ਜਲਾਲਾਬਾਦ ‘ਚ ਮੁਕਤਸਰ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਅੱਧੀ ਦਰਜਨ ਦੇ ਕਰੀਬ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਬੱਸ ਦੇ ਕੰਡਕਟਰ ਗੁਰਜੰਟ ਸਿੰਘ ਅਨੁਸਾਰ ਸੰਘਣੀ ਧੁੰਦ ਕਾਰਨ ਬੱਸ ਸੜਕ ਤੋਂ ਉਤਰ ਗਈ ਅਤੇ ਸੜਕ ਕਿਨਾਰੇ ਲੱਗੇ ਦਰੱਖਤ ਅਤੇ ਬਿਜਲੀ ਦੇ ਖੰਭੇ ਨਾਲ ਜਾ ਟਕਰਾਈ। ਬੱਸ ਵਿੱਚ 40 ਦੇ ਕਰੀਬ ਸਵਾਰੀਆਂ ਸਨ। ਬੱਸ ਸਵੇਰੇ 4.40 ਵਜੇ ਜਲਾਲਾਬਾਦ ਤੋਂ ਫਤਿਹਾਬਾਦ ਲਈ ਰਵਾਨਾ ਹੋਈ ਸੀ।
ਕਰੀਬ 5 ਵਜੇ ਸਵਾਰੀਆਂ ਪਿੰਡ ਚੱਕ ਸੈਦੋਕੇ ਤੋਂ ਬੱਸ ਵਿੱਚ ਚੜ੍ਹੀਆਂ। ਜਦੋਂ ਬੱਸ ਚੱਕ ਸਾਦੋਕੇ ਤੋਂ ਥੋੜ੍ਹਾ ਅੱਗੇ ਪੁੱਜੀ ਤਾਂ ਧੁੰਦ ਕਾਰਨ ਕੁਝ ਦਿਖਾਈ ਨਹੀਂ ਦਿੱਤਾ ਅਤੇ ਬੱਸ ਸੜਕ ਤੋਂ ਹੇਠਾਂ ਜਾ ਡਿੱਗੀ।
ਇਸ ਘਟਨਾ ਦੌਰਾਨ ਸਵਾਰੀਆਂ ਦੇ ਮੂੰਹ ਅਤੇ ਹੱਥਾਂ ‘ਤੇ ਸੱਟਾਂ ਲੱਗੀਆਂ। ਕੰਡਕਟਰ ਦਾ ਹੱਥ ਵੀ ਜ਼ਖਮੀ ਹੋ ਗਿਆ। ਹਾਦਸੇ ‘ਚ ਜ਼ਖਮੀ ਹੋਏ ਲੋਕਾਂ ਨੂੰ ਐਂਬੂਲੈਂਸ ਰਾਹੀਂ ਜਲਾਲਾਬਾਦ ਦੇ ਸਿਵਲ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।












