August 1, 2026, 11:39 pm
----------- Advertisement -----------
HomeNewsBreaking Newsਏਅਰ ਇੰਡੀਆ 'ਤੇ 30 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

ਏਅਰ ਇੰਡੀਆ ‘ਤੇ 30 ਲੱਖ ਦਾ ਜੁਰਮਾਨਾ, ਜਾਣੋ ਕੀ ਹੈ ਪੂਰਾ ਮਾਮਲਾ

Published on

----------- Advertisement -----------

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਟਰਮੀਨਲ ‘ਤੇ ਇਕ 80 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ। ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (DGCA) ਨੇ ਇਸ ਮਾਮਲੇ ‘ਚ ਏਅਰ ਇੰਡੀਆ ‘ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਬਜ਼ੁਰਗ ਵਿਅਕਤੀ ਨੇ ਵ੍ਹੀਲਚੇਅਰ ਦੀ ਮੰਗ ਕੀਤੀ ਸੀ, ਜੋ ਏਅਰ ਇੰਡੀਆ ਨੇ ਪੂਰੀ ਨਹੀਂ ਕੀਤੀ। ਪੈਦਲ ਜਾਂਦੇ ਸਮੇਂ ਬਜ਼ੁਰਗ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।  

ਦੱਸ ਦਈਏ ਕਿ ਡੀਜੀਸੀਏ ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਭੇਜਿਆ ਸੀ। ਇਸ ਦੇ ਜਵਾਬ ‘ਚ ਏਅਰਲਾਈਨ ਨੇ ਕਿਹਾ ਕਿ ਇਹ ਜੋੜਾ ਅਮਰੀਕਾ ਤੋਂ ਆਇਆ ਸੀ। ਦੋਵਾਂ ਪਤੀ-ਪਤਨੀ ਨੇ ਵ੍ਹੀਲ ਚੇਅਰ ਦੀ ਮੰਗ ਕੀਤੀ ਸੀ। ਉਸਦੀ ਪਤਨੀ ਵ੍ਹੀਲਚੇਅਰ ‘ਤੇ ਸੀ। ਉਹ ਆਪਣੀ ਪਤਨੀ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਦੀ ਪ੍ਰਕਿਰਿਆ ਪੂਰੀ ਕਰ ਰਿਹਾ ਸੀ।

 ਉਸ ਦਿਨ ਵੀਲ੍ਹ ਚੇਅਰਾਂ ਦੀ ਮੰਗ ਵੀ ਬਹੁਤ ਜ਼ਿਆਦਾ ਸੀ। ਇਸ ਕਾਰਨ ਅਸੀਂ ਉਨ੍ਹਾਂ ਨੂੰ ਕੁਝ ਦੇਰ ਇੰਤਜ਼ਾਰ ਕਰਨ ਲਈ ਕਿਹਾ ਤਾਂ ਜੋ ਅਸੀਂ ਹੋਰ ਵ੍ਹੀਲਚੇਅਰ ਦਾ ਪ੍ਰਬੰਧ ਕਰ ਸਕੀਏ। ਪਰ, ਉਹ ਆਪਣੀ ਪਤਨੀ ਨਾਲ ਪੈਦਲ ਤੁਰਨ ਲੱਗਿਆ। 

