September 12, 2026, 5:36 am
----------- Advertisement -----------
HomeNewsBreaking Newsਹਿਮਾਚਲ ਸਰਕਾਰ ਨੇ ਕਾਂਸਟੇਬਲ ਭਰਤੀ ਦੇ ਨਿਯਮ 'ਚ ਕੀਤਾ ਬਦਲਾਅ, ਪੜੋ ਵੇਰਵਾ

ਹਿਮਾਚਲ ਸਰਕਾਰ ਨੇ ਕਾਂਸਟੇਬਲ ਭਰਤੀ ਦੇ ਨਿਯਮ ‘ਚ ਕੀਤਾ ਬਦਲਾਅ, ਪੜੋ ਵੇਰਵਾ

Published on

----------- Advertisement -----------

ਹਿਮਾਚਲ ਸਰਕਾਰ ਨੇ ਕਾਂਸਟੇਬਲ ਦੀਆਂ 1228 ਅਸਾਮੀਆਂ ਦੀ ਭਰਤੀ ਤੋਂ ਪਹਿਲਾਂ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਕਾਂਸਟੇਬਲ ਬਣਨ ਲਈ ਸਾਰੀਆਂ ਸ਼੍ਰੇਣੀਆਂ ਵਿੱਚ ਕੱਦ ਇੱਕ ਇੰਚ ਵਧਾ ਦਿੱਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਜਿਨ੍ਹਾਂ ਨੌਜਵਾਨਾਂ ਦਾ ਕੱਦ 5.7 ਫੁੱਟ ਤੋਂ ਵੱਧ ਹੈ, ਉਨ੍ਹਾਂ ਨੂੰ ਵਾਧੂ ਅੰਕ ਮਿਲਣਗੇ। ਜਿਸ ਦੀ ਉਚਾਈ ਛੇ ਫੁੱਟ ਜਾਂ ਇਸ ਤੋਂ ਵੱਧ ਹੈ, ਉਸ ਨੂੰ 6 ਵਾਧੂ ਅੰਕ ਮਿਲਣਗੇ।

ਕਾਂਸਟੇਬਲ ਵਜੋਂ ਭਰਤੀ ਹੋਣ ਲਈ ਜਨਰਲ ਵਰਗ ਦੇ ਪੁਰਸ਼ਾਂ ਲਈ ਕੱਦ 5.6 ਫੁੱਟ, ਰਿਜ਼ਰਵ ਸ਼੍ਰੇਣੀ ਲਈ 5.4 ਫੁੱਟ ਅਤੇ ਔਰਤਾਂ ਲਈ 5.2 ਫੁੱਟ ਹੋਣੀ ਚਾਹੀਦੀ ਹੈ। ਜਿਨ੍ਹਾਂ ਨੌਜਵਾਨਾਂ ਦਾ ਕੱਦ 5.6 ਫੁੱਟ ਹੈ, ਉਨ੍ਹਾਂ ਨੂੰ ਭਰਤੀ ਵਿੱਚ ਵਾਧੂ ਅੰਕ ਨਹੀਂ ਮਿਲਣਗੇ, ਪਰ ਜਿਨ੍ਹਾਂ ਉਮੀਦਵਾਰਾਂ ਦਾ ਕੱਦ 5.7 ਫੁੱਟ ਤੋਂ 5.8 ਫੁੱਟ ਹੈ, ਉਨ੍ਹਾਂ ਨੂੰ ਇੱਕ ਵਾਧੂ ਅੰਕ ਮਿਲੇਗਾ। 

 ਦੱਸ ਦਈਏ ਕਿ 5.8 ਫੁੱਟ ਤੋਂ 5.9 ਫੁੱਟ ਦਰਮਿਆਨ ਕੱਦ ਵਾਲੇ ਉਮੀਦਵਾਰਾਂ ਨੂੰ 2 ਅੰਕ, 5.9 ਫੁੱਟ ਤੋਂ 5.10 ਫੁੱਟ ਦਰਮਿਆਨ ਕੱਦ ਵਾਲੇ ਉਮੀਦਵਾਰਾਂ ਨੂੰ 3 ਅੰਕ, 5.10 ਫੁੱਟ ਤੋਂ 5.11 ਫੁੱਟ ਦਰਮਿਆਨ ਕੱਦ ਵਾਲੇ ਉਮੀਦਵਾਰਾਂ ਨੂੰ 4 ਅੰਕ ਅਤੇ 5.11 ਫੁੱਟ ਦਰਮਿਆਨ ਕੱਦ ਵਾਲੇ ਉਮੀਦਵਾਰਾਂ ਨੂੰ 4 ਅੰਕ ਮਿਲਣਗੇ। 6 ਫੁੱਟ ਵਾਲੇ ਨੌਜਵਾਨਾਂ ਨੂੰ 5 ਅੰਕ ਮਿਲਣਗੇ ਅਤੇ 6 ਫੁੱਟ ਜਾਂ ਇਸ ਤੋਂ ਵੱਧ ਉਚਾਈ ਵਾਲੇ ਨੂੰ 6 ਵਾਧੂ ਅੰਕ ਮਿਲਣਗੇ।

