September 30, 2026, 1:35 pm
----------- Advertisement -----------
HomeNewsBreaking Newsਅਯੁੱਧਿਆ 'ਚ ਅਮਿਤਾਭ ਬੱਚਨ ਬਣਾਉਣਗੇ ਘਰ, 14.5 ਕਰੋੜ ਰੁਪਏ ਦਾ ਖਰੀਦਿਆ ਪਲਾਟ

ਅਯੁੱਧਿਆ ‘ਚ ਅਮਿਤਾਭ ਬੱਚਨ ਬਣਾਉਣਗੇ ਘਰ, 14.5 ਕਰੋੜ ਰੁਪਏ ਦਾ ਖਰੀਦਿਆ ਪਲਾਟ

Published on

----------- Advertisement -----------

ਅਮਿਤਾਭ ਬੱਚਨ ਨੇ ਅਯੁੱਧਿਆ ‘ਚ ਰਾਮ ਮੰਦਰ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਤੋਂ ਪਹਿਲਾਂ 14.5 ਕਰੋੜ ਰੁਪਏ ਦਾ ਪਲਾਟ ਖਰੀਦਿਆ ਹੈ। ਇਲਾਹਾਬਾਦ (ਹੁਣ ਪ੍ਰਯਾਗਰਾਜ) ਵਿੱਚ ਜਨਮੇ ਅਨੁਭਵੀ ਅਦਾਕਾਰ ਨੇ ਇਹ ਨਿਵੇਸ਼ ‘ਦਿ ਸਰਯੂ’ ਵਿੱਚ ਕੀਤਾ ਹੈ, ਜੋ ਕਿ ਮੁੰਬਈ ਸਥਿਤ ਡਿਵੈਲਪਰ ਦ ਹਾਊਸ ਆਫ਼ ਅਭਿਨੰਦਨ ਲੋਢਾ ਦੇ ਇੱਕ 7 ਸਟਾਰ ਮਿਕਸਡ ਯੂਜ਼ ਇਨਕਲੇਵ ਹੈ। 

ਮਿੰਟ ਦੀ ਰਿਪੋਰਟ ਮੁਤਾਬਕ ਅਮਿਤਾਭ ਨੇ 51 ਏਕੜ ‘ਚ ਫੈਲੇ ‘ਦਿ ਸਰਯੂ’ ‘ਚ 10 ਹਜ਼ਾਰ ਵਰਗ ਫੁੱਟ ਦਾ ਪਲਾਟ ਖਰੀਦਿਆ ਹੈ। ਉਹ ਇਸ ‘ਤੇ ਆਪਣਾ ਘਰ ਬਣਾਏਗਾ। ਸਰਯੂ ਦਾ ਉਦਘਾਟਨ ਵੀ 22 ਜਨਵਰੀ ਨੂੰ ਹੋਵੇਗਾ, ਜਿਸ ਦਿਨ ਰਾਮ ਮੰਦਰ ਦਾ ‘ਪ੍ਰਾਣ ਪ੍ਰਤਿਸ਼ਠਾ’ ਸਮਾਰੋਹ ਹੋਣਾ ਹੈ। ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ‘ਚ ਸ਼੍ਰੀ ਰਾਮ ਮੰਦਰ ਦਾ ਉਦਘਾਟਨ ਕਰਨਗੇ। 

ਦੱਸ ਦਈਏ ਕਿ ਇਸ ਪ੍ਰੋਜੈਕਟ ਵਿੱਚ ਨਿਵੇਸ਼ ਕਰਨ ਬਾਰੇ HT ਨਾਲ ਗੱਲ ਕਰਦੇ ਹੋਏ, ਅਮਿਤਾਭ ਨੇ ਕਿਹਾ, ‘ਮੈਂ ਅਯੁੱਧਿਆ ਵਿੱਚ ‘ਦਿ ਸਰਯੂ’ ਨਾਲ ਇਸ ਯਾਤਰਾ ਦੀ ਸ਼ੁਰੂਆਤ ਕਰਨ ਲਈ ਉਤਸ਼ਾਹਿਤ ਹਾਂ। ਇਹ ਇੱਕ ਅਜਿਹਾ ਸ਼ਹਿਰ ਹੈ ਜੋ ਮੇਰੇ ਦਿਲ ਦੇ ਨੇੜੇ ਹੈ। ਅਯੁੱਧਿਆ ਦੀ ਅਧਿਆਤਮਿਕਤਾ ਅਤੇ ਸੱਭਿਆਚਾਰਕ ਅਮੀਰੀ ਨੇ ਇੱਕ ਭਾਵਨਾਤਮਕ ਸਬੰਧ ਬਣਾਇਆ ਹੈ। ਮੈਂ ਇਸ ਵਿਸ਼ਵ ਅਧਿਆਤਮਿਕ ਰਾਜਧਾਨੀ ਵਿੱਚ ਆਪਣਾ ਘਰ ਬਣਾਉਣ ਲਈ ਉਤਸ਼ਾਹਿਤ ਹਾਂ। 

