July 3, 2026, 2:50 am
----------- Advertisement -----------
HomeNewsHealthਕੌਫੀ ਜਾਂ ਚਾਹ ਜਾਣੋ ਕੀ ਹੈ ਸਿਹਤ ਲਈ ਸਭ ਤੋਂ ਵਧੀਆ?

ਕੌਫੀ ਜਾਂ ਚਾਹ ਜਾਣੋ ਕੀ ਹੈ ਸਿਹਤ ਲਈ ਸਭ ਤੋਂ ਵਧੀਆ?

Published on

----------- Advertisement -----------

ਲੋਕ ਸਵੇਰੇ ਅੱਖਾਂ ਖੋਲ੍ਹਦੇ ਹੀ ਚਾਹ ਜਾਂ ਕੌਫੀ ਦਾ ਸਹਾਰਾ ਲੈਂਦੇ ਹਨ ਜਾਂ ਫਿਰ ਸ਼ਾਮ ਦੀ ਥਕਾਵਟ ਨੂੰ ਦੂਰ ਕਰਨ ਲਈ ਵੀ ਚਾਹ-ਕੌਫੀ ਪੀਂਦੇ ਹਨ। ਅੱਜ ਅਸੀਂ ਗੱਲ ਕਰਾਂਗੇ ਕਿ ਚਾਹ ਜਾਂ ਕੌਫੀ ਵਿੱਚੋਂ ਕਿਹੜੀ ਡ੍ਰਿੰਕ ਸਿਹਤ ਲਈ ਫਾਇਦੇਮੰਦ ਹੈ? ਜੇ ਅਸੀਂ ਦੋਵਾਂ ਵਿੱਚ ਕੈਫੀਨ ਦੀ ਮਾਤਰਾ ਦੀ ਤੁਲਨਾ ਕਰੀਏ, ਤਾਂ ਚਾਹ ਦੀ ਤੁਲਣਾ ਵਿੱਚ ਕੌਫੀ ਅੰਦਰ ਨਿਕੋਟੀਨ ਤੇ ਕੈਫੀਨ ਬਹੁਤ ਜ਼ਿਆਦਾ ਹੁੰਦੀ ਹਨ। ਦੂਜੇ ਪਾਸੇ ਚਾਹ ਵਿੱਚ ਕੈਫੀਨ ਤੇ ਨਿਕੋਟੀਨ ਦੀ ਮਾਤਰਾ ਘੱਟ ਜਾਂਦੀ ਹੈ ਕਿਉਂਕਿ ਅਸੀਂ ਇਸ ਨੂੰ ਛਾਣ ਲੈਂਦੇ ਹਾਂ।

ਕੈਫੀਨ
ਕੈਫੀਨ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਹ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥਾਂ ਵਿੱਚ ਪਾਈ ਜਾਂਦੀ ਹੈ। ਚਾਹ ਜਾਂ ਕੌਫੀ ਵਿੱਚ ਸਭ ਤੋਂ ਮਹੱਤਵਪੂਰਨ ਇਹ ਗੱਲ ਹੈ ਕਿ ਤੁਸੀਂ ਇਸ ਨੂੰ ਕਿਸ ਸਮੇਂ ਪੀ ਰਹੇ ਹੋ। 400 ਗ੍ਰਾਮ ਕੈਫੀਨ ਮਨੁੱਖ ਲਈ ਹੈਲਦੀ ਹੈ ਪਰ ਜੇਕਰ ਤੁਸੀਂ ਇਸ ਤੋਂ ਵੱਧ ਪੀਂਦੇ ਹੋ ਤਾਂ ਇਹ ਸਿਹਤ ਲਈ ਹਾਨੀਕਾਰਕ ਹੈ।

