September 8, 2026, 2:40 pm
----------- Advertisement -----------
HomeNewsਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦਾ ਸੱਦਾ ਪੱਤਰ  ਦੇਸ਼ 'ਚ ਭੇਜਣ...

ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦਾ ਸੱਦਾ ਪੱਤਰ  ਦੇਸ਼ ‘ਚ ਭੇਜਣ ਲਈ ਲੁਧਿਆਣਾ ‘ਚ ਪੰਜਾਬ ਪੱਧਰ ਤੇ ਹੋਈ ਬੈਠਕ

Published on

----------- Advertisement -----------

ਸ੍ਰੀ ਰਾਮ ਮੰਦਰ ਭੂਮੀ ਤੀਰਥ  ਅਯੋਧਿਆ ਵਿੱਚ ਬਣ ਰਹੇ ਸ਼੍ਰੀ ਰਾਮ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਦਾ ਸੱਦਾ ਪੱਤਰ  ਸਾਰੇ ਦੇਸ਼ ਵਿੱਚ ਭੇਜਣ ਲਈ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਪੰਜਾਬ ਪੱਧਰ ਤੇ ਇੱਕ ਬੈਠਕ ਹੋਈ। ਇਸ ਬੈਠਕ ਵਿੱਚ ਪੂਰੇ ਪੰਜਾਬ ਦੇ ਜ਼ਿਲ੍ਹਾ ਸਮਿਤੀਆ ਨੂੰ ਬੁਲਾਈਆ ਗਿਆ ਹੈ।  ਬੈਠਕ ਵਿੱਚ ਪੰਜਾਬ ਦੇ ਸਾਰੇ ਪਿੰਡਾਂ , ਸ਼ਹਿਰਾਂ ਤੋਂ ਪ੍ਰਭੂ ਸ਼੍ਰੀ ਰਾਮ ਜੀ ਦੇ ਮੰਦਰ ਦੀ ਪ੍ਰਾਨ ਪ੍ਰਤਿਸ਼ਠਾ ਵਾਲੇ ਦਿਨ ਦੇ ਸੱਦੇ ਵਾਸਤੇ ਪਵਿੱਤਰ ਅਕਸ਼ਤ (ਚਾਵਲ) ਅਤੇ ਪ੍ਰਭੂ ਰਾਮ ਜੀ ਦਾ ਚਿੱਤਰ ਹਰ ਘਰ ਤੱਕ ਪਹੁੰਚਾਣ ਦੀ ਯੋਜਨਾ ਬਣਾਈ ਗਈ ।

ਪਟਿਆਲਾ ਤੋਂ ਰਾਸ਼ਟਰੀਅ ਸਵੈ ਸੇਵਕ ਸੰਘ ਦੇ ਵਿਭਾਗ ਪ੍ਰਚਾਰਕ ਜਤਿੰਦਰ, ਜ਼ਿਲ੍ਹਾ ਸਹਿ ਕਾਰਿਵਾਹ ਮਨਮੋਹਨ ਕ੍ਰਿਸ਼ਨ, ਸੰਜੀਵ ਕੁਮਾਰ ਦੇਵ, ਸੁਸ਼ੀਲ , ਵਿਸ਼ਵ ਹਿੰਦੂ ਪਰਿਸ਼ਦ ਤੋਂ ਚਰਨਜੀਤ  ਚੌਹਾਨ ਅਤੇ ਅਸ਼ੋਕ ਚੱਕਰਵਤੀ ਨੇ ਬੈਠਕ ਵਿੱਚ ਭਾਗ ਲਿਆ। ਲੁਧਿਆਣਾ ਤੋਂ ਅਕਸ਼ਰ ਪਾਤਰ ਪਟਿਆਲਾ ਦੇ ਸ਼੍ਰੀ ਪੂਰਨਾਥ ਮੰਦਰ ਲੈ ਆਏ ਗਏ। ਜਿੱਥੇ ਇਹਨਾਂ ਦੀ ਪੂਜਾ ਅਤੇ ਦਰਸ਼ਨਾਂ ਵਾਸਤੇ ਰੱਖੇ ਜਾਣਗੇ।  ਮੰਦਿਰ ਸਿਮ੍ਰਤੀ ਦੇ ਪ੍ਰਧਾਨ ਵਰਿੰਦਰ ਖੰਨਾ ਦੀ ਅਧਿਅਕਸ਼ਤਾ ਵਿੱਚ ਸੈਂਕੜੇ ਰਾਮ ਭਗਤਾਂ ਨੇ ਕਲਸ਼ ਦਾ ਨਿਗਾ ਅਤੇ ਜੋਰਦਾਰ  ਸਵਾਗਤ ਕੀਤਾ ।  

