ਪੰਜਾਬ ਚ ਹੋਈ ਗੜੇਮਾਰੀ ਨੇ ਦੋ ਦਿਨ ਪਹਿਲਾਂ ਕਾਫੀ ਮਾਲੀ ਨੁਕਸਾਨ ਕੀਤਾ ਹੈ, ਜਾਣਕਾਰੀ ਮੁਤਾਬਕ ਕਾਫੀ ਏਰੀਏ ਚ ਕਣਕ, ਸਬਜ਼ੀ, ਚਾਰੇ ਦੀ ਫਸਲ ਦਾ 50 ਤੋਂ 60 ਪ੍ਰਤੀਸ਼ਤ ਨੁਕਸਾਨ ਹੋਇਆ ਅਜਿਹੀ ਇਕ ਮਿਸਾਲ ਦੇਖਣ ਨੂੰ ਮਿਲੀ ਹੈ ਫਰੀਦਕੋਟ ਦੇ ਅੱਧੀ ਦਰਜਨ ਦੇ ਪਿੰਡਾਂ ਚ ਹੋਏ ਕਣਕ, ਸਬਜ਼ੀ, ਹਰੇ ਚਾਰੇ ਦੇ ਨੁਕਸਾਨ ਤੋਂ ਮਿਲੀ ਜਾਨਕਰੀ ਅਨੁਸਾਰ ਮੌਕੇ ਤੇ ਪਹੁੰਚਕੇ ਸਾਡੀ ਟੀਮ ਨੇ ਕਵਰੇਜ਼ ਕੀਤੀ ਕਿਸਾਨਾਂ ਅਨੁਸਾਰ ਗੜੇਮਾਰੀ ਦੀ ਇੱਕ ਲੰਬੀ ਲਹਿਰ ਨੇ ਫਰੀਦਕੋਟ ਜਿਲ੍ਹੇ ਦੇ ਪਿੰਡ ਚਕ ਅਰਾਈਆਂਵਾਲਾ ਵਿਚੋਂ ਹੁੰਦੀ ਹੋਈ ਗੋਲੇਵਾਲਾ, ਮੱਲਾ ,ਹਸਨਭੱਟੀ ਆਦਿ ਪਿੰਡਾਂ ਦੇ ਖੇਤਾਂ ਵਿਚੋਂ ਹੁੰਦੀ ਹੋਈ ਅੱਗੇ ਪਹੁੰਚੀ ਹੈ। ਜਿਸ ਨਾਲ ਕਣਕ ਦੇ ਸਿੱਟੇ ਟੁੱਟ ਗਏ, ਸਬਜ਼ੀ,ਟਮਾਟਰਾਂ ਦਾ ਵੱਡਾ ਨੁਕਸਾਨ ਹੋ ਗਿਆ ਪਸ਼ੂਆਂ ਲਈ ਬੀਜਿਆ ਚਾਰਾ ਤਬਾਹ ਹੋ ਗਿਆ ਉਨ੍ਹਾਂ ਦੱਸਿਆ ਕਿ ਇਕੱਲੇ ਸਾਡੇ ਪਿੰਡ ਦੇ ਕਿਸਾਨਾਂ ਦਾ ਹੀ ਢਾਈ ਸੋ ਏਕੜ ਦੇ ਕਰੀਬ ਕਣਕ,ਸਬਜ਼ੀ,ਹਰੇ ਚਾਰੇ ਦੀ ਫਸਲ ਦਾ ਨੁਕਸਾਨ ਹੋ ਗਿਆ ਹੈ।
ਕਿਤੇ ਖੇਤਾਂ ਚ ਧੂਆਂ,ਪਰਾਲੀ ਨੂੰ ਕੁਝ ਕਿਸਾਨ ਅੱਗ ਲਗਾ ਦਿੰਦੇ ਆ ਉਸ ਵਕਤ ਡਰੋਨ, ਉਪ ਗ੍ਰਹਿ ਸਰਕਾਰੀ ਗੱਡੀਆਂ ਕਿਵੇਂ ਸਾਡੇ ਖੇਤਾਂ ਚ ਆ ਜਾਂਦੀਆਂ ਹੁਣ ਉਨ੍ਹਾਂ ਨੂੰ ਨਹੀਂ ਦਿਸਦਾ ਪਰ ਅੱਜ ਉਨ੍ਹਾਂ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋਣ ਕਰਕੇ ਉਨ੍ਹਾਂ ਨੂੰ ਦੋ ਦਿਨ ਤੋਂ ਨਾਂ ਨੀਂਦ ਆਈ ਆ ਨਾਂ ਰੋਟੀ ਖਾਧੀ ਹੈ ਸਾਡੀ ਸਰਕਾਰ ਜਿਲਾ ਪ੍ਰਸਾਸ਼ਨ ਅੱਗੇ ਅਪੀਲ ਹੈ ਉਹ1ਮੌਕੇ ਤੇ ਪਹੁੰਚ ਕੇ ਫਸਲ, ਸਬਜ਼ੀ ਹਰੇ ਚਾਰੇ ਦੀ ਹਾਲਤ ਦੇਖਣ ਤੇ ਬਣਦਾ ਮੁਆਵਜ਼ਾ ਦੇਣ ਤਾਂ ਜੋ ਖ਼ੁਦਖੁਸੀਆ ਵਾਲੇ ਪਾਸੇ ਜਾਨ ਤੋਂ ਕਿਸਾਨ ਬਚ ਸਕਣ।