ਭਾਰ ਘਟਾਉਣ ਲਈ ਸਹਾਇਤਾ
ਕਈ ਖੋਜਾਂ ਅਨੁਸਾਰ ਕੈਫੀਨ ਵਿੱਚ 3-13 ਪ੍ਰਤੀਸ਼ਤ ਤੱਕ ਕੈਲੋਰੀ ਹੁੰਦੀ ਹੈ ਜੋ ਫੈਟ ਬਰਨ ਕਰਦੀ ਹੈ। ਇਸ ਲਈ ਜੇਕਰ ਤੁਸੀਂ ਭਾਰ ਘਟਾਉਣ ਬਾਰੇ ਸੋਚ ਰਹੇ ਹੋ ਤਾਂ ਕੌਫੀ ਪੀਣਾ ਤੁਹਾਡੇ ਲਈ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।

ਦੰਦਾਂ ‘ਤੇ ਪ੍ਰਭਾਵ
ਕੌਫੀ ਤੋਂ ਜ਼ਿਆਦਾ ਚਾਹ ਦਾ ਤੁਹਾਡੇ ਦੰਦਾਂ ‘ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਹ ਤੁਹਾਡੇ ਦੰਦਾਂ ਨੂੰ ਚਿੱਟੇ ਤੋਂ ਪੀਲੇ ਕਰ ਦਿੰਦੀ ਹੈ।

ਐਂਟੀਆਕਸੀਡੈਂਟਸ
ਚਾਹ ਤੇ ਕੌਫੀ ਦੋਵੇਂ ਹੀ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਾਨੂੰ ਕਈ ਤਰ੍ਹਾਂ ਦੇ ਨੁਕਸਾਨਾਂ ਤੋਂ ਬਚਾਉਂਦੇ ਹਨ। ਇਸ ਦੇ ਨਾਲ ਹੀ ਇਹ ਕਈ ਬਿਮਾਰੀਆਂ ਨੂੰ ਫੈਲਣ ਤੋਂ ਰੋਕਦੇ ਹਨ।

ਊਰਜਾ ਦਾ ਪੱਧਰ ਵਧਣਾ
ਚਾਹ ਵਿੱਚ ਕੈਫੀਨ ਦੀ ਮਾਤਰਾ ਘੱਟ ਹੁੰਦੀ ਹੈ। ਇਹ L-theanine ਨਾਲ ਭਰਪੂਰ ਹੁੰਦੀ ਹੈ ਜੋ ਸਾਡੇ ਦਿਮਾਗ਼ ਲਈ ਬਹੁਤ ਵਧੀਆ ਹੁੰਦਾ ਹੈ। ਕਈ ਖੋਜਾਂ ਵਿੱਚ ਇਹ ਪਾਇਆ ਗਿਆ ਹੈ ਕਿ ਜੇਕਰ ਤੁਸੀਂ ਚਾਹ ਪੀਂਦੇ ਹੋ ਤਾਂ ਕੈਫੀਨ ਦੇ ਨਾਲ ਇਸ ਵਿੱਚ ਪਾਏ ਜਾਣ ਵਾਲੇ ਐਲ-ਥਾਈਨਾਈਨ ਨਾਲ ਤੁਸੀਂ ਅਲਰਟ, ਫੋਕਸਡ ਤੇ ਚੁਸਤ ਰਹਿੰਦੇ ਹੋ।

