August 2, 2026, 3:15 am
----------- Advertisement -----------
HomeNewsBreaking Newsਭਾਰਤ-ਇੰਗਲੈਂਡ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਹੋਵੇਗਾ ਧਰਮਸ਼ਾਲਾ 'ਚ, ਤਿਆਰੀਆਂ ਸ਼ੁਰੂ

ਭਾਰਤ-ਇੰਗਲੈਂਡ ਸੀਰੀਜ਼ ਦਾ ਪੰਜਵਾਂ ਟੈਸਟ ਮੈਚ ਹੋਵੇਗਾ ਧਰਮਸ਼ਾਲਾ ‘ਚ, ਤਿਆਰੀਆਂ ਸ਼ੁਰੂ

Published on

----------- Advertisement -----------

 ਭਾਰਤ ਅਤੇ ਇੰਗਲੈਂਡ ਵਿਚਾਲੇ ਸੀਰੀਜ਼ ਦਾ ਆਖਰੀ ਭਾਵ ਪੰਜਵਾਂ ਟੈਸਟ ਮੈਚ 7 ਤੋਂ 11 ਮਾਰਚ ਤੱਕ ਹਿਮਾਚਲ ਦੇ ਧਰਮਸ਼ਾਲਾ ‘ਚ ਖੇਡਿਆ ਜਾਵੇਗਾ। ਹਿਮਾਚਲ ਪ੍ਰਦੇਸ਼ ਕ੍ਰਿਕਟ ਸੰਘ (HPCA) ਮੈਚ ਦੀਆਂ ਤਿਆਰੀਆਂ ‘ਚ ਰੁੱਝਿਆ ਹੋਇਆ ਹੈ। 

ਨਾਲ ਹੀ ਐਚਪੀਸੀਏ ਦੇ ਅਧਿਕਾਰੀਆਂ ਨੇ ਧਰਮਸ਼ਾਲਾ ਦੇ ਪ੍ਰਧਾਨ ਦੇਵਤਾ ਇੰਦਰਨਾਗ ਮੰਦਰ ਵਿੱਚ ਹਵਨ ਯੱਗ ਅਤੇ ਕੰਨਿਆ ਪੂਜਾ ਕੀਤੀ ਅਤੇ ਟੈਸਟ ਮੈਚ ਦੇ ਸਫਲ ਆਯੋਜਨ ਲਈ ਪ੍ਰਾਰਥਨਾ ਕੀਤੀ। ਇਸ ਉਪਰੰਤ ਭੰਡਾਰਾ ਵੀ ਕਰਵਾਇਆ ਗਿਆ। 

ਇਸਤੋਂ ਇਲ਼ਾਵਾ ਇੰਦਰਨਾਗ ਮੰਦਰ ਦੇ ਪੁਜਾਰੀ ਵਿਪਿਨ ਨੇ ਦੱਸਿਆ ਕਿ ਇੰਦਰਨਾਗ ਦੇਵਤਾ ਨੂੰ ਮੀਂਹ ਦਾ ਦੇਵਤਾ ਮੰਨਿਆ ਜਾਂਦਾ ਹੈ। ਅਜਿਹੇ ‘ਚ ਧਰਮਸ਼ਾਲਾ ‘ਚ ਬੇਮੌਸਮੀ ਬਾਰਿਸ਼ ਨੂੰ ਰੋਕਣ ਅਤੇ ਕਰਵਾਉਣ ‘ਚ ਉਨ੍ਹਾਂ ਦਾ ਹੱਥ ਮੰਨਿਆ ਜਾ ਰਿਹਾ ਹੈ। ਜਦੋਂ ਵੀ ਧਰਮਸ਼ਾਲਾ ਸਟੇਡੀਅਮ ਵਿੱਚ ਕੋਈ ਵੱਡਾ ਮੈਚ ਹੁੰਦਾ ਹੈ ਤਾਂ HPCA ਵਿਸ਼ੇਸ਼ ਤੌਰ ‘ਤੇ ਇੱਥੇ ਪੂਜਾ ਲਈ ਆਉਂਦਾ ਹੈ।

