July 2, 2026, 4:13 pm
----------- Advertisement -----------
HomeNewsLatest News5 ਸਾਲਾਂ ਤੋਂ ਕੋਮਾ 'ਚ ਸੀ ਧੀ, ਮਾਂ ਨੇ ਸੁਣਾਇਆ ਅਜਿਹਾ ਚੁੱਟਕਲਾ...

5 ਸਾਲਾਂ ਤੋਂ ਕੋਮਾ ‘ਚ ਸੀ ਧੀ, ਮਾਂ ਨੇ ਸੁਣਾਇਆ ਅਜਿਹਾ ਚੁੱਟਕਲਾ ਕਿ ਉੱਠ ਕੇ ਜ਼ੋਰ-ਜ਼ੋਰ ਨਾਲ ਲੱਗੀ ਹੱਸਣ

Published on

----------- Advertisement -----------

ਕਿਸੇ ਦੇ ਕੋਮਾ ਵਿੱਚ ਚਲੇ ਜਾਣ ਦਾ ਦਰਦ ਉਹੀ ਵਿਅਕਤੀ ਬਿਆਨ ਕਰ ਸਕਦਾ ਹੈ, ਜਿਸ ਦਾ ਪਿਆਰਾ ਨਾ ਚਾਹੁੰਦੇ ਹੋਏ ਵੀ ਉਸ ਦੀਆਂ ਅੱਖਾਂ ਸਾਹਮਣੇ ਹਸਪਤਾਲ ਦੇ ਬੈੱਡ ’ਤੇ ਗੂੜ੍ਹੀ ਨੀਂਦ ਵਿੱਚ ਪਿਆ ਹੋਵੇ। ਅਜਿਹੀ ਹੀ ਹਾਲਤ ‘ਚ ਇਕ ਅਮਰੀਕੀ ਔਰਤ ਸੀ, ਜੋ ਪੰਜ ਸਾਲਾਂ ਤੋਂ ਆਪਣੀ ਬੇਟੀ ਦੇ ਕੋਮਾ ‘ਚੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਸੀ। ਇਹ ਮਾਂ ਹਰ ਰੋਜ਼ ਹਸਪਤਾਲ ਜਾਂਦੀ ਸੀ ਅਤੇ ਆਪਣੀ ਧੀ ਕੋਲ ਇਸ ਆਸ ਨਾਲ ਬੈਠਦੀ ਸੀ ਕਿ ਇੱਕ ਦਿਨ ਉਹ ਜਾਗ ਕੇ ਉਸਨੂੰ ਦੁਬਾਰਾ ਜੱਫੀ ਪਾਵੇਗੀ। ਆਖਿਰਕਾਰ ਉਹ ਖੁਸ਼ੀ ਦਾ ਪਲ ਵੀ ਆ ਗਿਆ ਪਰ ਜਿਸ ਤਰ੍ਹਾਂ ਆਪਣੀ ਧੀ ਕੋਮਾ ‘ਚੋਂ ਉੱਠੀ, ਉਸ ਨੂੰ ਦੇਖ ਕੇ ਮਾਂ ਡਰ ਗਈ।

ਮਿਸ਼ੀਗਨ ਦੀ ਜੈਨੀਫਰ ਫਲੇਵੇਲਨ ਕਾਰ ਦੁਰਘਟਨਾ ਤੋਂ ਬਾਅਦ ਚਾਰ ਸਾਲ ਅਤੇ 11 ਮਹੀਨਿਆਂ ਲਈ ਕੋਮਾ ਵਿੱਚ ਸੀ। ਪਰ ਜਦੋਂ ਉਹ ਕੋਮਾ ਚੋਂ ਬਾਹਰ ਆਈ ਤਾਂ ਉਸਨੇ ਆਪਣੀ ਮਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਪਾਇਆ। ਜੈਨੀਫਰ ਦੀ ਮਾਂ ਪੈਗੀ ਮੀਨਜ਼ ਕੋਈ ਉਮੀਦ ਨਾ ਹੋਣ ‘ਤੇ ਵੀ ਆਪਣੀ ਬੇਟੀ ਨੂੰ ਮਿਲਣ ਹਸਪਤਾਲ ਜਾਂਦੀ ਸੀ। ਪਰ ਉਸਨੇ ਕਦੇ ਸੋਚਿਆ ਨਹੀਂ ਸੀ ਕਿ ਉਸਦੀ ਧੀ ਇਸ ਤਰ੍ਹਾਂ ਜਾਗ ਜਾਵੇਗੀ।

ਰਿਪੋਰਟ ਮੁਤਾਬਕ 25 ਸਤੰਬਰ 2017 ਨੂੰ ਹੋਏ ਭਿਆਨਕ ਕਾਰ ਹਾਦਸੇ ਤੋਂ ਬਾਅਦ ਜੈਨੀਫਰ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਹ ਕੋਮਾ ‘ਚ ਚਲੀ ਗਈ। ਉਦੋਂ ਉਸਦੀ ਉਮਰ 36 ਸਾਲ ਸੀ। ਇਲਾਜ ਚੱਲਦਾ ਰਿਹਾ। ਜੈਨੀਫਰ ਦੀ ਮਾਂ ਅਤੇ ਉਸ ਦੇ ਬੱਚੇ ਹਰ ਰੋਜ਼ ਆ ਕੇ ਉਸ ਨੂੰ ਚੁਟਕਲੇ ਸੁਣਾਉਂਦੇ ਸਨ ਅਤੇ ਘਰ ਨਾਲ ਜੁੜੀਆਂ ਗੱਲਾਂ ਕਰਦੇ ਸਨ।