 ਇਸਤੋਂ ਇਲਾਵਾ ਗਰਾਊਂਡ ਟੈਸਟ ‘ਚ ਸਰਕਾਰ ਨੇ ਪੁਰਸ਼ ਉਮੀਦਵਾਰਾਂ ਲਈ 1500 ਮੀਟਰ ਦੀ ਦੌੜ ਤੈਅ ਕੀਤੀ ਹੈ, ਜਿਸ ਨੂੰ 5.30 ਮਿੰਟ ‘ਚ ਪੂਰਾ ਕਰਨਾ ਹੋਵੇਗਾ। ਇਸ ਦੇ ਨਾਲ ਹੀ ਮਹਿਲਾਵਾਂ ਨੂੰ 800 ਮੀਟਰ ਦੀ ਦੌੜ 3.45 ਮਿੰਟ ਵਿੱਚ ਪੂਰੀ ਕਰਨੀ ਹੋਵੇਗੀ। ਪੁਰਸ਼ਾਂ ਨੂੰ 1.35 ਮੀਟਰ ਅਤੇ ਔਰਤਾਂ ਨੂੰ 1.10 ਮੀਟਰ ਦੀ ਛਾਲ ਮਾਰਨੀ ਪਵੇਗੀ। 

ਇਸ ਦੇ ਨਾਲ ਹੀ ਪੁਰਸ਼ਾਂ ਨੂੰ 4 ਮੀਟਰ ਲੰਬੀ ਅਤੇ ਔਰਤਾਂ ਨੂੰ 3 ਮੀਟਰ ਲੰਬੀ ਛਾਲ ਮਾਰਨੀ ਪਵੇਗੀ। ਪੁਰਸ਼ਾਂ ਲਈ 14 ਸੈਕਿੰਡ ਅਤੇ ਔਰਤਾਂ ਲਈ 17 ਸੈਕਿੰਡ ਵਿੱਚ 100 ਮੀਟਰ ਦੌੜ ਪੂਰੀ ਕਰਨ ਦੀ ਸ਼ਰਤ ਰੱਖੀ ਗਈ ਹੈ।ਜਿਨ੍ਹਾਂ ਨੌਜਵਾਨਾਂ ਕੋਲ ਐੱਨ.ਸੀ.ਸੀ. ਸਰਟੀਫਿਕੇਟ ਹੈ, ਉਨ੍ਹਾਂ ਨੂੰ ਵੀ ਇਸ ਲਈ ਅੰਕ ਦਿੱਤੇ ਜਾਣਗੇ। A-ਸਰਟੀਫਿਕੇਟ ਨੂੰ 1 ਅੰਕ, B ਸਰਟੀਫਿਕੇਟ ਨੂੰ 2 ਅੰਕ ਅਤੇ C ਸਰਟੀਫਿਕੇਟ ਨੂੰ 3 ਅੰਕ ਮਿਲਣਗੇ। ਜਿਸ ਉਮੀਦਵਾਰ ਕੋਲ ਸਾਰੇ ਸਰਟੀਫਿਕੇਟ ਹੋਣਗੇ, ਉਸ ਨੂੰ 4 ਅੰਕ ਦਿੱਤੇ ਜਾਣਗੇ।  

ਹਿਮਾਚਲ ਮੰਤਰੀ ਮੰਡਲ ਨੇ ਕਾਂਸਟੇਬਲ ਦੀਆਂ 1228 ਅਸਾਮੀਆਂ ਭਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਨ੍ਹਾਂ ਵਿੱਚੋਂ 30 ਫੀਸਦੀ ਅਸਾਮੀਆਂ ਔਰਤਾਂ ਵਿੱਚੋਂ ਭਰੀਆਂ ਜਾਣਗੀਆਂ। ਪੁਲਿਸ ਹੈੱਡਕੁਆਰਟਰ ਵਿਖੇ ਭਰਤੀ ਦੀਆਂ ਰਸਮਾਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਪੰਜਾਬ ਨੇ ਤੇਜ਼ ਕੀਤੀ ਰਫ਼ਤਾਰ; ਜਲਦ ਹੀ ਜ਼ਿਲ੍ਹਿਆਂ ਤੱਕ ਪਹੁੰਚਣਗੇ 33 ਲੱਖ ਕਾਰਡ

ਚੰਡੀਗੜ੍ਹ, 11 ਸਤੰਬਰ 2026:ਪੰਜਾਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੀ ਵੰਡ ਵਿੱਚ ਹੁਣ...