ਇੰਦਰਨਾਗਾ ਧਰਮਸ਼ਾਲਾ ਖੇਤਰ ਦਾ ਪ੍ਰਧਾਨ ਦੇਵਤਾ ਹੈ ਅਤੇ ਇਸਨੂੰ ਮੀਂਹ ਦੇ ਦੇਵਤੇ ਵਜੋਂ ਵੀ ਜਾਣਿਆ ਜਾਂਦਾ ਹੈ। ਜਦੋਂ ਵੀ ਫਸਲਾਂ ਲਈ ਬਾਰਿਸ਼ ਦੀ ਲੋੜ ਹੁੰਦੀ ਹੈ ਤਾਂ ਕਿਸਾਨ ਅਤੇ ਪਿੰਡ ਵਾਸੀ ਪੂਜਾ ਲਈ ਆਉਂਦੇ ਹਨ। 2005 ‘ਚ ਧਰਮਸ਼ਾਲਾ ‘ਚ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਦੇ ਨਿਰਮਾਣ ਤੋਂ ਬਾਅਦ HPCA ਪਹਿਲੀ ਵਾਰ ਭਗਵਾਨ ਇੰਦਰਨਾਗ ਦੇ ਮੰਦਰ ‘ਚ ਪਹੁੰਚੀ ਸੀ।

7 ਸਾਲ ਪਹਿਲਾਂ ਮਾਰਚ 2017 ਵਿੱਚ ਧਰਮਸ਼ਾਲਾ ਸਟੇਡੀਅਮ ਵਿੱਚ ਇੱਕ ਟੈਸਟ ਮੈਚ ਹੋਇਆ ਸੀ। ਇਸ ਵਿੱਚ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਹਰਾਇਆ ਸੀ। ਧਰਮਸ਼ਾਲਾ ਨੂੰ ਦੂਜਾ ਟੈਸਟ ਮੈਚ ਮਾਰਚ 2022 ਵਿੱਚ ਕਰਵਾਇਆ ਗਿਆ ਸੀ, ਪਰ ਸਟੇਡੀਅਮ ਦਾ ਆਊਟਫੀਲਡ ਪੂਰੀ ਤਰ੍ਹਾਂ ਤਿਆਰ ਨਾ ਹੋਣ ਕਾਰਨ ਮੈਚ ਨੂੰ ਇੰਦੌਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਫਿਰ ਤੋਂ ਧਰਮਸ਼ਾਲਾ ਨੂੰ ਟੈਸਟ ਮੈਚ ਦੀ ਮੇਜ਼ਬਾਨੀ ਮਿਲੀ ਹੈ।

 ਦੱਸ ਦਈਏ ਕਿ ਭਾਰਤ-ਇੰਗਲੈਂਡ ਟੈਸਟ ਮੈਚ ਦੀਆਂ ਤਿਆਰੀਆਂ ਕਾਰਨ ਧਰਮਸ਼ਾਲਾ ਸਟੇਡੀਅਮ ‘ਚ ਸੈਲਾਨੀਆਂ ਦੀ ਐਂਟਰੀ ਰੋਕ ਦਿੱਤੀ ਗਈ ਹੈ। ਹੁਣ ਬਾਹਰਲੇ ਰਾਜਾਂ ਅਤੇ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਸੈਲਾਨੀਆਂ ਨੂੰ ਮੈਚ ਤੋਂ ਬਾਅਦ ਹੀ ਸਟੇਡੀਅਮ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਐਚਪੀਸੀਏ ਦੇ ਸਕੱਤਰ ਅਵਨੀਸ਼ ਪਰਮਾਰ ਨੇ ਕਿਹਾ ਕਿ ਤਿਆਰੀਆਂ ਵਿੱਚ ਕਿਸੇ ਵੀ ਰੁਕਾਵਟ ਤੋਂ ਬਚਣ ਲਈ ਸੈਲਾਨੀਆਂ ਦੀ ਆਵਾਜਾਈ ‘ਤੇ ਪਾਬੰਦੀ ਲਗਾਈ ਗਈ ਹੈ। ਮੈਚ ਤੋਂ ਬਾਅਦ ਹੀ ਸਟੇਡੀਅਮ ‘ਚ ਐਂਟਰੀ ਬਹਾਲ ਹੋਵੇਗੀ।

