September 10, 2026, 2:05 pm
----------- Advertisement -----------
HomeNewsBreaking Newsਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ 'ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ...

ਸਕੂਲ ਵੱਲੋਂ ਫਰਮਾਨ ਜਾਰੀ: ਦੁਪਹਿਰ ਦੇ ਖਾਣੇ ‘ਚ ਨਾਨ-ਵੇਜ ਤੇ ਪਿਆਜ਼-ਲਸਣ ਲਿਆਉਣ ‘ਤੇ ਬੈਨ

Published on

----------- Advertisement -----------

ਮਹਾਰਾਸ਼ਟਰ ਦੇ ਭਾਇੰਦਰ ’ਚ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਦੇ ‘ਸੇਵਨ ਸਕੁਆਇਰ ਸਕੂਲ’ ਦਾ ਇੱਕ ਸਰਕੂਲਰ ਅੱਜ-ਕੱਲ੍ਹ ਕਾਫ਼ੀ ਚਰਚਾ ’ਚ ਹੈ। ਚਰਚਾ ਇੰਨੀ ਜ਼ਿਆਦਾ ਹੈ ਕਿ ਇਸਨੂੰ ਲੈ ਕੇ ਹੁਣ ਸਿਆਸਤ ਵੀ ਤੇਜ਼ ਹੋ ਗਈ ਹੈ ਅਤੇ ਵਿਵਾਦ ਵੀ।

ਪੂਰੇ ਮਾਮਲੇ ਨੂੰ ਇੰਝ ਸਮਝੋ ਕਿ ਸਕੂਲ ਪ੍ਰਸ਼ਾਸਨ ਨੇ ਜੈਨ ਭਾਈਚਾਰੇ ਦੇ ਅੱਠ ਦਿਨਾਂ ‘ਪਰਯੂਸ਼ਣ’ ਤਿਉਹਾਰ ਦੌਰਾਨ ਵਿਦਿਆਰਥੀਆਂ ਦੇ ਟਿਫ਼ਨ ’ਚ ਨਾਨ-ਵੇਜ ਮਾਸ-ਮੱਛੀ ਦੇ ਨਾਲ-ਨਾਲ ਪਿਆਜ਼, ਲਸਣ, ਆਲੂ ਅਤੇ ਹੋਰ ਜ਼ਮੀਨ ਦੇ ਹੇਠਾਂ ਉੱਗਣ ਵਾਲੀਆਂ ਸਬਜ਼ੀਆਂ ਲਿਆਉਣ ‘ਤੇ ਰੋਕ ਲਗਾ ਦਿੱਤੀ ਹੈ।

ਹੁਣ ਮਨਸੇ ਨੇ ਦਰਜ ਕਰਵਾਈ ਸ਼ਿਕਾਇਤ

ਸਕੂਲ ਪ੍ਰਸ਼ਾਸਨ ਨੇ ਫਰਮਾਨ ਤਾਂ ਜਾਰੀ ਕਰ ਦਿੱਤਾ। ਹਾਲਾਂਕਿ ਰਾਜਨੀਤੀ ਤਦ ਤੇਜ਼ ਹੋਈ ਜਦੋਂ ਇਸ ਫਰਮਾਨ ਦੇ ਸਾਹਮਣੇ ਆਉਣ ਤੋਂ ਬਾਅਦ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਨੇ ਸਖ਼ਤ ਇਤਰਾਜ਼ ਜਤਾਉਂਦੇ ਹੋਏ ਸਕੂਲ ਖ਼ਿਲਾਫ਼ ਪੁਲਿਸ ’ਚ ਸ਼ਿਕਾਇਤ ਦਰਜ ਕਰਵਾਈ ਹੈ। ਮਨਸੇ ਦਾ ਦੋਸ਼ ਹੈ ਕਿ ਸਕੂਲ ਪ੍ਰਸ਼ਾਸਨ ਬੱਚਿਆਂ ‘ਤੇ ਖ਼ਾਸ ਧਾਰਮਿਕ ਪ੍ਰਥਾਵਾਂ ਅਤੇ ਨਿਯਮ ਥੋਪਣ ਦੀ ਕੋਸ਼ਿਸ਼ ਕਰ ਰਿਹਾ ਹੈ।

ਦੂਜੇ ਪਾਸੇ, ਸਕੂਲ ਦੇ ਮਾਲਕ ਅਤੇ ਭਾਜਪਾ ਵਿਧਾਇਕ ਨਰੇਂਦਰ ਮਹਿਤਾ ਨੇ ਆਪਣੇ ਇਸ ਫੈਸਲੇ ਦਾ ਬਚਾਅ ਕੀਤਾ। ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਮਕਸਦ ਸਿਰਫ਼ ਬੱਚਿਆਂ ਨੂੰ ਸਾਤਵਿਕ ਅਤੇ ਸਿਹਤਮੰਦ ਭੋਜਨ ਖਾਣ ਲਈ ਪ੍ਰੇਰਿਤ ਕਰਨਾ ਹੈ।

ਮਾਪਿਆਂ ਅਤੇ ਸਿੱਖਿਆ ਵਿਭਾਗ ਦਾ ਇਤਰਾਜ਼

ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹੁਣ ਇਹ ਮਾਮਲਾ ਸਿਰਫ਼ ਰਾਜਨੀਤੀ ਅਤੇ ਦੋਸ਼-ਪ੍ਰਤੀਦੋਸ਼ ਤੱਕ ਨਹੀਂ ਰਿਹਾ। ਇਸ ਮਾਮਲੇ ‘ਤੇ ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਨੇ ਸਪੱਸ਼ਟ ਕੀਤਾ ਹੈ ਕਿ ਸਕੂਲ ਅਜਿਹਾ ਕੋਈ ਵੀ ਵੱਡਾ ਫੈਸਲਾ ਆਪਣੀ ਮਰਜ਼ੀ ਨਾਲ ਨਹੀਂ ਲੈ ਸਕਦਾ, ਅਜਿਹਾ ਕਰਨ ਲਈ ਪੇਰੈਂਟਸ-ਸਕੂਲ ਰਿਪ੍ਰੈਜ਼ੈਂਟੇਟਿਵ ਬਾਡੀ (PTA) ਦੀ ਮਨਜ਼ੂਰੀ ਹੋਣਾ ਲਾਜ਼ਮੀ ਹੈ।

ਉੱਥੇ ਹੀ, ਇੱਕ ਮਾਪੇ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਕਿ ਹਰ ਕੋਈ ਆਪਣੇ ਨਿੱਜੀ ਵਿਸ਼ਵਾਸ ਅਤੇ ਧਰਮ ਨੂੰ ਮੰਨਦਾ ਹੈ ਪਰ ਇਸ ਤਰ੍ਹਾਂ ਦੇ ਨਿਯਮਾਂ ਨੂੰ ਛੋਟੇ ਬੱਚਿਆਂ ‘ਤੇ ਜ਼ਬਰਦਸਤੀ ਨਹੀਂ ਥੋਪਿਆ ਜਾਣਾ ਚਾਹੀਦਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

 ਸੈਮਸੰਗ ਨੂੰ ਟੱਕਰ ਦੇਣ ਆਇਆ 3 ਲੱਖ ਦਾ Apple foldable ਫੋਨ, ਜਾਣੋ ਕੀ ਹਨ ਖ਼ਾਸ ਵਿਸ਼ੇਸ਼ਤਾਵਾਂ

 ਐਪਲ ਵੱਲੋਂ 9 ਸਤੰਬਰ ਨੂੰ ਲਾਂਚ ਕੀਤਾ ਗਿਆ ਆਈਫੋਨ ਡੂਓ, ਸੈਮਸੰਗ ਦੁਆਰਾ ਇਸ ਸ਼੍ਰੇਣੀ...

