September 28, 2026, 11:54 pm
----------- Advertisement -----------
HomeNewsਅੰਮ੍ਰਿਤਸਰ 'ਚ ਵਿਜੀਲੈਂਸ ਬਿਊਰੋ ਵਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ SI ...

ਅੰਮ੍ਰਿਤਸਰ ‘ਚ ਵਿਜੀਲੈਂਸ ਬਿਊਰੋ ਵਲੋਂ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ SI  ਕਾਬੂ

Published on

----------- Advertisement -----------

ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦਫ਼ਤਰ ਦੇ ਆਰਥਿਕ ਅਪਰਾਧ ਸ਼ਾਖਾ ਵਿੱਚ ਤਾਇਨਾਤ ਸਬ ਇੰਸਪੈਕਟਰ ਕੁਲਵੰਤ ਸਿੰਘ ਨੂੰ 50 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਸੂਰਜ ਮਹਿਤਾ ਵਾਸੀ ਗੋਪਾਲ ਦਾਸ ਰੋਡ, ਅੰਮ੍ਰਿਤਸਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ। 

ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਕਿਹਾ ਹੈ ਕਿ ਹਾਈਕੋਰਟ ਤੋਂ ਉਸਦੇ ਪਿਤਾ ਦੀ ਗ੍ਰਿਫਤਾਰੀ ‘ਤੇ ਅੰਤਰਿਮ ਸਟੇਅ ਮਿਲਣ ਤੋਂ ਬਾਅਦ ਉਕਤ ਐਸ.ਆਈ ਪੁਲਿਸ ਤਫਤੀਸ਼ ਵਿੱਚ ਸ਼ਾਮਿਲ ਹੋਣ ਅਤੇ ਇਸ ਮਾਮਲੇ ਵਿੱਚ ਬਕਾਇਦਾ ਜ਼ਮਾਨਤ ਕਰਵਾਉਣ ਵਿੱਚ ਮਦਦ ਕਰਨ ਬਦਲੇ 50,000 ਰੁਪਏ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਥਾਣੇਦਾਰ ਨੇ ਉਸ ਦੇ ਪਿਤਾ ਦੀ ਸਾਂਝੀ ਫਰਮ ਵਿਚ ਭਰਾਵਾਂ ਖਿਲਾਫ ਦਰਜ ਹੋਏ ਇਕ ਵੱਖਰੇ ਕੇਸ ਵਿਚ ਮਦਦ ਦੇਣ ਦੇ ਨਾਂ ‘ਤੇ ਇਕ ਲੱਖ ਰੁਪਏ ਲਏ ਸਨ। 

ਸ਼ਿਕਾਇਤ ਦੀ ਮੁੱਢਲੀ ਪੜਤਾਲ ਤੋਂ ਬਾਅਦ ਵਿਜੀਲੈਂਸ ਬਿਊਰੋ ਅੰਮ੍ਰਿਤਸਰ ਰੇਂਜ ਦੀ ਟੀਮ ਨੇ ਜਾਲ ਵਿਛਾ ਕੇ ਐਸ.ਆਈ.ਕੁਲਵੰਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜਰੀ ਵਿੱਚ ਸ਼ਿਕਾਇਤਕਰਤਾ ਪਾਸੋਂ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀ ਪੁਲਿਸ ਅਧਿਕਾਰੀ ਦੇ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

PAU ਲੁਧਿਆਣਾ ‘ਚ ਜਸ਼ਨ-ਏ-ਇਨਕਲਾਬ ‘ਚ ਪਹੁੰਚੇ ਲੱਖਾਂ ਲੋਕ, CM ਮਾਨ ਨੇ ਨੌਜਵਾਨਾਂ ‘ਚ ਭਰਿਆ ਜੋਸ਼

ਜਸ਼ਨ-ਏ-ਇਨਕਲਾਬ ਪ੍ਰੋਗਰਾਮ ਦੁਪਹਿਰ 3 ਵਜੇ ਲੁਧਿਆਣਾ ਦੇ ਪੀਏਯੂ ਗਰਾਊਂਡ ਵਿੱਚ ਸ਼ੁਰੂ ਹੋਇਆ। ਪੰਜਾਬ ਦੇ...

