ਅੱਜ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਕ੍ਰਿਸਮਿਸ ਮੌਕੇ ਸ਼ਹਿਰ ‘ਚ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਨੂੰ ਲੈ ਕੇ 24 ਥਾਵਾਂ ਤੋਂ ਰੂਟ ਡਾਇਵਰਟ ਕੀਤੇ ਗਏ ਹਨ। ਇਹ ਸ਼ੋਭਾਯਾਤਰਾ ਪਾਸਟਰ ਜਤਿੰਦਰ ਸਰੋਵਰ ਦੀ ਅਗਵਾਈ ਹੇਠ ਕੱਢੀ ਜਾਵੇਗੀ। ਜੋ ਕਿ ਚਰਚ ਆਫ ਸਾਈਨਸ ਐਂਡ ਵੈਂਡਰਸ ਤੋਂ ਸ਼ੁਰੂ ਹੋਵੇਗੀ।
ਪਾਸਟਰ ਜਤਿੰਦਰ ਸਰੋਵਰ ਨੇ ਦਾਅਵਾ ਕੀਤਾ ਹੈ ਕਿ ਇਸ ਯਾਤਰਾ ਵਿੱਚ 20 ਹਜ਼ਾਰ ਤੋਂ ਵੱਧ ਲੋਕ ਸ਼ਿਰਕਤ ਕਰਨਗੇ। ਇਸ ਦੇ ਮੱਦੇਨਜ਼ਰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲਣ ਵਾਲੀ ਇਸ ਯਾਤਰੀ ਵਿੱਚ ਇਸਾਈ ਭਾਈਚਾਰੇ ਦੇ ਕਰੀਬ 18 ਤੋਂ 20 ਹਜ਼ਾਰ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ। ਇਸ ਸ਼ੋਭਾਯਾਤਰਾ ਨੂੰ ਮੁੱਖ ਰੱਖਦਿਆਂ ਟਰੈਫਿਕ ਪੁਲੀਸ ਨੇ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ 24 ਥਾਵਾਂ ਤੋਂ ਡਾਇਵਰਟ ਕੀਤੇ ਗਏ ਹਨ। ਇਹ ਡਾਇਵਰਜ਼ਨ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ ਚੱਲੇਗਾ।
ਇਨ੍ਹਾਂ ਖੇਤਰਾਂ ‘ਚ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ-
ਖਾਂਬਰਾ ਚੌਕ, ਖੁਰਲਾ ਕਿੰਗਰਾ, ਵਡਾਲਾ ਚੌਕ, ਸ੍ਰੀ ਗੁਰੂ ਰਵਿਦਾਸ ਚੌਕ, ਖਾਲਸਾ ਸਕੂਲ ਟੀ-ਪੁਆਇੰਟ, ਡਾ: ਅੰਬੇਡਕਰ ਚੌਕ (ਨਕੋਦਰ ਚੌਕ), ਭਗਵਾਨ ਵਾਲਮੀਕ ਚੌਕ (ਜਯੋਤੀ ਚੌਕ), ਟੀ ਪੁਆਇੰਟ ਸ਼ੂ-ਮਾਰਕੀਟ, ਫਰੈਂਡਜ਼ ਸਿਨੇਮਾ ਚੌਕ, ਰਾਮ ਚੌਕ ( ਪੀਐਨਬੀ ਚੌਕ), ਪ੍ਰੈੱਸ ਕਲੱਬ ਚੌਕ, ਸ਼ਾਸਤਰੀ ਚੌਕ, ਮਿਲਾਪ ਚੌਕ, ਲਾਡੋਵਾਲੀ ਰੋਡ, ਕੋਰਟ ਚੌਕ, ਸ਼ਕਤੀ ਨਗਰ, ਬਸਤੀ ਅੱਡਾ ਚੌਕ, ਜੇਲ੍ਹ ਚੌਕ, ਕਪੂਰਥਲਾ ਚੌਕ, ਵਰਕਸ਼ਾਪ ਚੌਕ, ਪਟੇਲ ਚੌਕ, ਅੱਡਾ ਟਾਂਡਾ ਰੇਲਵੇ ਫਾਟਕ ਅਤੇ ਅੱਡਾ ਹੁਸ਼ਿਆਰਪੁਰ ਫਾਟਕ ਖੇਤਰ।
----------- Advertisement -----------
ਜਲੰਧਰ ‘ਚ ਸ਼ੋਭਾ ਯਾਤਰਾ ਦੇ ਮੱਦੇਨਜ਼ਰ ਅੱਜ 24 ਮੁੱਖ ਸੜਕਾਂ ਰਹਿਣਗੀਆਂ ਬੰਦ: ਟ੍ਰੈਫਿਕ ਪੁਲਸ ਵੱਲੋਂ ਐਡਵਾਇਜ਼ਰੀ ਜਾਰੀ
Published on
----------- Advertisement -----------
----------- Advertisement -----------












