September 11, 2026, 3:53 am
----------- Advertisement -----------
HomeNewsBreaking Newsਮਸ਼ਹੂਰ ਕਰਮਾ ਫੈਸ਼ਨ ਦੇ ਮਾਲਿਕ ਨੂੰ ਮਿਲੀ ਧਮ.ਕੀ, ਗੈਂਗਸ.ਟਰ ਨੇ ਭੇਜਿਆ ਪੱਤਰ...

ਮਸ਼ਹੂਰ ਕਰਮਾ ਫੈਸ਼ਨ ਦੇ ਮਾਲਿਕ ਨੂੰ ਮਿਲੀ ਧਮ.ਕੀ, ਗੈਂਗਸ.ਟਰ ਨੇ ਭੇਜਿਆ ਪੱਤਰ ਤੇ ਜਿੰਦਾ ਰੌਂ.ਦ

Published on

----------- Advertisement -----------

ਜਲੰਧਰ ‘ਚ ਮਸ਼ਹੂਰ ਕਰਮਾ ਫੈਸ਼ਨ ਦੇ ਬਾਹਰ ਧਮਕੀ ਭਰਿਆ ਪੱਤਰ ਮਿਲਣ ‘ਤੇ ਸਨਸਨੀ ਫੈਲ ਗਈ। ਧਮਕੀ ਪੱਤਰ ਦੇ ਨਾਲ ਇੱਕ ਜਿੰਦਾ ਰੌਂਦ ਵੀ ਮਿਲਿਆ ਹੈ। ਮਾਮਲੇ ਦੀ ਸ਼ਿਕਾਇਤ ਕਰਮਾ ਫੈਸ਼ਨ ਦੇ ਮਾਲਿਕ ਰਾਘਵ ਨੇ ਪੁਲਿਸ ਨੂੰ ਦਿੱਤੀ ਹੈ।

 ਜਾਣਕਾਰੀ ਦਿੰਦਿਆਂ ਰਾਘਵ ਨੇ ਦੱਸਿਆ ਕਿ ਚਿੱਠੀ ‘ਚ ਲਿਖਿਆ ਸੀ ਕਿ ਇਹ ਜਿੰਦਾ ਰੌਂਦ ਤੁਹਾਨੂੰ ਤੋਹਫੇ ਵਜੋਂ ਭੇਜਿਆ ਗਿਆ ਹੈ। ਜੇਕਰ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਹੋ, ਤਾਂ ਅਸੀਂ ਇਸ ਰੌਂਦ ਨਾਲ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਾਂ। ਰਾਘਵ ਮੁਤਾਬਕ ਪੱਤਰ ਵਿੱਚ ਜੀਬੀ ਅਤੇ ਐਲਬੀ ਲਿਖਿਆ ਗਿਆ ਸੀ। ਇਹ ਚਿੱਠੀ ਉਸ ਦੇ ਸੁਰੱਖਿਆ ਗਾਰਡ ਨੂੰ ਮਿਲੀ ਸੀ।

ਰਾਘਵ ਨੇ ਦੱਸਿਆ ਕਿ ਸੀਸੀਟੀਵੀ ਉਸ ਖੇਤਰ ਨੂੰ ਕਵਰ ਨਹੀਂ ਕਰਦਾ ਜਿੱਥੇ ਪੱਤਰ ਸੁੱਟਿਆ ਗਿਆ ਸੀ। ਜਿਸ ਕਾਰਨ ਮੁਲਜ਼ਮ ਸੀਸੀਟੀਵੀ ਵਿੱਚ ਕੈਦ ਨਹੀਂ ਹੋ ਸਕਿਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ-4 ਅਤੇ ਸੀਆਈਏ ਸਟਾਫ਼ ਦੀਆਂ ਟੀਮਾਂ ਜਾਂਚ ਲਈ ਮੌਕੇ ‘ਤੇ ਪਹੁੰਚ ਗਈਆਂ। ਪੁਲਿਸ ਨੇ ਆਸਪਾਸ ਦੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