ਪੰਜਾਬ ‘ਚ ਵੱਧ ਬਿੱਲਾਂ ਕਰਕੇ ਨਹੀਂ ਕੱਟੇ ਜਾਣਗੇ ਬਿਜਲੀ ਕੁਨੈਕਸ਼ਨ, PSPCL ਨੇ ਲਾਈ ਰੋਕ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਗਲਤ ਜਾਂ ਵਧੇ ਹੋਏ ਬਿਜਲੀ ਬਿੱਲਾਂ ਕਾਰਨ...

CBSE 6ਵੀਂ ਜਮਾਤ ਦੇ ਸਟੂਡੈਂਟਸ ਨੂੰ ਵੱਡੀ ਰਾਹਤ! ਤਿੰਨ ਭਾਸ਼ਾ ਨੀਤੀ ‘ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਨੂੰ ਛੇਵੀਂ ਜਮਾਤ ਦੇ...

ਫਰੀਦਾਬਾਦ : 200 ਫੁੱਟ ਡੂੰਘੇ ਬੋਰੇਵੈੱਲ ‘ਚ ਡਿੱਗੀ ਨੇਹਾ ਹਾਰੀ ਜ਼ਿੰਦਗੀ ਦੀ ਜੰਗ, 10 ਘੰਟੇ ਚੱਲਿਆ ਰੈਸਕਿਊ ਆਪ੍ਰੇਸ਼ਨ

ਫਰੀਦਾਬਾਦ ਵਿਚ 200 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗੀ 3 ਸਾਲਾ ਨੇਹਾ ਨੂੰ 10 ਘੰਟੇ...

LPU ‘ਚ ਹਿੰਸਕ ਘਟਨਾਵਾਂ ਮਗਰੋਂ ਸਰਕਾਰ ਦਾ ਐਕਸ਼ਨ, ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

LPU ਵਿਚ ਹੋਏ ਬਵਾਲ ਮਗਰੋਂ ਅਗਲੇ ਹੁਕਮਾਂ ਤੱਕ ਇਥੇ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ...

LPU ਤੇ ਚਿਤਕਾਰਾ ਯੂਨੀਵਰਸਿਟੀ ਮਾਮਲਾ : ਪੰਜਾਬ ਮਹਿਲਾ ਕਮਿਸ਼ਨ ਨੇ ਲਿਆ ਸੋ-ਮੋਟੂ ਨੋਟਿਸ, ਪੁਲਿਸ ਤੋਂ ਮੰਗੀ ਕਾਰਵਾਈ ਦੀ ਰਿਪੋਰਟ

ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ, ਫਗਵਾੜਾ, ਜ਼ਿਲ੍ਹਾ ਕਪੂਰਥਲਾ ਅਤੇ ਚਿਤਕਾਰਾ ਯੂਨੀਵਰਸਿਟੀ...

ਨਵੇਂ ਕਾਨੂੰਨ ਨੇ ਸਿੱਖ ਸੰਗਤ ਦੇ ਵਲੂੰਧਰੇ ਹਿਰਦਿਆਂ ‘ਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ : ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ; 27 ਸਤੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦੁਹਰਾਇਆ ਕਿ ਸ੍ਰੀ ਅਕਾਲ ਤਖ਼ਤ...

ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ, ਸੀਆਈ ਇੰਸਪੈਕਟਰ ਨੂੰ 3 ਕਿਲੋ ਹੈਰੋਇਨ ਤੇ ਹਥਿਆਰ ਸਣੇ ਨੂੰ ਕੀਤਾ ਗ੍ਰਿਫਤਾਰ

ਕਾਊਂਟਰ ਇੰਟੈਲੀਜੈਂਸ ਵਿਚ ਤਾਇਨਾਤ ਇਕ ਇੰਸਪੈਕਟਰ ਨੂੰ ਫਿਰੋਜ਼ਪੁਰ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਉਸ...