ਹਰ ਸਾਲ 21 ਦਸੰਬਰ ਤੋਂ 29 ਦਸੰਬਰ ਤੱਕ ਚਾਰ ਸਾਹਿਬਜ਼ਾਦਿਆਂ ਦਾ ਬਲੀਦਾਨ ਦਿਹਾੜਾ ਮਨਾਇਆ ਜਾਂਦਾ ਹੈ। ਇਹ 8 ਤੋਂ 9 ਦਿਨ ਵਿੱਚ ਪੰਜਾਬ ਦੇ ਹਰ ਸ਼ਹਿਰ ਅਤੇ ਪਿੰਡ ਵਿੱਚ ਵੱਖਰੇ ਤੌਰ ‘ਤੇ ਬਹੁਤ ਹੀ ਸ਼ਰਦਾ ਨਾਲ ਮਨਾਏ ਜਾਂਦੇ ਹਨ। ਪੰਜਾਬ ਦੇ ਸਰਹਿੰਦ ਸ਼ਹਿਰ (ਫਤਿਹਗੜ੍ਹ ਸਾਹਿਬ) ਅਤੇ ਚਮਕੌਰ ਸਾਹਿਬ ਵਿੱਚ ਇਨ੍ਹਾਂ ਸ਼ਹੀਦੀ ਦਿਹਾੜਿਆਂ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਲੋਕ ਮੱਥਾ ਟੇਕਣ ਲਈ ਆਉਂਦੇ ਹਨ। ਚਮਕੌਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਅਤੇ ਫਤਹਿਗੜ੍ਹ ਸਾਹਿਬ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਪੁੱਤਰ ਸਨ ਜਿਨ੍ਹਾਂ ਨੂੰ ਗੁਰੂ ਜੀ ਨੇ ਸਿੱਖਾਂ ਲਈ ਸ਼ਹੀਦ ਕਰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਕੰਧ ਵਿੱਚ ਚਨਾਇਆ ਗਿਆ ਅਤੇ ਦੋ ਵੱਡੇ ਸਾਹਿਬਜ਼ਾਦਿਆਂ ਨੂੰ ਗੁਰੂ ਜੀ ਨੇ ਯੁੱਧ ਵਿੱਚ ਸ਼ਹੀਦ ਕਰਾਇਆ ਸੀ
ਗੁਰੂ ਸਾਹਿਬ ਦਾ ਸਾਰਾ ਪਰਿਵਾਰ 1705 ਈ: ਵਿਚ 21 ਦਸੰਬਰ ਤੋਂ 28 ਦਸੰਬਰ ਤੱਕ ਸ਼ਹੀਦ ਹੋਇਆ ਸੀ, ਇਹ ਅਜਿਹੀ ਸ਼ਹਾਦਤ ਦੀ ਕੁਰਬਾਨੀ ਸੀ ਜੋ ਨਾ ਉਸ ਸਮੇਂ ਤੋਂ ਪਹਿਲਾਂ, ਨਾ ਉਸ ਸਮੇਂ ਤੋਂ ਬਾਅਦ ਅਤੇ ਨਾ ਹੀ ਰਹਿੰਦੀ ਦੁਨੀਆਂ ਤੱਕ ਹੋਵੇਗੀ ਗੁਰੂ ਜੀ ਨੇ ਆਪਣਾ ਸਾਰਾ ਪਰਿਵਾਰ 21 ਤੋਂ 28 ਦਸੰਬਰ 1705 ਤੱਕ ਇਹਨਾਂ 8 ਦਿਨਾਂ ਵਿੱਚ ਸਿੱਖੀ ਅਤੇ ਖਾਲਸੇ ਲਈ ਕੁਰਬਾਨ ਕਰ ਦਿੱਤਾ ।
ਇਹਨਾਂ 8 ਦਿਨਾਂ ਦਾ ਵੇਰਵਾ ਹੇਠਾਂ ਦਿੱਤਾ ਹੈ –
21 ਦਸੰਬਰ ( 6 ਪੋਹ ) – ਗੁਰੂ ਗੋਬਿੰਦ ਸਿੰਘ ਜੀ ਨੇ 21 ਦਸੰਬਰ 1705 ਈਸਵੀ ਨੂੰ ਅਨੰਦਪੁਰ ਦਾ ਕਿਲ੍ਹਾ ਛੱਡਿਆ ਜੋ ਮੌਜੂਦਾ ਸਮੇਂ ਵਿੱਚ ਆਨੰਦਪੁਰ ਸਾਹਿਬ ਵਜੋਂ ਜਾਣਿਆ ਜਾਂਦਾ ਹੈ।
22 ਦਸੰਬਰ ( 7ਪੋਹ ) – 22 ਦਸੰਬਰ ਨੂੰ ਸਰਸਾ ਨਦੀ ਪਾਰ ਕਰਦੇ ਸਮੇਂ ਗੁਰੂ ਜੀ ਦਾ ਸਾਰਾ ਪਰਿਵਾਰ ਵਿਛੜ ਗਿਆ ਸੀ, ਇਹ ਨਦੀ ਅੱਜ ਵੀ ਵਿਛੋੜਾ ਸਾਹਿਬ ਕੋਲ ਮੌਜੂਦ ਹੈ।
23 ਦਸੰਬਰ (8 ਪੋਹ) – 23 ਦਸੰਬਰ ਨੂੰ ਗੁਰੂ ਜੀ ਨੇ ਚਮਕੌਰ ਵਿੱਚ ਮੁਗਲਾਂ ਨਾਲ ਜੰਗ ਲੜੀ, ਜਿਸ ਵਿੱਚ ਉਨ੍ਹਾਂ ਦੇ ਵੱਡੇ ਸਾਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਸ਼ਹੀਦ ਹੋਏ।
24 ਦਸੰਬਰ (9 ਪੋਹ ) – ਬੀਬੀ ਹਰਸ਼ਰਨ ਕੌਰ 24 ਦਸੰਬਰ ਨੂੰ ਸ਼ਹੀਦ ਹੋ ਗਏ ਸਨ, ਉਨ੍ਹਾਂ ਨੇ ਵੱਡੇ ਸਾਹਿਬਜ਼ਾਦਿਆਂ ਦਾ ਅੰਤਿਮ ਸੰਸਕਾਰ ਕੀਤਾ ਸੀ।
25, 26 ਅਤੇ 27 ਦਸੰਬਰ ( 11, 12, 13 ਪੋਹ ) – 25, 26 ਅਤੇ 27 ਦਸੰਬਰ ਤੱਕ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਕੇ ਰੱਖਿਆ ਗਿਆ।
28 ਦਸੰਬਰ (14 ਪੋਹ) – 28 ਦਸੰਬਰ ਨੂੰ ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਦੀਵਾਰ ਵਿੱਚ ਜਿੰਦਾ ਚਿਣਵਾ ਦਿੱਤਾ ਜਾਂਦਾ ਹੈ ਅਤੇ ਇਸ ਦਿਨ ਮਾਤਾ ਗੁਜਰੀ ਜੀ ਵੀ ਆਪਣਾ ਬਲਿਦਾਨ ਦਿੰਦੇ ਹਨ।
ਇਸ ਤਰ੍ਹਾਂ ਦਸੰਬਰ 1705 ਵਿੱਚ ਦਸੰਬਰ ਦੇ ਮਹੀਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਸ਼ਹੀਦੀ ਪ੍ਰਾਪਤ ਕਰ ਜਾਂਦਾ ਹੈ











