June 8, 2026, 3:43 pm
----------- Advertisement -----------
HomeNewsBreaking Newsਫਲਿੱਪਕਾਰਟ ਨੇ UPI ਸੇਵਾ ਕੀਤੀ ਸ਼ੁਰੂ, ਜਾਣੋ ਐਕਟੀਵੇਟ ਕਰਨ ਦਾ ਪ੍ਰੋਸੈੱਸ

ਫਲਿੱਪਕਾਰਟ ਨੇ UPI ਸੇਵਾ ਕੀਤੀ ਸ਼ੁਰੂ, ਜਾਣੋ ਐਕਟੀਵੇਟ ਕਰਨ ਦਾ ਪ੍ਰੋਸੈੱਸ

Published on

----------- Advertisement -----------

ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ਨੇ ਆਪਣਾ ਯੂਨੀਫਾਈਡ ਪੇਮੈਂਟ ਇੰਟਰਫੇਸ ਭਾਵ UPI ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਦੇ ਜ਼ਰੀਏ ਉਪਭੋਗਤਾ QR ਕੋਡ ਦੀ ਮਦਦ ਨਾਲ ਭੁਗਤਾਨ ਕਰਨ, ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰਨ ਅਤੇ ਮੋਬਾਈਲ ਰੀਚਾਰਜ ਵਰਗੀਆਂ ਡਿਜੀਟਲ ਸੇਵਾਵਾਂ ਦੀ ਵਰਤੋਂ ਕਰਨ ਦੇ ਯੋਗ ਹੋਣਗੇ। ਇਸ ਦੇ ਜ਼ਰੀਏ ਕੰਪਨੀ ਪਹਿਲੇ ਆਰਡਰ ‘ਤੇ 25 ਰੁਪਏ ਦੀ ਛੋਟ ਵੀ ਦੇ ਰਹੀ ਹੈ। 

ਦੱਸ ਦਈਏ ਕਿ ਕੰਪਨੀ ਨੇ ਇਸ ਦੇ ਲਈ ਐਕਸਿਸ ਬੈਂਕ ਨਾਲ ਸਾਂਝੇਦਾਰੀ ਕੀਤੀ ਹੈ। ਇਹ ਜਾਣਕਾਰੀ ਕੰਪਨੀ ਦੇ ਚੀਫ ਕਾਰਪੋਰੇਟ ਅਫੇਅਰ ਅਫਸਰ ਰਜਨੀਸ਼ ਕੁਮਾਰ ਨੇ ਦਿੱਤੀ ਹੈ। ਰਜਨੀਸ਼ ਦੇ ਅਨੁਸਾਰ, ਕੰਪਨੀ ਦੇ ਆਪਣੇ ਯੂਪੀਆਈ ਦਾ ਸਿੱਧਾ ਫਾਇਦਾ ਉਸਦੇ 50 ਕਰੋੜ ਰਜਿਸਟਰਡ ਗਾਹਕਾਂ ਅਤੇ 14 ਲੱਖ ਵਿਕਰੇਤਾਵਾਂ ਨੂੰ ਹੋਵੇਗਾ। 

Flipkart UPI ਐਕਟੀਵੇਟ ਕਰਨ ਲਈ ਸਭ ਤੋਂ ਪਹਿਲਾਂ ਆਪਣੇ ਸਮਾਰਟਫੋਨ ‘ਚ ਫਲਿੱਪਕਾਰਟ ਐਪ ਖੋਲ੍ਹੋ।ਇਸ ਤੋਂ ਬਾਅਦ ‘ਸਕੈਨ ਅਤੇ ਪੇਅ’ ਵਿਕਲਪ ‘ਤੇ ਕਲਿੱਕ ਕਰੋ।ਇੱਥੇ ਤੁਸੀਂ ‘My UPI’ ਵਿਕਲਪ ਨੂੰ ਚੁਣੋ।ਇਸ ਤੋਂ ਬਾਅਦ ਆਪਣੇ ਬੈਂਕ ਦਾ ਨਾਮ ਚੁਣੋ।ਹੁਣ ਆਪਣੇ ਬੈਂਕ ਵੇਰਵੇ ਦਰਜ ਕਰੋ।ਹੁਣ ਤੁਹਾਡੇ ਵੇਰਵਿਆਂ ਦੀ ਐਸਐਮਐਸ ਵੈਰੀਫਿਕੇਸ਼ਨ ਹੋਵੇਗੀ।ਇਸ ਤੋਂ ਬਾਅਦ ਤੁਹਾਡਾ Flipkart UPI ਐਕਟੀਵੇਟ ਹੋ ਜਾਵੇਗਾ।

