ਵੈਸਟਇੰਡੀਜ਼ ਵਿੱਚ ਖੇਡਿਆ ਜਾ ਰਿਹਾ ਅੰਡਰ-19 ਵਿਸ਼ਵ ਕੱਪ ਹੁਣ ਆਪਣੇ ਅੰਤਿਮ ਦੌਰ ਵਿੱਚ ਪੁਹੰਚ ਗਿਆ ਹੈ। ਸ਼ਨੀਵਾਰ ਨੂੰ ਟੂਰਨਾਮੈਂਟ ਦੇ ਦੂਜੇ ਕੁਆਰਟਰ ਫਾਈਨਲ ਦਾ ਮੈਚ ਬੰਗਲਾਦੇਸ਼ ਅਤੇ ਟੀਮ ਇੰਡੀਆ ਨਾਲ ਭਿੜੇਗੀ। ਦੋਵਾਂ ਵਿਚਾਲੇ ਇਹ ਮੈਚ ਐਂਟੀਗੁਆ ਦੇ ਮੈਦਾਨ ‘ਤੇ ਖੇਡਿਆ ਜਾਵੇਗਾ। ਜੇਤੂ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਵੇਗੀ।
ਕੁਆਰਟਰ ਫਾਈਨਲ ਤੋਂ ਪਹਿਲਾਂ ਟੀਮ ਦੇ ਕਪਤਾਨ ਯਸ਼ ਧੂਲ ਸਮੇਤ 5 ਹੋਰ ਭਾਰਤੀ ਖਿਡਾਰੀਆਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ। ਇਹ ਸਾਰੇ ਖਿਡਾਰੀ ਇਸ ਅਹਿਮ ਮੈਚ ਲਈ ਮੌਜੂਦ ਰਹਿਣਗੇ। ਹਾਲਾਂਕਿ, ਪਿਛਲੇ ਦੋ ਮੈਚਾਂ ਵਿੱਚ ਟੀਮ ਦੀ ਕਪਤਾਨੀ ਕਰਨ ਵਾਲੇ ਨਿਸ਼ਾਂਤ ਸਿੰਧੂ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।
ਭਾਰਤੀ ਟੀਮ ਵਿਚ ਯਸ਼ ਧੂਲ (ਕਪਤਾਨ), ਹਰਨੂਰ ਸਿੰਘ, ਅੰਗਕ੍ਰਿਸ਼ ਰਘੂਵੰਸ਼ੀ, ਸ਼ੇਖ ਰਸ਼ੀਦ, ਸਿਧਾਰਥ ਯਾਦਵ, ਅਨੀਸ਼ਵਰ ਗੌਤਮ, ਮਾਨਵ ਪਾਰਖ, ਕੌਸ਼ਲ ਤਾਂਬੇ, ਰਾਜਵਰਧਨ ਹੰਗਰਗੇਕਰ, ਵਿੱਕੀ ਓਸਤਵਾਲ, ਗਰਵ ਸਾਂਗਵਾਨ, ਦਿਨੇਸ਼ ਬਾਨਾ, ਆਰਾਧਿਆ ਯਾਦਵ, ਰਾਜ ਬਾਵਾ, ਰਾਵੀ ਕੁਮਾਰ, ਵਾਸੂ ਖਿਡਾਰੀ ਸ਼ਾਮਿਲ ਰਹਿਣਗੇ। ਜਦ ਕਿ ਬੰਗਲਾਦੇਸ਼ ਦੀ ਟੀਮ ਵਿੱਚ ਰਕੀਬੁਲ ਹਸਨ (ਕਪਤਾਨ), ਅਬਦੁੱਲਾ ਅਲ ਮਾਮੂਨ, ਅਰਫੁਲ ਇਸਲਾਮ, ਮੁਹੰਮਦ ਫਹੀਮ, ਮਹਿਫਿਜ਼ੁਲ ਇਸਲਾਮ, ਰਿਪਨ ਮੰਡੋਲ, ਨਈਮੂਰ ਰੋਹਮਾਨ, ਤਨਜ਼ੀਮ ਹਸਨ ਸਾਕਿਬ, ਪ੍ਰਾਂਤਿਕ ਨਵਰੋਜ਼ ਨਬੀਲ, ਏਚ ਮੁੱਲਾ, ਆਸ਼ਿਕੁਰ ਜ਼ਮਾਨ, ਇਫਤਾਖਰ ਹੁਸੈਨ ਇਫਤੀ, ਐਸਐਮ ਮਹਰੋਬ, ਮੁਸਫੀਕ ਹਸਨ, ਤਹਿਜੀਬੁਲ। ਇਸਲਾਮ ਹੋਣਗੇ।
----------- Advertisement -----------
India vs Bangladesh: ਅੱਜ ਖੇਡਿਆ ਜਾਵੇਗਾ ਅੰਡਰ-19 ਵਿਸ਼ਵ ਕੱਪ ਕੁਆਰਟਰ ਫਾਈਨਲ
Published on
----------- Advertisement -----------
----------- Advertisement -----------