ਕੁਝ ਦੇਰ ਤੁਰਨ ਤੋਂ ਬਾਅਦ ਬਜ਼ੁਰਗ ਹੇਠਾਂ ਡਿੱਗ ਪਿਆ। ਮੁੰਬਈ ਹਵਾਈ ਅੱਡੇ ‘ਤੇ ਡਾਕਟਰੀ ਸਹੂਲਤਾਂ ਦੇਣ ਤੋਂ ਬਾਅਦ ਉਨ੍ਹਾਂ ਨੂੰ ਨਾਨਾਵਤੀ ਹਸਪਤਾਲ ਲਿਜਾਇਆ ਗਿਆ ਪਰ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ।ਭਾਰਤੀ ਮੂਲ ਦੇ ਬਜ਼ੁਰਗ ਵਿਅਕਤੀ ਕੋਲ ਅਮਰੀਕੀ ਪਾਸਪੋਰਟ ਸੀ। ਉਹ ਆਪਣੀ ਪਤਨੀ ਨਾਲ ਏਅਰ ਇੰਡੀਆ ਦੀ ਫਲਾਈਟ ਏਆਈ-116 ਦੀ ਇਕਾਨਮੀ ਕਲਾਸ ਵਿਚ ਆਇਆ ਸੀ। ਇਹ ਫਲਾਈਟ 11 ਫਰਵਰੀ ਨੂੰ ਨਿਊਯਾਰਕ ਤੋਂ ਰਵਾਨਾ ਹੋਈ ਸੀ ਅਤੇ 12 ਫਰਵਰੀ ਨੂੰ ਮੁੰਬਈ ਪਹੁੰਚੀ ਸੀ। 

ਜੋੜੇ ਨੇ ਵ੍ਹੀਲਚੇਅਰ ਦੇ ਯਾਤਰੀਆਂ ਵਜੋਂ ਪਹਿਲਾਂ ਤੋਂ ਟਿਕਟਾਂ ਬੁੱਕ ਕੀਤੀਆਂ ਸਨ। ਹਾਲਾਂਕਿ ਮੁੰਬਈ ਏਅਰਪੋਰਟ ‘ਤੇ ਵ੍ਹੀਲਚੇਅਰ ਦੀ ਕਮੀ ਕਾਰਨ ਉਨ੍ਹਾਂ ਨੂੰ ਸਿਰਫ ਇਕ ਵ੍ਹੀਲਚੇਅਰ ਮਿਲੀ। ਮੀਡੀਆ ਰਿਪੋਰਟਾਂ ਮੁਤਾਬਕ ਹਵਾਈ ਅੱਡੇ ਦੇ ਇਕ ਸੂਤਰ ਨੇ ਦੱਸਿਆ ਕਿ ਫਲਾਈਟ ਵਿਚ 32 ਵ੍ਹੀਲਚੇਅਰ ਸਵਾਰ ਸਨ, ਜਿਸ ਰਾਹੀਂ ਇਹ ਜੋੜਾ ਮੁੰਬਈ ਆਇਆ ਸੀ। ਹਾਲਾਂਕਿ ਇਸ ਉਡਾਣ ਲਈ ਹਵਾਈ ਅੱਡੇ ‘ਤੇ ਸਿਰਫ਼ 15 ਵ੍ਹੀਲਚੇਅਰਾਂ ਹੀ ਉਪਲਬਧ ਸਨ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਚੰਡੀਗੜ੍ਹ ਦੇ ਸੈਕਟਰ 42 ’ਚ ਵਕੀਲ ਨੇ ਔਰਤ ’ਤੇ ਚਲਾਈ ਗੋਲੀ 

ਚੰਡੀਗੜ੍ਹ ਦੇ ਸੈਕਟਰ-42 ਸਥਿਤ ਗਰਲਜ਼ ਕਾਲਜ ਦੇ ਸਾਹਮਣੇ ਸ਼ਨੀਵਾਰ ਦੁਪਹਿਰ ਕਰੀਬ 1 ਵਜੇ ਉਸ...

ਸਾਬਕਾ MLA ਮਦਨ ਲਾਲ ਜਲਾਲਪੁਰ ‘ਤੇ ਕਾਂਗਰਸ ਦਾ ਵੱਡਾ ਐਕਸ਼ਨ, ਪਾਰਟੀ ਦੀ ਮੈਂਬਰਸ਼ਿਪ ਤੋਂ ਕੀਤਾ ਗਿਆ ਮੁਅੱਤਲ

ਕਾਂਗਰਸ ਵੱਲੋਂ ਸਾਬਕਾ MLA ‘ਤੇ ਵੱਡਾ ਐਕਸ਼ਨ ਲਿਆ ਗਿਆ ਹੈ। ਉਨ੍ਹਾਂ ਨੂੰ ਪਾਰਟੀ ਤੋਂ...

