੋਣ ਜਾ ਰਹੇ ਇਸ ਦੌਰੇ ‘ਤੇ ਟੀਮ ਇੰਡੀਆ ਨੂੰ 3 ਟੀ-20, 3 ਵਨਡੇ ਤੇ 2 ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ ਹੈ। ਟੀਮ ਇੰਡੀਆ ਪਹਿਲਾਂ ਟੀ-20, ਫਿਰ ਵਨਡੇ ਅਤੇ ਅੰਤ ਵਿੱਚ ਟੈਸਟ ਸੀਰੀਜ਼ ਖੇਡੇਗੀ।
ਵਿਰਾਟ ਕੋਹਲੀ ਸਣੇ ਕਈ ਖਿਡਾਰੀਆਂ ਨੂੰ ਟੀ-20 ਅਤੇ ਵਨਡੇ ਸੀਰੀਜ਼ ਲਈ ਆਰਾਮ ਮਿਲ ਸਕਦਾ ਹੈ। ਭਾਰਤੀ ਟੀਮ ਦਾ ਦੱਖਣੀ ਅਫਰੀਕਾ ਦੌਰਾ ਕਈ ਮਾਇਨਿਆਂ ਤੋਂ ਮਹੱਤਵਪੂਰਨ ਹੈ। ਪਹਿਲਾਂ, ਟੀ-20 ਵਿਸ਼ਵ ਕੱਪ 6 ਮਹੀਨਿਆਂ ਬਾਅਦ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਣਾ ਹੈ। ਇਸ ਲਿਹਾਜ਼ ਨਾਲ ਇਸ ਦੌਰੇ ਦੀ ਟੀ-20 ਸੀਰੀਜ਼ ਮਹੱਤਵਪੂਰਨ ਹੈ।
ਦੂਜਾ, ਭਾਰਤੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ 2023-25 ਦੀ ਅੰਕ ਸੂਚੀ ਵਿੱਚ ਦੂਜੇ ਸਥਾਨ ‘ਤੇ ਹੈ ਅਤੇ ਟੀਮ ਇੰਡੀਆ ਅਫਰੀਕਾ ਵਿੱਚ ਟੈਸਟ ਲੜੀ ਜਿੱਤ ਕੇ ਸਿਖਰਲੇ ਸਥਾਨ ‘ਤੇ ਪਹੁੰਚਣਾ ਚਾਹੇਗੀ। ਤੀਜਾ ਭਾਰਤੀ ਟੀਮ ਅਜੇ ਤੱਕ ਦੱਖਣੀ ਅਫਰੀਕਾ ਵਿੱਚ ਟੈਸਟ ਲੜੀ ਨਹੀਂ ਜਿੱਤ ਸਕੀ ਹੈ। ਇਸ ਲਿਹਾਜ਼ ਨਾਲ ਵੀ ਇਹ ਦੌਰਾ ਅਹਿਮ ਮੰਨਿਆ ਜਾ ਰਿਹਾ ਹੈ।