ਅਗਲੇ ਇਕ ਤੋਂ 15 ਜਨਵਰੀ ਤੱਕ ਸ਼੍ਰੀ ਰਾਮ ਜਨਮ ਭੂਮੀ ਸੰਮਤੀ ਦੇ ਕਾਰਿਆ ਕਰਤਾ ਘਰ ਘਰ ਜਾ ਕੇ ਇਹ ਨਿਮੰਤਰਨ ਪੱਤਰ ਰਾਮ ਭਗਤਾਂ ਤੱਕ ਪਹੁੰਚਾਣਗੇ ਆਉਣ ਵਾਲੀ 22 ਜਨਵਰੀ ਨੂੰ ਜਦੋਂ ਅਯੋਧਿਆ ਦੇ ਸ਼੍ਰੀ ਰਾਮ ਮੰਦਿਰ ਵਿੱਚ ਪ੍ਰਾਣ ਪ੍ਰਤਿਸ਼ਠਾ  ਹੋਵੇਗੀ। ਉਸ ਵਕਤ ਦੇਸ਼ ਦੇ ਹਰ ਪਿੰਡ, ਬਸਤੀ, ਸ਼ਹਿਰ ਨਿਵਾਸੀ  ਮੰਦਰਾਂ ਵਿੱਚ ਵੀ ਵਿਸ਼ਾਲ ਆਯੋਜਨ ਕਰਕੇ ਸਮਾਜ ਨੂੰ ਉਸ ਵਿਸ਼ਾਲ ਅਤੇ ਆਸਥਾ ਦੇ ਪ੍ਰਤੀਕ ਇਤਿਹਾਸਿਕ ਪਲ ਦੇ ਨਾਲ ਜੋੜਨਗੇ । 

ਪੂਜਾ ਦੇ ਬਾਅਦ ਸ਼ਾਮ ਨੂੰ ਹਰ ਕੋਈ ਆਪਣੇ ਘਰਾਂ  ਅਤੇ ਕੰਮਕਾਜ ਵਾਲੀ ਥਾਵਾਂ, ਮੰਦਰਾਂ ਦੇ ਵਿੱਚ ਦੀਪਮਾਲਾ ਕਰਕੇ ਹਰ  ਥਾਂ ਇਸ ਇਤਿਹਾਸਿਕ ਅਤੇ ਆਸਥਾ ਨਾਲ ਭਰੇ ਦਿਨ ਦੀ  ਖੁਸ਼ੀ ਮਨਾਈ ਜਾਏਗੀ। ਜਿਸ ਤਰ੍ਹਾਂ ਹੀ ਕਲਸ਼ ਯਾਤਰਾ ਮੰਦਰ ਦੇ ਮੁੱਖ ਦਰਵਾਜ਼ੇ ਤੇ ਪਹੁੰਚੀ ਉਸ ਤਰ੍ਹਾਂ ਹੀ ਭਗਤਾਂ ਵਿੱਚ ਦਰਸ਼ਨਾ ਨੂੰ ਲੈ ਕੇ ਉਤਸਾਹ ਦੇਖਣ ਵਾਲਾ ਸੀ। ਢੋਲ ਸੈਣਿਆਂ ਨਾਲ ਇਸ ਕਲਸ਼ ਰੂਪੀ ਨਿਮੰਤਰਣ ਦਾ ਜੋਰਦਾਰ ਸਵਾਗਤ ਕੀਤਾ ਗਿਆ ਅਤੇ ਪੂਰੇ ਕਾਰਿਕਰਮ ਬਾਰੇ ਦੱਸਿਆ ਗਿਆ

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਐਕਸ਼ਨ ਮੋਡ ‘ਚ ਸਚਿਨ ਪਾਇਲਟ, ਰਾਹੁਲ-ਪ੍ਰਿਯੰਕਾ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਨਵੇਂ ਇੰਚਾਰਜ ਸਚਿਨ ਪਾਇਲਟ ਨੇ ਜ਼ਿੰਮੇਵਾਰੀ ਸੰਭਾਲਦੇ ਹੀ ਸੰਗਠਨ ਨੂੰ ਮਜ਼ਬੂਤ...

Congress ਵਿੱਚ ਨਹੀਂ ਜਾਣਗੇ ਕੈਪਟਨ ਅਮਰਿੰਦਰ ਸਿੰਘ,ਜੈਇੰਦਰ ਕੌਰ ਨੇ BJP ਛੱਡਣ ਦੀ ਚਰਚਾ ’ਤੇ ਬ੍ਰੇਕ ਲਾਈ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਜੈਇੰਦਰ ਕੌਰ ਨੇ ਅੱਜ ਸਪਸ਼ਟ ਕਰ...