ਕੈਨੇਡਾ ‘ਚ ਟਾਂਡਾ ਦੇ ਨੌਜਵਾਨ ਨਾਲ ਵਾਪਰਿਆ ਦਰਦਨਾਕ ਹਾਦਸਾ, ਹੋਈ ਮੌਤ

ਕੈਨੇਡਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪੰਜਾਬੀ ਨੌਜਵਾਨ ਦੀ ਦਰਦਨਾਕ...

ਵਿਨੇਸ਼ ਫੋਗਾਟ ਨੂੰ ਵੱਡਾ ਝਟਕਾ ! ਵਰਲਡ ਚੈਂਪੀਅਨਸ਼ਿਪ ਟ੍ਰਾਇਲ ਦੀ ਨਹੀਂ ਮਿਲੀ ਇਜਾਜ਼ਤ

ਵਿਨੇਸ਼ ਫੋਗਾਟ ਦੀ ਇੰਟਰਨੈਸ਼ਨਲ ਰੈਸਲਿੰਗ ਵਿਚ ਵਾਪਸੀ ਦੀਆਂ ਕੋਸ਼ਿਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ।...

ਪੰਜਾਬ ‘ਚ ਬਿਜਲੀ ਸੰਕਟ ਡੂੰਘਾ, ਥਰਮਲ ਪਲਾਂਟਾਂ ‘ਚ ਕੋਲੇ ਦਾ ਕਾਲ; 16 ਹਜ਼ਾਰ ਮੈਗਾਵਾਟ ਟੱਪੀ ਮੰਗ

ਪੰਜਾਬ ਵਿੱਚ ਕੋਲੇ ਦੀ ਭਾਰੀ ਘਾਟ ਕਾਰਨ ਇੱਕ ਵਾਰ ਫਿਰ ਗੰਭੀਰ ਬਿਜਲੀ ਸੰਕਟ ਪੈਦਾ...

SIT ਅੱਗੇ ਪੇਸ਼ ਨਹੀਂ ਹੋਏ ਸੁਖਬੀਰ ਬਾਦਲ,30 ਸਤੰਬਰ ਤੱਕ ਬਿਜ਼ੀ ਹੋਣ ਦਾ ਦਿੱਤਾ ਹਵਾਲਾ, AAP ਨੇ ਬੋਲਿਆ ਹਮਲਾ

ਸਾਲ 2015 ਦੇ ਬਹੁ-ਚਰਚਿਤ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ...

Sri hemkund sahib ਦੀ ਯਾਤਰਾ ’ਤੇ ਭਾਰਤ ਆ ਰਹੇ ਸਿੱਖ ਸ਼ਰਧਾਲੂ ਨੂੰ ਪਾਕਸਿਤਾਨ ’ਚ ਰੋਕਿਆ, ਫ਼ੈਸਲਾਬਾਦ ਏਅਰਪੋਰਟ ‘ਤੇ ਕੱਢੀ ਰਾਤ

ਸ਼੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਭਾਰਤ ਆਉਣ ਦੀ ਤਿਆਰੀ ਕਰ ਰਹੇ ਪਾਕਿਸਤਾਨੀ ਸਿੱਖ...

ਬੈਂਕ ਜਾਣ ਵਾਲਿਆਂ ਲਈ ਵੱਡੀ ਖ਼ਬਰ, 11 ਤੋਂ 13 ਸਤੰਬਰ ਤੱਕ ਹੜਤਾਲ ‘ਤੇ ਰਹਿਣਗੇ ਕਰਮਚਾਰੀ, ਜਾਣੋ ਕਿਹੜੀਆਂ ਸੇਵਾਵਾਂ ਚਾਲੂ

ਜੇਕਰ ਤੁਸੀ 11 ਸਤੰਬਰ ਤੋਂ ਅਗਲੇ ਦਿਨਾਂ ਲਈ ਕਿਸੇ ਮਹੱਤਵਪੂਰਨ ਕੰਮ ਲਈ ਬੈਂਕ ਜਾਣਾ...

ਅਮਰੀਕਾ ਸਰਕਾਰ ਵਲੋਂ ਪੋਸਟਰ ’ਚ ਪੰਜਾਬੀ ਸਿੱਖਾਂ ਨੂੰ ਨਿਸ਼ਾਨਾ ਬਨਾਉਣਾ ਮੰਦਭਾਗਾ – ਐਡਵੋਕੇਟ ਧਾਮੀ

 ਅਮਰੀਕਾ ਸਰਕਾਰ ਦੇ ਹੋਮਲੈਂਡ ਸੁਰੱਖਿਆ ਵਿਭਾਗ ਵਲੋਂ ਐਕਸ (ਪਹਿਲਾਂ ਟਵਿੱਟਰ) ਰਾਹੀਂ ਸਾਹਮਣੇ ਆਏ ਇਕ...