ਮਾਹਰਾਂ ਅਨੁਸਾਰ ਚਾਹ ਕੌਫੀ ਨਾਲੋਂ ਬਿਹਤਰ ਹੈ ਕਿਉਂਕਿ ਇਸ ਵਿੱਚ ਕੈਫੀਨ ਘੱਟ ਹੁੰਦੀ ਹੈ। ਦੋਵਾਂ ਨੂੰ ਬਣਾਉਣ ਦੀ ਪ੍ਰਕਿਰਿਆ ਵਿੱਚ ਬਹੁਤ ਅੰਤਰ ਹੈ। ਜੇਕਰ ਤੁਸੀਂ ਇਨ੍ਹਾਂ ਦੋਵਾਂ ਨੂੰ ਜ਼ਿਆਦਾ ਦੇਰ ਤੱਕ ਪਕਾਉਂਦੇ ਹੋ ਤਾਂ ਐਂਟੀਆਕਸੀਡੈਂਟਸ ਪ੍ਰਭਾਵਿਤ ਹੋ ਜਾਂਦੇ ਹਨ, ਜੋ ਸਿਹਤ ਲਈ ਚੰਗਾ ਨਹੀਂ। ਇਸ ਸਭ ਤੋਂ ਇਲਾਵਾ ਤੁਸੀਂ ਇਸ ਵਿੱਚ ਕਿੰਨੀ ਵੀ ਖੰਡ ਮਿਲਾਉਂਦੇ ਹੋ, ਉਸ ਨਾਲ ਕਾਫੀ ਫਰਕ ਪੈਂਦਾ ਹੈ।

ਚਾਹ ਜਾਂ ਕੌਫੀ?
ਚਾਹ ਜਾਂ ਕੌਫੀ ਇਹ ਨਿੱਜੀ ਪਸੰਦ ਦਾ ਮਾਮਲਾ ਹੈ ਪਰ ਦੋਵਾਂ ਦੀ ਜ਼ਿਆਦਾ ਮਾਤਰਾ ਤੁਹਾਡੀ ਸਿਹਤ ਲਈ ਬਹੁਤ ਹਾਨੀਕਾਰਕ ਹੈ। ਇਸ ਲਈ ਤੁਹਾਨੂੰ ਦੋਵਾਂ ਦਾ ਬਹੁਤ ਘੱਟ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ। ਇੱਕ ਤੋਂ ਦੋ ਕੱਪ ਕੌਫੀ ਜਾਂ ਇੱਕ ਤੋਂ ਦੋ ਕੱਪ ਚਾਹ ਠੀਕ ਹੈ। ਜੇਕਰ ਤੁਸੀਂ ਇਸ ਤੋਂ ਜ਼ਿਆਦਾ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਸਟ੍ਰੇਲੀਆ ਜਾ ਕੇ ਪੜ੍ਹਨ ਦੇ ਚਾਹਵਾਨਾਂ ਲਈ ਵੱਡਾ ਝਟਕਾ! ਸਟੂਡੈਂਟ ਵੀਜ਼ਾ ਫੀਸ ‘ਚ ਹੋਇਆ ਭਾਰੀ ਵਾਧਾ

 ਵਿਦੇਸ਼ ਜਾ ਕੇ ਪੜਾਈ ਕਰਨ ਦੇ ਚਾਹਵਾਨਾਂ ਲਈ ਅਹਿਮ ਖਬਰ ਹੈ। ਆਸਟ੍ਰੇਲੀਆ ਸਰਕਾਰ ਨੇ...

ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਤਰ ਵੱਲੋਂ ਤੋਹਫ਼ੇ ਵਜੋਂ ਦਿੱਤੇ ਜਹਾਜ਼ ਵਿੱਚ ਭਰੀ ਉਡਾਣ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਕਤਰ ਦੇ ਸ਼ਾਹੀ ਪਰਿਵਾਰ ਵੱਲੋਂ ਤੋਹਫ਼ੇ ਵਿੱਚ ਮਿਲੇ ਬੋਇੰਗ...

ਅਮਰਨਾਥ ਯਾਤਰਾ ਲਈ ਪਹਿਲਾ ਜੱਥਾ ਜੰਮੂ ਤੋਂ ਰਵਾਨਾ

ਅਮਰਨਾਥ ਯਾਤਰਾ ਦਾ ਪਹਿਲਾ ਜੱਥਾ ਅੱਜ ਵੀਰਵਾਰ 2 ਜੁਲਾਈ ਨੂੰ ਸਵੇਰੇ 4 ਵਜੇ ਜੰਮੂ...