\ਦੂਜੇ ਪਾਸੇ ਕੰਪਨੀ ਇਸ ਨੂੰ ਆਪਣੇ ਲਈ ਮੀਲ ਦਾ ਪੱਥਰ ਵੀ ਦੱਸ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ‘ਦਿ ਸਰਯੂ’ ਵਿੱਚ ਅਮਿਤਾਭ ਦਾ ਪਹਿਲੇ ਨਾਗਰਿਕ ਵਜੋਂ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹੈ। ‘ਦਿ ਸਰਯੂ’ ਰਾਮ ਮੰਦਰ ਤੋਂ 15 ਮਿੰਟ ਅਤੇ ਅਯੁੱਧਿਆ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 30 ਮਿੰਟ ਦੀ ਦੂਰੀ ‘ਤੇ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਬ੍ਰਿਟਿਸ਼ ਸਿੱਖ ਨੌਜਵਾਨ Vikram Digwa ਨੂੰ ਉਮਰ ਕੈਦ ਦੀ ਸਜ਼ਾ ਖ਼ਿਲਾਫ਼ ਅਪੀਲ ਦੀ ਇਜਾਜ਼ਤ

ਦੱਖਣ-ਪੂਰਬੀ ਇੰਗਲੈਂਡ ਵਿੱਚ 18 ਸਾਲਾ ਵਿਦਿਆਰਥੀ ਨੂੰ ਚਾਕੂ ਮਾਰ ਕੇ ਕਤਲ ਕਰਨ ਦੇ ਮਾਮਲੇ...

ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ...

 ਸਰਕਾਰੀ ਸਕੂਲਾਂ ਦੇ ਸਮੇਂ ’ਚ ਬਦਲਾਅ, ਜਾਣੋ ਨਵਾਂ ਟਾਈਮ

ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਦੇ ਸਮੇਂ ਵਿੱਚ ਕੱਲ੍ਹ ਯਾਨੀ 1 ਅਕਤੂਬਰ ਤੋਂ ਬਦਲਾਅ...

‘ਵਾਰਿਸ ਪੰਜਾਬ ਦੇ’ ਦੀ ਪਾਰਟੀ ਰਜਿਸਟ੍ਰੇਸ਼ਨ ’ਤੇ ECI ਨੇ ਉਠਾਏ ਸਵਾਲ

ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਸਿਆਸੀ ਸੰਗਠਨ ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਸਿਆਸੀ...

ਅਮਿਤ ਸ਼ਾਹ ਦੇ ਪੰਜਾਬ ਆਉਣ ਤੋਂ ਪਹਿਲਾਂ ਵੱਡੀ ਖਬਰ! ਦੇਵੀ ਤਲਾਬ ਮੰਦਿਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜਲੰਧਰ ਵਿੱਚ ਰੈਲੀ ਤੋਂ ਪਹਿਲਾਂ ਬੰਬ ਦੀ ਧਮਕੀ...

ਬੇਅਦਬੀ ਖ਼ਿਲਾਫ਼ ਇਤਿਹਾਸਕ ਕਾਨੂੰਨ ਦੀ ਤਾਰੀਫ਼, ਬਾਬਾ ਲੱਖਾ ਸਿੰਘ ਨੇ ਕਹੀ ਵੱਡੀ ਗੱਲ 

ਚੰਡੀਗੜ੍ਹ; 29 ਸਤੰਬਰ :ਨਾਨਕਸਰ ਸੰਪਰਦਾਇ ਦੇ ਮੁਖੀ ਬਾਬਾ ਲੱਖਾ ਸਿੰਘ ਜੀ ਨੇ ਅੱਜ ਚੰਡੀਗੜ੍ਹ...

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਮਿਲੀ ਰਫ਼ਤਾਰ, ਆਂਗਣਵਾੜੀ ਵਰਕਰ ਬਣੀਆਂ ਜਾਗਰੂਕਤਾ ਦੂਤ

ਚੰਡੀਗੜ੍ਹ, 29 ਸਤੰਬਰ 2026 :ਪੰਜਾਬ ਭਰ ਵਿੱਚ, ਆਂਗਣਵਾੜੀ ਵਰਕਰ ਭਗਵੰਤ ਮਾਨ ਸਰਕਾਰ ਦੇ ‘ਯੁੱਧ...

SGPC ਸਕੱਤਰ ਦੇ ਖਾਤੇ ਤੋਂ ਬਹਿਰੀਨ ਦੀ ਔਰਤ ਨੂੰ ₹1 ਲੱਖ ਟ੍ਰਾਂਸਫਰ! ਬਲਤੇਜ ਪੰਨੂ ਨੇ ਧਾਮੀ ਤੋਂ ਮੰਗਿਆ ਜਵਾਬ

ਚੰਡੀਗੜ੍ਹ 29 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ...

ਚੰਡੀਗੜ੍ਹ ਹੈੱਡ ਕਾਂਸਟੇਬਲ ਕਤਲ ਕਾਂਡ: ਪੁੱਤ ਨੂੰ ਹਥਿਆਰ ਦੇਣ ਵਾਲਾ ਹਰਿਦੁਆਰ ਤੋਂ ਗ੍ਰਿਫ਼ਤਾਰ, ਮਿਲਿਆ 4 ਦਿਨਾਂ ਦਾ ਰਿਮਾਂਡ

ਚੰਡੀਗੜ੍ਹ ਦੇ ਸੈਕਟਰ-22 ਵਿੱਚ ਤਾਇਨਾਤ ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਨਿਤਿਨ ਦੇ ਸਨਸਨੀਖੇਜ਼ ਕਤਲ...