July 2, 2026, 2:31 pm
----------- Advertisement -----------
HomeNewsLatest News2.74 ਲੱਖ ਰੁਪਏ ਦੇ ਘਪਲੇ ਲਈ ਪੀ.ਐਸ.ਪੀ.ਸੀ.ਐਲ ਦੇ ਦੋ ਕਲਰਕ ਮੁਅੱਤਲ- ਹਰਭਜਨ...

2.74 ਲੱਖ ਰੁਪਏ ਦੇ ਘਪਲੇ ਲਈ ਪੀ.ਐਸ.ਪੀ.ਸੀ.ਐਲ ਦੇ ਦੋ ਕਲਰਕ ਮੁਅੱਤਲ- ਹਰਭਜਨ ਸਿੰਘ ਈ.ਟੀ.ਓ

Published on

----------- Advertisement -----------

ਚੰਡੀਗੜ੍ਹ, 4 ਫਰਵਰੀ (ਬਲਜੀਤ ਮਰਵਾਹਾ)- ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਇਥੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਦਫਤਰ ਸ਼ਹਿਰੀ ਸਮਰਾਲਾ ਵਿਖੇ 2.74 ਲੱਖ ਰੁਪਏ ਦਾ ਵਿੱਤੀ ਘਪਲਾ ਕਰਨ ਲਈ 2 ਕਲਰਕਾਂ ਨੂੰ ਮੁੱਅਤਲ ਕਰ ਦਿੱਤਾ ਗਿਆ ਹੈ ਅਤੇ ਇੱਕ ਸਹਾਇਕ ਮਾਲ ਲੇਖਾਕਾਰ ਵਿਰੁੱਧ ਵਿਭਾਗੀ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾ ਰਹੀ ਹੈ।

ਇਥੇ ਜਾਰੀ ਪ੍ਰੈਸ ਬਿਆਨ ਵਿੱਚ ਬਿਜਲੀ ਮੰਤਰੀ ਨੇ ਦੱਸਿਆ ਕਿ ਉਪ ਮੰਡਲ ਦਫਤਰ ਸ਼ਹਿਰੀ ਸਮਰਾਲਾ ਵਿਖੇ ਤੈਨਾਤ ਇੰਨ੍ਹਾ 2 ਕਲਰਕਾਂ ਅਤੇ ਇੱਕ ਮਾਲ ਲੇਖਾਕਾਰ ਵੱਲੋਂ ਬਿਜਲੀ ਖਪਤਕਾਰਾਂ ਦੁਆਰਾ ਜਮ੍ਹਾਂ ਕਰਵਾਏ ਗਏ ਬਿੱਲਾਂ ਦੀ ਰਸੀਦਾਂ ਨੂੰ ਰਿਵਰਸ ਕਰਨ ਉਪਰੰਤ ਖਪਤਕਾਰਾਂ ਨੂੰ ਗਲਤ ਰੀਡਿੰਗ ਦੇ ਬਿੱਲ ਜਾਰੀ ਕਰਕੇ ਪੀ.ਐਸ.ਪੀ.ਸੀ.ਐਲ ਦੇ ਮਾਲੀਏ ਦਾ ਵਿੱਤੀ ਨੁਕਸਾਨ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਵੱਲੋਂ ਮੁਸਤੈਦੀ ਨਾਲ ਕਾਰਵਾਈ ਕਰਦਿਆਂ ਉਕਤ ਕਰਮਚਾਰੀਆਂ ਪਾਸੋਂ ਬਣਦੀ ਰਕਮ ਵੀ ਜਮ੍ਹਾਂ ਕਰਵਾ ਲਈ ਗਈ ਹੈ।

ਬਿਜਲੀ ਮੰਤਰੀ ਨੇ ਦੱਸਿਆ ਕਿ ਦੋਵਾਂ ਕਲਰਕਾਂ ਨੂੰ ਪੀ.ਐਸ.ਪੀ.ਸੀ.ਐਲ ਕਰਮਚਾਰੀ ਸਜਾ ਤੇ ਅਪੀਲ ਦੇ ਰੈਗੂਲੇਸ਼ਨ 1971 ਦੇ ਵਿਨਿਯਮ 4(1) ਦੇ ਤਹਿਤ ਤੱਤਕਾਲ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵਾਂ ਕਰਮਚਾਰੀਆਂ ਦਾ ਮੁਅੱਤਲੀ ਸਮੇਂ ਹੈੱਡ ਕੁਆਟਰ ਵਧੀਕ ਨਿਗਰਾਨ ਇੰਜੀਨੀਅਰ ਮੰਡਲ ਸ੍ਰੀ ਆਨੰਦਪੁਰ ਸਾਹਿਬ ਤੈਅ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਕਤ ਸਹਾਇਕ ਮਾਲ ਲੇਖਾਕਾਰ ਵਿਰੁੱਧ ਵਿਭਾਗੀ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾ ਰਹੀ ਹੈ।

ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਸਿਰ ਤੋਂ ਮਹਿੰਗਾਈ ਦਾ ਬੋਝ ਘਟਾਉਣ ਲਈ 300 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੇਣ ਦੀ ਸਹੂਲਤ ਦਿੱਤੀ ਗਈ ਹੈ ਪਰ ਇਹ ਵਿਅਕਤੀ ਘਪਲਾ ਕਰਦਿਆਂ ਖ਼ਪਤਕਾਰਾਂ ਨੂੰ ਗਲਤ ਰੀਡਿੰਗ ਦੇ ਬਿੱਲ ਜਾਰੀ ਕਰਕੇ ਪੀ.ਐਸ.ਪੀ.ਸੀ.ਐਲ ਨੂੰ ਮਾਲੀ ਤੌਰ ਤੇ ਨੁਕਸਾਨ ਪਹੁੰਚਾ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਅੰਦਰ ਭ੍ਰਿਸ਼ਟਾਚਾਰ ਰਹਿਤ ਪ੍ਰਸ਼ਾਸਨ ਦੇਣ ਲਈ ਵਚਨਬੱਧ ਹੈ ਅਤੇ ਅਜਿਹੇ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਂਦੀ ਰਹੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...