ਜਰਮਨੀ ‘ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਮੌਤ, 20 ਦਿਨਾਂ ਬਾਅਦ ਪਿੰਡ ਥੋਬਾ ਪਹੁੰਚੀ ਦੇਹ, ਪਰਿਵਾਰ ਨੇ ਜਾਂਚ ਦੀ ਕੀਤੀ ਮੰਗ

ਅੰਮ੍ਰਿਤਸਰ ਦੇ ਅਜਨਾਲਾ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਜਨਾਲਾ ਖੇਤਰ ਦੇ...

ਹਿਮਾਚਲ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ, ਜਥੇਦਾਰ ਗੜਗੱਜ ਨੇ ਘਟਨਾ ਦੀ ਕੀਤੀ ਸਖ਼ਤ ਨਿੰਦਾ

ਹਿਮਾਚਲ ਪ੍ਰਦੇਸ਼ ਦੇ ਸੋਲਨ ‘ਚ ਇੱਕ ਨਿੱਜੀ ਬੋਰਡਿੰਗ ਸਕੂਲ ‘ਚ ਸਿੱਖ ਵਿਦਿਆਰਥੀ ਨਾਲ ਰੈਗਿੰਗ...

ਲੋਕ ਤੰਗ ਹਏ ਤਾਂ ਲਵਾਂਗੇ ਐਕਸ਼ਨ… ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ‘ਤੇ ਮੰਤਰੀ ਅਮਨ ਅਰੋੜਾ ਦੀ ਚੇਤਾਵਨੀ

ਪੰਜਾਬ ‘ਚ ਸਰਕਾਰੀ ਮੁਲਾਜ਼ਮਾਂ ਤੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਿਚਾਲੇ...

ਅਮਨ ਅਰੋੜਾ ਵੱਲੋਂ ਦੁਬਈ ਸੰਮੇਲਨ ਵਿੱਚ ਯੂ.ਏ.ਈ. ਨਿਵੇਸਕਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ; ਸੁਚਾਰੂ ਪ੍ਰਵਾਨਗੀਆਂ, ਮਜ਼ਬੂਤ ਬੁਨਿਆਦੀ ਢਾਂਚੇ ਅਤੇ ਪੂਰਨ ਸਹਿਯੋਗ ਦਾ ਦਿੱਤਾ...

*ਚੰਡੀਗੜ੍ਹ/ਦੁਬਈ, 7 ਸਤੰਬਰ::ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਆਲਮੀ ਨਿਵੇਸ਼ ਨੂੰ ਆਕਰਸ਼ਿਤ...

ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸਮੇਂ ਸਿਰ ਮਿਲੇ ਇਲਾਜ ਨੇ ਸ਼ੂਗਰ ਦੇ ਮਰੀਜ਼ਾਂ ਨੂੰ ਅੰਗ ਗੁਆਉਣ ਦੇ ਖ਼ਤਰੇ ਤੋਂ ਬਚਾਉਣ ਵਿੱਚ ਕੀਤੀ ਮਦਦ

ਚੰਡੀਗੜ੍ਹ, 07 ਸਤੰਬਰ 2026: ਜ਼ਖ਼ਮ ਭਾਵੇਂ ਛੋਟਾ ਦਿਖਾਈ ਦੇ ਰਿਹਾ ਹੋਵੇ,ਪਰ ਇਸ ਦਾ ਖ਼ਤਰਾ ਬਿਲਕੁਲ...

ਪੰਜਾਬ ਦੇ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਇੱਕ ਸਾਲ ਵਿੱਚ ਦਾਖ਼ਲੇ 164% ਵਧੇ

ਚੰਡੀਗੜ੍ਹ; 7 ਸਤੰਬਰ 2026:‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਭਗਵੰਤ ਮਾਨ ਸਰਕਾਰ ਦੇ ਨਸ਼ਾ ਛੁਡਾਊ...

ਕਿਸਾਨਾਂ ਤੇ ਪੰਜਾਬ ਸਰਕਾਰ ਵਿਚਾਲੇ ਬਣੀ ਸਹਿਮਤੀ; 7 ਦਿਨਾਂ ਬਾਅਦ ਧਰਨਾ ਅੱਜ ਸਮਾਪਤ

ਸੰਯੁਕਤ ਕਿਸਾਨ ਮੋਰਚਾ ਅਤੇ ਪੰਜਾਬ ਸਰਕਾਰ ਵਿਚਾਲੇ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਬਣ...