ਯਮਨ ਨੇੜੇ ਅਰਬ ਸਾਗਰ ‘ਚ ਇਕ ਜਹਾਜ਼ ‘ਤੇ ਫਿਰ ਤੋਂ ਡਰੋਨ ਹਮਲਾ ਹੋਇਆ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਵੀ ਅੱਗ ਲੱਗ ਗਈ। ਜਹਾਜ਼ ਵਿਚ ਸਵਾਰ 23 ਕਰੂ ਮੈਂਬਰਾਂ ਵਿਚੋਂ 22 ਭਾਰਤੀ ਹਨ। ਬੰਗਲਾਦੇਸ਼ੀ ਨਾਗਰਿਕ ਹੈ। ਭਾਰਤੀ ਜਲ ਸੈਨਾ ਨੇ ਮਦਦ ਲਈ ਇੱਕ ਜੰਗੀ ਬੇੜਾ ਭੇਜਿਆ ਹੈ।
ਦੱਸ ਦਈਏ ਕਿ ਭਾਰਤੀ ਜਲ ਸੈਨਾ ਮੁਤਾਬਕ ਇਹ ਹਮਲਾ 26 ਜਨਵਰੀ ਦੀ ਰਾਤ ਨੂੰ ਹੋਇਆ ਸੀ। ਇਸ ਤੋਂ ਪਹਿਲਾਂ ਖ਼ਬਰ ਆਈ ਸੀ ਕਿ ਭਾਰਤੀ ਜਲ ਸੈਨਾ ਦਾ ਜਹਾਜ਼ ਇੱਕ ਜਹਾਜ਼ ਦੇ ਨੇੜੇ ਆ ਰਿਹਾ ਹੈ। ਹੁਣ ਭਾਰਤੀ ਜਲ ਸੈਨਾ ਨੇ ਪੁਸ਼ਟੀ ਕੀਤੀ ਹੈ ਕਿ ਅਦਨ ਦੀ ਖਾੜੀ ਵਿੱਚ ਐਮਵੀ ਮਾਰਲਿਨ ਲੌਂਡਾ ਨਾਮ ਦੇ ਜਹਾਜ਼ ਉੱਤੇ ਹਮਲੇ ਤੋਂ ਬਾਅਦ ਆਈਐਨਐਸ ਵਿਸ਼ਾਖਾਪਟਨਮ ਨੂੰ ਮਦਦ ਲਈ ਭੇਜਿਆ ਗਿਆ ਹੈ। ਹਮਲੇ ਤੋਂ ਤੁਰੰਤ ਬਾਅਦ ਜਹਾਜ਼ ਨੇ ਮਦਦ ਲਈ ਸਿਗਨਲ ਭੇਜਿਆ।
ਇਸਤੋਂ ਇਲਾਵਾ 18 ਜਨਵਰੀ ਨੂੰ ਯਮਨ ਨੇੜੇ ਅਰਬ ਸਾਗਰ ਵਿੱਚ ਇੱਕ ਹੋਰ ਜਹਾਜ਼ ਉੱਤੇ ਡਰੋਨ ਹਮਲਾ ਹੋਇਆ ਸੀ। ਜੇਨਕੋ ਪਿਕਾਰਡੀ ਨਾਮ ਦੇ ਇਸ ਜਹਾਜ਼ ਉੱਤੇ ਮਾਰਸ਼ਲ ਟਾਪੂ ਦਾ ਝੰਡਾ ਸੀ। ਨੇਵੀ ਮੁਤਾਬਕ ਹਮਲੇ ਦੇ ਸਮੇਂ ਜਹਾਜ਼ ਯਮਨ ਦੇ ਅਦਨ ਬੰਦਰਗਾਹ ਤੋਂ ਕਰੀਬ 111 ਕਿਲੋਮੀਟਰ ਦੂਰ ਅਦਨ ਦੀ ਖਾੜੀ ‘ਚ ਸੀ।
ਜਹਾਜ਼ ਵਿੱਚ ਚਾਲਕ ਦਲ ਦੇ 22 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 9 ਭਾਰਤੀ ਸਨ। ਹਮਲੇ ‘ਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਡਰੋਨ ਹਮਲੇ ਦੀ ਸੂਚਨਾ ਮਿਲਦੇ ਹੀ ਜਲ ਸੈਨਾ ਨੇ ਜੰਗੀ ਬੇੜੇ ਆਈਐਨਐਸ ਵਿਸ਼ਾਖਾਪਟਨਮ ਨੂੰ ਮਦਦ ਲਈ ਭੇਜਿਆ।