ਇਸ ਦੇ ਨਾਲ, ਇਹ ਪੇਟੀਐਮ, ਫੋਨਪੇ, ਗੂਗਲ ਅਤੇ ਐਮਾਜ਼ਾਨ ਪੇ ਵਰਗੇ ਹੋਰ ਥਰਡ ਪਾਰਟੀ UPI ਐਪਸ ‘ਤੇ ਨਿਰਭਰਤਾ ਨੂੰ ਘਟਾਏਗਾ। ਤੁਸੀਂ ਇਸਨੂੰ ਰੁਪੇ ਕ੍ਰੈਡਿਟ ਕਾਰਡ ਨਾਲ ਵੀ ਲਿੰਕ ਕਰ ਸਕੋਗੇ।

ਹਾਲ ਹੀ ‘ਚ ਫੂਡ ਐਗਰੀਗੇਟਰ Zomato ਨੇ ਵੀ ਆਪਣੀ UPI ਸੇਵਾ ਲਾਂਚ ਕੀਤੀ ਹੈ। ਇਸ ਤੋਂ ਇਲਾਵਾ ਟਾਟਾ ਨਿਊ, ਮੇਕ ਮਾਈ ਟ੍ਰਿਪ ਅਤੇ ਵਟਸਐਪ ਦੀਆਂ ਵੀ ਆਪਣੀਆਂ ਯੂਪੀਆਈ ਸੇਵਾਵਾਂ ਹਨ। 2016 ਵਿੱਚ, ਫਲਿੱਪਕਾਰਟ ਨੇ ਭੁਗਤਾਨ ਸੇਵਾ ਪ੍ਰਦਾਨ ਕਰਨ ਵਾਲੀ ਐਪ PhonePe ਨੂੰ ਖਰੀਦਿਆ ਸੀ। ਫਲਿੱਪਕਾਰਟ ਦੀ ਮਲਕੀਅਤ ਦੇ ਤਹਿਤ, PhonePe ਭਾਰਤ ਦੀ ਪ੍ਰਸਿੱਧ UPI ਭੁਗਤਾਨ ਐਪ ਵਜੋਂ ਉਭਰਿਆ ਸੀ।

ਦੋਵੇਂ ਕੰਪਨੀਆਂ 2022 ਵਿੱਚ ਵੱਖ ਹੋ ਗਈਆਂ ਸਨ। ਫਰਵਰੀ ‘ਚ 1,210 ਕਰੋੜ UPI ਲੈਣ-ਦੇਣ ਹੋਏ ਸਨ, ਜਿਨ੍ਹਾਂ ਰਾਹੀਂ 18.30 ਲੱਖ ਕਰੋੜ ਰੁਪਏ ਦੀ ਰਕਮ ਟ੍ਰਾਂਸਫਰ ਕੀਤੀ ਗਈ। ਪਿਛਲੇ ਸਾਲ ਫਰਵਰੀ ਦੇ ਮੁਕਾਬਲੇ 61% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਜਨਵਰੀ ‘ਚ UPI ਰਾਹੀਂ 1,220 ਕਰੋੜ ਲੈਣ-ਦੇਣ ਕੀਤੇ ਗਏ। ਇਸ ‘ਚ 18.41 ਲੱਖ ਕਰੋੜ ਰੁਪਏ ਦੀ ਰਕਮ ਟਰਾਂਸਫਰ ਕੀਤੀ ਗਈ। 

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...