ਦੱਸਣਯੋਗ ਹੈ ਕਿ ਭਾਰਤ ਅਤੇ ਇੰਗਲੈਂਡ ਦੀਆਂ ਟੀਮਾਂ ਟੈਸਟ ਮੈਚ ਲਈ 3 ਮਾਰਚ ਨੂੰ ਧਰਮਸ਼ਾਲਾ ਪਹੁੰਚਣਗੀਆਂ। ਟੀਮਾਂ ਦੇ ਠਹਿਰਨ ਲਈ ਕ੍ਰਿਕਟ ਐਸੋਸੀਏਸ਼ਨ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਇੱਥੇ ਪਹੁੰਚਣ ਤੋਂ ਬਾਅਦ ਦੋਵੇਂ ਟੀਮਾਂ ਸਟੇਡੀਅਮ ਵਿੱਚ ਤਿੰਨ ਦਿਨ ਅਭਿਆਸ ਕਰਨਗੀਆਂ। ਐਚਪੀਸੀਏ ਨੇ ਸਟੇਡੀਅਮ ਵਿੱਚ ਚੱਲ ਰਹੇ ਕੰਮ ਨੂੰ 1 ਮਾਰਚ ਤੱਕ ਪੂਰਾ ਕਰਨ ਦਾ ਟੀਚਾ ਰੱਖਿਆ ਹੈ।

ਸਟੇਡੀਅਮ ਦੇ ਸਟੈਂਡਾਂ ਦੀ ਵੀ ਸਫ਼ਾਈ ਕੀਤੀ ਜਾ ਰਹੀ ਹੈ।ਭਾਰਤ ਅਤੇ ਇੰਗਲੈਂਡ ਵਿਚਾਲੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਧਰਮਸ਼ਾਲਾ ‘ਚ ਹੋਣ ਵਾਲੇ ਟੈਸਟ ਮੈਚ ਦੀ ਸਭ ਤੋਂ ਸਸਤੀ ਟਿਕਟ 1,000 ਰੁਪਏ ਹੈ। ਟਿਕਟ ਪੰਜ ਦਿਨਾਂ ਲਈ ਹੋਵੇਗੀ। ਕਾਰਪੋਰੇਟ ਬਾਕਸ ਨੂੰ ਛੱਡ ਕੇ ਸਭ ਤੋਂ ਮਹਿੰਗੀ ਟਿਕਟ 15,000 ਰੁਪਏ ਰੱਖੀ ਗਈ ਹੈ।

ਸਟੇਡੀਅਮ ਵਿੱਚ ਟਿਕਟਾਂ ਦੀਆਂ ਕੀਮਤਾਂ ਸਟੈਂਡਾਂ ਦੇ ਹਿਸਾਬ ਨਾਲ ਤੈਅ ਕੀਤੀਆਂ ਗਈਆਂ ਹਨ ਤਾਂ ਜੋ ਮੈਚ ਦੇ ਸਾਰੇ ਪੰਜ ਦਿਨਾਂ ਲਈ ਦਰਸ਼ਕਾਂ ਦੀ ਕਾਫੀ ਗਿਣਤੀ ਹੋ ਸਕੇ। 1,000 ਰੁਪਏ ਦੀ ਸਸਤੀ ਟਿਕਟ ਤੋਂ ਇਲਾਵਾ ਟੈਸਟ ਮੈਚ ਲਈ 1,200 ਅਤੇ 1,500 ਰੁਪਏ ਦੀਆਂ ਟਿਕਟਾਂ ਵੀ ਮਿਲਣਗੀਆਂ। ਧਰਮਸ਼ਾਲਾ ‘ਚ 7 ਤੋਂ 11 ਮਾਰਚ ਤੱਕ ਖੇਡਿਆ ਜਾਣ ਵਾਲਾ ਟੈਸਟ ਮੈਚ ਭਾਰਤ-ਇੰਗਲੈਂਡ ਟੈਸਟ ਸੀਰੀਜ਼ ਦਾ ਆਖਰੀ ਮੈਚ ਹੋਵੇਗਾ। ਸਮਾਪਤੀ ‘ਤੇ ਲੜੀਵਾਰ ਐਵਾਰਡ ਸਮਾਰੋਹ ਵੀ ਕਰਵਾਇਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...