ਅਰਵਿੰਦ ਕੇਜਰੀਵਾਲ ਫਿਰ ਤੋਂ ਚੁਣੇ ਗਏ ਰਾਸ਼ਟਰੀ ਕਨਵੀਨਰ, AAP ਦੀ 23 ਮੈਂਬਰੀ ਨਵੀਂ ਟੀਮ ਦਾ ਹੋਇਆ ਗਠਨ

ਆਮ ਆਦਮੀ ਪਾਰਟੀ ਨੇ ਇਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਆਪਣਾ ਕੌਮੀ ਕਨਵੀਨਰ ਚੁਣਿਆ...

‘ਪੰਜਾਬ ‘ਚ ਬਿਨ੍ਹਾਂ CM ਚਿਹਰੇ ਦੇ ਚੋਣ ਮੈਦਾਨ ‘ਚ ਉਤਰੇਗੀ ਕਾਂਗਰਸ, ਰਾਹੁਲ ਗਾਂਧੀ ਹੀ ਕੈਂਪੇਨ ਦਾ ਚਿਹਰਾ ਹੋਣਗੇ’- ਸਚਿਨ ਪਾਇਲਟ

ਪੰਜਾਬ ਕਾਂਗਰਸ ਵਿਚ ਚੱਲ ਰਹੇ ਅੰਦਰੂਨੀ ਕਲੇਸ਼ ਵਿਚਾਲੇ AICC ਦੀ ਲੀਡਰਸ਼ਿਪ ਨੇ ਭੁਪੇਸ਼ ਬਘੇਲ...

ਸਾਬਕਾ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਦਾ ਦੇਹਾਂਤ, 93 ਸਾਲ ਦੀ ਉਮਰ ‘ਚ ਲਿਆ ਆਖ਼ਿਰੀ ਸਾਹ

ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ ਮੰਤਰੀ ਮੋਹਿੰਦਰ ਭਗਤ ਦੇ ਪਿਤਾ ਤੇ ਸਾਬਕਾ...

ਪੂਰੇ ਦੇਸ਼ ਵਿੱਚ ਨਸ਼ੇ ਖ਼ਿਲਾਫ਼ ਫੈਸਲਾਕੁੰਨ ਜੰਗ ਲੜਨ ਵਾਲਾ ਪੰਜਾਬ ਇਕਲੌਤਾ ਰਾਜ- ਕੇਜਰੀਵਾਲ 

ਨਵੀਂ ਦਿੱਲੀ, 9 ਸਤੰਬਰ:ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਮਜ਼ਦੂਰ ਗੁਲਜ਼ਾਰ ਸਿੰਘ ਦੀ ਦੁਖਦ...

ਰਾਹੁਲ ਗਾਂਧੀ ਦਿੱਲੀ ਵਿੱਚ ਬੈਠ ਕੇ ‘ਐਕਸ’ ‘ਤੇ ਸਿਆਸੀ ਬਿਆਨਬਾਜ਼ੀ ਕਰਨ ਦੀ ਬਜਾਏ ਪਿੰਡ ਆ ਕੇ ਜ਼ਮੀਨੀ ਹਕੀਕਤ ਵੇਖਣ: ਬਰਿੰਦਰ ਕੁਮਾਰ ਗੋਇਲ

ਚੰਡੀਗੜ੍ਹ 9 ਸਤੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਕੈਬਨਿਟ ਮੰਤਰੀ ਬਰਿੰਦਰ...

 ਸਰਕਾਰ ਵੱਲੋਂ 12 ਸਤੰਬਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ...

CM Mann ਦੀ ਪਤਨੀ ਖ਼ਿਲਾਫ਼ ਬਦਨਾਮ ਕਰਨ ਵਾਲੀ ਸਮੱਗਰੀ ਪੋਸਟ ਕਰਨ ’ਤੇ ਰੋਕ

ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ-ਮੁਕਤ ਜਸਟਿਸ ਰਣਜੀਤ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਆਗੂ...