November 19, 2026, 11:43 am
----------- Advertisement -----------
HomeNewsBreaking Newsਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਵਿਕਾਸ ਮਲਿਕ

ਹਾਈਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਐਡਵੋਕੇਟ ਵਿਕਾਸ ਮਲਿਕ

Published on

----------- Advertisement -----------
  • ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਂਕਾਰ ਸਿੰਘ ਬਟਾਲਵੀ ਨੂੰ ਹਰਾਇਆ
  • ਵਿਕਾਸ ਮਲਿਕ ਨੂੰ 1536, ਓਂਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ ਮਿਲੀਆਂ
  • ਪਹਿਲੀ ਵਾਰ EVM ਰਾਹੀਂ ਹੋਈ ਵੋਟਿੰਗ

ਚੰਡੀਗੜ੍ਹ, 16 ਦਸੰਬਰ 2023 – ਐਡਵੋਕੇਟ ਵਿਕਾਸ ਮਲਿਕ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ (ਐਚਸੀਬੀਏ) ਦਾ ਪ੍ਰਧਾਨ ਚੁਣਿਆ ਗਿਆ ਹੈ। ਮਲਿਕ ਨੇ ਆਪਣੇ ਨੇੜਲੇ ਵਿਰੋਧੀ ਓਂਕਾਰ ਸਿੰਘ ਬਟਾਲਵੀ ਨੂੰ ਹਰਾਇਆ ਹੈ। ਪ੍ਰਧਾਨ ਦੇ ਅਹੁਦੇ ਲਈ ਕੁੱਲ ਪੰਜ ਉਮੀਦਵਾਰ ਮੈਦਾਨ ਵਿੱਚ ਸਨ। ਪ੍ਰਧਾਨ ਦੇ ਅਹੁਦੇ ਲਈ ਮਲਿਕ ਨੂੰ 1536 ਵੋਟਾਂ, ਓਂਕਾਰ ਸਿੰਘ ਬਟਾਲਵੀ ਨੂੰ 848 ਵੋਟਾਂ, ਸਪਨ ਧੀਰ ਨੂੰ 778 ਵੋਟਾਂ, ਐਨ ਕੇ ਬਾਂਕਾ ਨੂੰ 44 ਅਤੇ ਚੌਹਾਨ ਸਤਵਿੰਦਰ ਸਿੰਘ ਸਿਸੋਦੀਆ ਨੂੰ ਸਿਰਫ਼ 36 ਵੋਟਾਂ ਹੀ ਮਿਲੀਆਂ। ਮਲਿਕ ਪਹਿਲੀ ਵਾਰ ਇਸ ਵੱਕਾਰੀ ਅਹੁਦੇ ਲਈ ਚੁਣੇ ਗਏ ਹਨ।

ਉਹ ਇਸ ਤੋਂ ਪਹਿਲਾਂ 2020-21 ਵਿੱਚ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਵਜੋਂ ਸੇਵਾ ਨਿਭਾਅ ਚੁੱਕੇ ਹਨ। ਐਡਵੋਕੇਟ ਜਸਦੇਵ ਬਰਾੜ ਆਪਣੇ ਨੇੜਲੇ ਵਿਰੋਧੀ ਨੀਲੇਸ਼ ਭਾਰਦਵਾਜ ਨੂੰ ਹਰਾ ਕੇ ਮੀਤ ਪ੍ਰਧਾਨ ਚੁਣੇ ਗਏ ਹਨ। ਬਰਾੜ ਨੂੰ 1618 ਅਤੇ ਭਾਰਦਵਾਜ ਨੂੰ 1511 ਵੋਟਾਂ ਪਈਆਂ। ਇਸੇ ਤਰ੍ਹਾਂ ਸਵਰਨ ਟਿਵਾਣਾ ਨੂੰ ਸਕੱਤਰ, ਪਰਵੀਨ ਦਹੀਆ ਨੂੰ ਸੰਯੁਕਤ ਸਕੱਤਰ ਅਤੇ ਸੰਨੀ ਨਾਮਦੇਵ ਨੂੰ ਐਚਸੀਬੀਏ ਦਾ ਖ਼ਜ਼ਾਨਚੀ ਨਿਯੁਕਤ ਕੀਤਾ ਗਿਆ ਹੈ। ਇਹ ਚੋਣਾਂ ਸੀਨੀਅਰ ਵਕੀਲ ਬੀਐਸ ਰਾਣਾ ਦੀ ਅਗਵਾਈ ਵਾਲੀ ਚੋਣ ਕਮੇਟੀ ਵੱਲੋਂ ਕਰਵਾਈਆਂ ਗਈਆਂ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਦਾ 20 ਸਾਲਾ ਯਸ਼ਵੀਰ ਕੈਨੇਡਾ ‘ਚ ਪੁਲੀਸ ਅਫ਼ਸਰ ਬਣਿਆ

ਮਿਹਨਤ, ਲਗਨ ਅਤੇ ਕਾਬਲੀਅਤ ਸਦਕਾ ਵੱਖਰੀ ਪਛਾਣ ਬਣਾਉਦਿਆਂ ਪਿੰਡ ਖਟਕੜ ਕਲਾਂ ਦੇ ਯਸ਼ਵੀਰ ਸਿੰਘ...

ਪੰਨੂ ਕੇਸ ’ਚ ਅਮਰੀਕੀ ਅਦਾਲਤ ਦਾ ਵੱਡਾ ਹੁਕਮ, NSA ਅਜੀਤ ਡੋਵਾਲ ਤੇ ਸਾਬਕਾ RAW ਮੁਖੀ ਨੂੰ ਭੇਜੇ ਜਾਣਗੇ ਸੰਮਨ

ਇੱਕ ਅਮਰੀਕੀ ਸੰਘੀ ਅਦਾਲਤ ਨੇ ਖਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਦਾਇਰ ਮੁਕੱਦਮੇ ਦੇ...

2027 ਚੋਣਾਂ ਲਈ ਪੰਜਾਬ ਕਾਂਗਰਸ ਨੇ ਖਿੱਚੀ ਤਿਆਰੀ! 42 ਮੈਂਬਰੀ ਕਮੇਟੀ ਦਾ ਕੀਤਾ ਗਠਨ, ਪਰਗਟ ਸਿੰਘ ਨੂੰ ਬਣਾਇਆ ਚੇਅਰਮੈਨ

ਪੰਜਾਬ ਵਿਧਾਨ ਸਭਾ ਚੋਣਾਂ 2027 ਦੀਆਂ ਤਿਆਰੀਆਂ ਲਈ ਕਾਂਗਰਸ ਹਾਈਕਮਾਨ ਨੇ 42 ਮੈਂਬਰੀ ਸੂਬਾ...

ਪੰਜਾਬ ‘ਚ ਵੱਡਾ ਹਾਦਸਾ! ਅਚਾਨਕ ਟੁੱਟਿਆ ਨਹਿਰ ਵਾਲੇ ਲੋਹੇ ਦਾ ਪੁਲ, ਦੋ ਟਰੱਕ ਭਾਖੜਾ ਨਹਿਰ ‘ਚ ਲਟਕੇ

ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇ ‘ਤੇ ਭਾਖੜਾ ਨਹਿਰ ‘ਤੇ ਬਣਿਆ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ।...

ਜਿੰਨਾ ਚਿਰ ਪੰਜਾਬ ਵਿਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ – ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਜਿੰਨਾ ਚਿਰ ਪੰਜਾਬ ਵਿਚ...

Spicejet ਦੀਆਂ ਉਡਾਣਾਂ ਪ੍ਰਭਾਵਿਤ, ਮੁੰਬਈ ਹਵਾਈ ਅੱਡੇ ’ਤੇ ਕਈ-ਕਈ ਘੰਟਿਆਂ ਤੋਂ ਸੈਂਕੜੇ ਯਾਤਰੀ ਫਸੇ, ਮਚੀ ਹਾਹਾਕਾਰ

ਸੋਮਵਾਰ ਅਤੇ ਮੰਗਲਵਾਰ ਨੂੰ ਮੁੰਬਈ ਹਵਾਈ ਅੱਡੇ 'ਤੇ ਸਪਾਈਸਜੈੱਟ (Spicejet Flights) ਦੇ ਸੈਂਕੜੇ ਯਾਤਰੀਆਂ ਨੂੰ...

 ਪੰਜਾਬ ਸਰਕਾਰ ਸਾਲ 2016 ਤੋਂ ਡੀਏ ਦਾ ਬਕਾਇਆ ਜਾਰੀ ਕਰਨ ‘ਤੇ ਕਰ ਰਹੀ ਵਿਚਾਰ

ਪੰਜਾਬ ਸਰਕਾਰ ਨੇ ਅੱਜ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਜਾਣੂ ਕਰਾਇਆ ਕਿ ਉਹ...

ਫਿਰ ਸਜੇਗੀ ਟੋਪੀ ਤੇ ਡੋਰੀ ਦੀ ਸ਼ਾਨ: ਫ਼ੌਜ ਨੇ ਪਲਟਿਆ ਤਿੰਨ ਸਾਲ ਪੁਰਾਣਾ ਫ਼ਰਮਾਨ, ਜਰਨੈਲਾਂ ਨੂੰ ਮੁੜ ਮਿਲੇ ‘ਰੈਜੀਮੈਂਟਲ ਰੰਗ’

ਭਾਰਤੀ ਫ਼ੌਜ ਨੇ ਆਪਣੇ ਸੀਨੀਅਰ ਅਧਿਕਾਰੀਆਂ ਨੂੰ ਇਕੋ ਜਿਹੀ ਸਾਂਝੀ ਵਰਦੀ ਪਹਿਨਣ ਅਤੇ ਰੈਜੀਮੈਂਟਲ...

ਰੂਸ ‘ਚ ਵੱਡਾ ਹਵਾਈ ਹਾਦਸਾ, ਹਵਾ ‘ਚ ਅੱਗ ਲੱਗਣ ਕਾਰਨ ਕ੍ਰੈਸ਼ ਹੋਇਆ ਜਹਾਜ਼, ਜਿਊਂਦਾ ਸੜੇ 19 ਲੋਕ

ਰੂਸ ਦੇ ਰੱਖਿਆ ਮੰਤਰਾਲੇ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣ-ਪੱਛਮੀ ਸਾਇਬੇਰੀਆ ਦੇ ਕੇਮੇਰੋਵੋ ਖੇਤਰ...