ਬਹਿਬਲ ਕਲਾਂ ਗੋਲੀਕਾਂਡ: SIT ਅੱਜ ਘਟਨਾ ਵਾਲੀ ਥਾਂ ਦਾ ਕਰੇਗੀ ਦੌਰਾ

 ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੀ ਜਾਂਚ ਵਿੱਚ ਹੁਣ ਵਿਸ਼ੇਸ਼ ਜਾਂਚ ਟੀਮ (SIT) ਨੇ ਤੇਜ਼ੀ...

ਬੋਰਵੈੱਲ ਹਾਦਸੇ ‘ਤੇ ਪੁਲਿਸ ਦਾ ਵੱਡਾ ਐਕਸ਼ਨ, ਮਾਸੂਮ ਦੀ ਮੌਤ ਮਗਰੋਂ ਖੇਤ ਦੇ ਮਾਲਕ ਸਣੇ 2 ਠੇਕੇਦਾਰਾਂ ਖਿਲਾਫ਼ ਦਰਜ ਕੀਤੀ FIR

ਅੰਬਾਲਾ ਬੋਰਵੈੱਲ ਹਾਦਸੇ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਪੁਲਿਸ...

ਖੰਨਾ ਦੇ ਹੋਟਲ ‘ਚੋਂ ਮਿਲੀਆਂ ਵਿਆਹੇ ਪ੍ਰੇਮੀ ਜੋੜੇ ਦੀਆਂ ਲਾਸ਼ਾਂ, ਦੋਵਾਂ ਦੇ ਸਿਰ ‘ਚ ਲੱਗੀ ਗੋਲੀ

ਲੁਧਿਆਣਾ ਦੇ ਖੰਨਾ ਵਿਖੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ...

ਅਮਰੀਕਾ ‘ਚ ਜਨਮੇ ਪੰਜਾਬੀ ਬੱਚਿਆਂ ਨੂੰ ਮਿਲੇਗੀ ਨਾਗਰਿਕਤਾ, ਸੁਪਰੀਮ ਕੋਰਟ ਦਾ ਵੱਡਾ ਫੈਸਲਾ

ਅਮਰੀਕੀ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜਨਮ ਅਧਿਕਾਰ ਨਾਗਰਿਕਤਾ ਬਹਾਲ ਕਰਨ ਦੇ...

ਦਿੱਲੀ ਸਰਕਾਰ ਵਲੋਂ ਸਰਦੀਆਂ ਦਾ ਪ੍ਰਦੂਸ਼ਣ ਮਾਸਟਰ ਪਲਾਨ ਨੋਟੀਫਾਈ, 1 ਨਵੰਬਰ ਤੋਂ 28 ਫਰਵਰੀ ਤੱਕ ਸਥਾਈ ਲਾਗੂ ਰਹਿਣਗੇ ਨਿਯਮ

ਦਿੱਲੀ ਦੇ ਮੁੱਖ ਮੰਤਰੀ ਦਫ਼ਤਰ ਦਾ ਕਹਿਣਾ ਹੈ - ਦਿੱਲੀ ਸਰਕਾਰ ਨੇ ਸਰਦੀਆਂ ਦੇ...

PSEB ਨੇ ਲਾਂਚ ਕੀਤਾ ਦੇਸ਼ ਦਾ ਪਹਿਲਾ ਪੁਸਤਕ ਪੋਰਟਲ, ਮਿਲੇਗੀ 15% ਦੀ ਛੋਟ; ਘਰ ਪਹੁੰਚਣਗੀਆਂ ਕਿਤਾਬਾਂ

ਪੰਜਾਬ ਦੇ ਸਕੂਲੀ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਪ੍ਰਾਈਵੇਟ ਕਿਤਾਬ ਵਿਕਰੇਤਾਵਾਂ ਦੀ ਮਨਮਾਨੀ...