 ਮਿਲੀ ਜਾਣਕਾਰੀ ਅਨੁਸਾਰ ਇਹ ਪੂਰੀ ਘਟਨਾ ਸਵੇਰੇ ਵਾਪਰੀ। ਜਦੋਂ ਸ਼ੋਅਰੂਮ ਦੇ ਸੁਰੱਖਿਆ ਗਾਰਡ ਨੂੰ ਪੱਤਰ ਅਤੇ ਜਿੰਦਾ ਰੌਂਦ ਮਿਲਿਆ । ਸੁਰੱਖਿਆ ਗਾਰਡ ਨੇ ਤੁਰੰਤ ਆਪਣੇ ਬੌਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਚਿੱਠੀ ਵਿੱਚ ਦੋ ਨਾਂ ਲਿਖੇ ਹਨ। ਜਿਸ ਵਿੱਚ ਇੱਕ ਹੈ ਲਾਰੈਂਸ ਬਿਸ਼ਨੋਈ (LB) ਅਤੇ ਦੂਜਾ ਗੋਲਡੀ ਬਰਾੜ (GB)। ਪੱਤਰ ਹਿੰਦੀ ਵਿੱਚ ਲਿਖਿਆ ਗਿਆ ਹੈ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਕਰਮਾ ਫੈਸ਼ਨ ਦੇ ਮਾਲਕ ਰਾਘਵ ਨੇ ਦੱਸਿਆ ਕਿ ਉਸ ਨੂੰ ਕਾਫੀ ਸਮੇਂ ਤੋਂ ਧਮਕੀਆਂ ਦੇ ਫੋਨ ਆ ਰਹੇ ਸਨ। ਇਹ ਪਿਛਲੇ ਮਹੀਨੇ ਸ਼ੁਰੂ ਹੋਇਆ ਸੀ।

ਪੀੜਤ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਕੋਈ ਸਾਈਬਰ ਠੱਗ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਹੈ। ਜਿਸ ਕਾਰਨ ਉਸ ਨੇ ਸ਼ਿਕਾਇਤ ਨਹੀਂ ਕੀਤੀ। ਰਾਘਵ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਫੋਨ ਆਇਆ ਤਾਂ ਉਹ ਉਕਤ ਨੰਬਰ ਨੂੰ ਬਲਾਕ ਕਰ ਦਿੰਦਾ ਸੀ। ਪਰ ਅੱਜ ਪੱਤਰ ਮਿਲਣ ਤੋਂ ਬਾਅਦ ਪੂਰਾ ਪਰਿਵਾਰ ਡਰਿਆ ਹੋਇਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬੀ ਗਾਇਕ Vadda Grewal ਨੂੰ ਵੱਡੀ ਰਾਹਤ, ਡਰੱਗਜ਼ ਮਾਮਲੇ ‘ਚ ਮੋਹਾਲੀ ਅਦਾਲਤ ਨੇ ਕੀਤਾ ਬਰੀ

ਮੋਹਾਲੀ ਦੀ ਇੱਕ ਵਿਸ਼ੇਸ਼ ਅਦਾਲਤ ਨੇ ਗਾਇਕ ਗੁਰਿੰਦਰਪਾਲ ਸਿੰਘ ਉਰਫ ਵੱਡਾ ਗਰੇਵਾਲ (ਵਾਸੀ ਕਾਮੋਮਾਜਰਾ...

ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਹੋਏ ਵਿਲੀਨ

 ਮਹਿੰਦਰ ਭਗਤ ਦੇ ਪਿਤਾ ਭਗਤ ਚੂੰਨੀ ਲਾਲ ਪੰਜ ਤੱਤਾਂ ਵਿਚ ਵਿਲੀਨ ਹੋ ਗਏ ਹਨ।...

ਦੋਸਤ ਹੀ ਨਿਕਲਿਆ ਕਾਤਲ, ਨਸ਼ੇ ਦੀ ਡੋਜ਼ ਦੇ ਕੇ ਲਈ ਸੀ ਨੌਜਵਾਨ ਦੀ ਜਾਨ; ਪੁਲਿਸ ਹੱਥ ਚੜ੍ਹਿਆ ਮੁੱਖ ਦੋਸ਼ੀ

ਤਪਾ ਸਿਟੀ ਪੁਲਿਸ ਨੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਹੋਈ ਮੌਤ ਦੇ ਮਾਮਲੇ...

ਅੰਮ੍ਰਿਤਸਰ ਦੇ ਯੂਨੀਅਨ ਬੈਂਕ ਵਿੱਚ ਲੁੱਟ ਦੀ ਕੋਸ਼ਿਸ਼, ਅਸਫਲ ਹੋਣ ਤੇ ਭੱਜੇ 5 ਨਕਾਬਪੋਸ਼

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਯੂਨੀਅਨ ਬੈਂਕ ਆਫ਼ ਇੰਡੀਆ ਵਿੱਚ ਲੁੱਟ ਦਾ ਮਾਮਲਾ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ 'ਸੇਵਨ ਸਕੁਆਇਰ ਸਕੂਲ' ਦਾ ਇੱਕ...

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...