60 ਸਾਲਾ ਪੈਗੀ ਨੇ ਕਿਹਾ, ਸ਼ੁਰੂਆਤ ‘ਚ ਜੈਨੀਫਰ ਜ਼ਿਆਦਾਤਰ ਸੁਤੀ ਰਹਿੰਦੀ ਸੀ ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਉਹ ਮਜ਼ਬੂਤ ​​ਹੁੰਦੀ ਗਈ ਅਤੇ ਕੋਮਾ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਰਨ ਲੱਗੀ।

ਰਿਪੋਰਟ ਮੁਤਾਬਕ 41 ਸਾਲ ਦੀ ਉਮਰ ‘ਚ ਬੇਟੀ ਅਚਾਨਕ ਕੋਮਾ ਤੋਂ ਜਾਗ ਗਈ ਅਤੇ ਉੱਚੀ-ਉੱਚੀ ਹੱਸਣ ਲੱਗੀ। ਡਾਕਟਰਾਂ ਨੇ ਪੈਗੀ ਨੂੰ ਦੱਸਿਆ ਕਿ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਚੁੱਟਕਲਿਆ ‘ਤੇ ਪ੍ਰਤੀਕਿਰਿਆ ਦਿੱਤੀ ਸੀ। ਮਿਸ਼ੀਗਨ ਦੇ ਮੈਰੀ ਫ੍ਰੀ ਬੈੱਡ ਰੀਹੈਬਲੀਟੇਸ਼ਨ ਹਸਪਤਾਲ ‘ਚ ਜੈਨੀਫਰ ਦੇ ਡਾਕਟਰ ਰਾਲਫ ਵੈਂਗ ਨੇ ਕਿਹਾ, ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਕਿਉਂਕਿ, ਅਜਿਹਾ ਸਿਰਫ 1-2% ਮਰੀਜ਼ਾਂ ਨਾਲ ਹੁੰਦਾ ਹੈ।

ਪੈਗੀ ਨੇ ਕਿਹਾ, ਕੋਮਾ ‘ਚ ਪਈ ਆਪਣੀ ਬੇਟੀ ਦਾ ਹਾਸਾ ਸੁਣ ਕੇ ਮੈਂ ਹੈਰਾਨ ਰਹਿ ਗਈ ਕਿਉਂਕਿ ਮੈਂ ਕਾਫੀ ਸਮੇਂ ਤੋਂ ਉਸ ਦੀ ਆਵਾਜ਼ ਨਹੀਂ ਸੁਣੀ ਸੀ। ਉਸ ਪਲ ਨੂੰ ਯਾਦ ਕਰਦੇ ਹੋਏ ਉਹ ਕਹਿੰਦੀ ਹੈ, ਜਦੋਂ ਜੈਨੀਫਰ ਉੱਠੀ ਤਾਂ ਮੈਂ ਉਸ ਦਾ ਹੱਸਣਾ ਸੁਣ ਕੇ ਬਹੁਤ ਘਬਰਾ ਗਈ। ਕਿਉਂਕਿ ਉਸਨੇ ਅਜਿਹਾ ਪਹਿਲਾਂ ਕਦੇ ਨਹੀਂ ਕੀਤਾ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...

ਹਾਰਟ ਅਟੈਕ ਦੌਰਾਨ ਹਰ ਮਿੰਟ ਕੀਮਤੀ ਹੁੰਦਾ ਹੈ ਅਤੇ ਕੈਸ਼ਲੈੱਸ ਇਲਾਜ ਡਾਕਟਰਾਂ ਨੂੰ ਬਿਨਾਂ ਕਿਸੇ ਦੇਰੀ ਦੇ ਮਰੀਜ਼ ਦੀ ਜਾਨ ਬਚਾਉਣ ਦਾ ਮੌਕਾ ਦਿੰਦਾ...

ਚੰਡੀਗੜ੍ਹ; 1 ਜੁਲਾਈ 2026:ਜਦੋਂ ਮਲੇਰਕੋਟਲਾ ਦੇ ਰਹਿਣ ਵਾਲੇ ਸ਼ੇਖ ਜ਼ੀਸ਼ਾਨ ਕੁਰੈਸ਼ੀ ਨੂੰ ਦਿਲ ਦੀ...

ਅਕਾਲੀ ਦਲ ਦੇ ਸਾਬਕਾ ਵਿਧਾਨ ਸਭਾ ਉਮੀਦਵਾਰ ਸਰਬਜੋਤ ਸਿੰਘ ਸਾਬੀ ਵੀ ਆਪਣੇ ਸਮਰਥਕਾਂ ਸਮੇਤ ‘ਆਪ’ ਵਿੱਚ ਹੋਏ ਸ਼ਾਮਲ

ਚੰਡੀਗੜ੍ਹ, 1 ਜੁਲਾਈ:ਆਮ ਆਦਮੀ ਪਾਰਟੀ (ਆਪ) ਦਾ ਪਰਿਵਾਰ ਲਗਾਤਾਰ ਵਧਦਾ ਜਾ ਰਿਹਾ ਹੈ। ਬੁੱਧਵਾਰ...