ਕਰਤਾਰਪੁਰ ਲਾਂਘਾ: ਕੇਂਦਰ ਦੇ ਜਵਾਬ ਤੋਂ ਬਾਅਦ SGPC ਦਾ ਰੁਖ਼, ਧਾਮੀ ਬੋਲੇ- ਫੈਸਲਾ ਸਿੱਖ ਭਾਵਨਾਵਾਂ ਅਨੁਸਾਰ ਹੋਵੇ

ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਲਈ ਲਾਂਘਾ ਲੰਬੇ ਸਮੇਂ ਤੋਂ ਬੰਦ ਰਹਿਣ ਦੇ...

ਅਗਸਤ ਮਹੀਨੇ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ, LPG ਗੈਸ ਸਿਲੰਡਰ ਹੋਇਆ ਸਸਤਾ

ਅੱਜ ਅਗਸਤ ਦੇ ਪਹਿਲੇ ਦਿਨ 19 ਕਿਲੋਗ੍ਰਾਮ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਸਸਤਾ ਹੋ ਗਿਆ...

ਫੁਟਬਾਲ ਜਗਤ ‘ਚ ਸੋਗ ਦੀ ਲਹਿਰ, ਵਰਲਡ ਕੱਪ ਜੇਤੂ ਫ੍ਰੇਂਕੋ ਬਾਰੇਸੀ ਦਾ ਹੋਇਆ ਦਿਹਾਂਤ

ਫੁੱਟਬਾਲ ਦੇ ਸਭ ਤੋਂ ਮਹਾਨ ਡਿਫੈਂਡਰਾਂ ਵਿੱਚੋਂ ਇੱਕ ਫ੍ਰੈਂਕੋ ਬਰੇਸੀ ਹੁਣ ਇਸ ਦੁਨੀਆ ਵਿਚ...

ਮਸ਼ਹੂਰ ਕਬੱਡੀ ਖਿਡਾਰੀ ਦੀ ਪਤਨੀ ਨੇ ਚੁੱਕਿਆ ਖੌਫਨਾਕ ਕਦਮ, ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ

ਹਰਿਆਣਾ ਦੇ ਰੋਹਤਕ ਵਿੱਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸ਼ੀਲੂ ਬਲਹਾਰਾ ਦੀ ਪਤਨੀ ਮੁਸਕਾਨ (23) ਨੇ...

40 ਲੱਖ ਮਹਿਲਾਵਾਂ ਦੇ ਖਾਤਿਆਂ ‘ਚ ਪਹੁੰਚੀ ਆਰਥਿਕ ਸਹਾਇਤਾ, CM ਮਾਨ ਨੇ ਜਾਰੀ ਕੀਤੀ ਯੋਜਨਾ’ ਦੀ ਕਿਸ਼ਤ

ਪੰਜਾਬ ਸਰਕਾਰ ਨੇ ਸ਼ਨੀਵਾਰ ਯਾਨੀ ਕਿ ਅੱਜ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ ਸੂਬੇ...

• ਹਰਿਆਣਾ ਦਾ ਭਿਵਾਨੀ ਬਣ ਗਿਆ ਹੈ ਨਕਲ ਦਾ ਗੜ੍ਹ; ਹਰਿਆਣਾ ਦੇ ਪਾਲੇ ਪੇਪਰ ਲੀਕ ਮਾਫੀਆ ਨੇ ਹਜ਼ਾਰਾਂ ਨੌਜਵਾਨਾਂ ਦੇ ਸੁਪਨਿਆਂ ਦਾ ਕਤਲ ਕੀਤਾ:...

ਚੰਡੀਗੜ੍ਹ; 31 ਜੁਲਾਈ:ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਕਿਹਾ ਕਿ ਪੰਜਾਬ...