October 9, 2026, 3:32 am
----------- Advertisement -----------
HomeNewsBreaking Newsਗੁਰਦਾਸਪੁਰ 'ਚ ਲੁੱਟ-ਖੋਹ ਦਾ ਮਾਮਲਾ ਆਇਆ ਸਾਹਮਣੇ, ਲੁ.ਟੇਰੇ ਡੇਢ ਲੱਖ ਰੁ. ਲੈ...

ਗੁਰਦਾਸਪੁਰ ‘ਚ ਲੁੱਟ-ਖੋਹ ਦਾ ਮਾਮਲਾ ਆਇਆ ਸਾਹਮਣੇ, ਲੁ.ਟੇਰੇ ਡੇਢ ਲੱਖ ਰੁ. ਲੈ ਕੇ ਹੋਏ ਫ.ਰਾਰ

Published on

----------- Advertisement -----------

ਗੁਰਦਾਸਪੁਰ ‘ਚ ਲੁਟੇਰਿਆਂ ਨੇ ਸੜਕ ‘ਤੇ ਮੇਖਾਂ ਪਾ ਕੇ ਕਾਰ ਨੂੰ ਪੰਕਚਰ ਕੀਤਾ  ਤੇ ਇਸ ਤੋਂ ਬਾਅਦ ਜਿਵੇਂ ਹੀ ਦੁਕਾਨਦਾਰ ਕਾਰ ‘ਚੋਂ ਉਤਰਿਆ ਤਾਂ ਉਹਨਾਂ ਨੇ ਦੁਕਾਨਦਾਰ ਦੀ ਕੁੱਟਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਬੈਗ ਵਿੱਚੋਂ ਕਰੀਬ ਡੇਢ ਲੱਖ ਰੁਪਏ ਲੈ ਕੇ ਭੱਜ ਗਏ। ਦੁਕਾਨਦਾਰ ਦੇਰ ਰਾਤ ਦੁਕਾਨ ਬੰਦ ਕਰਕੇ ਘਰ ਪਰਤ ਰਿਹਾ ਸੀ। ਮਾਮਲਾ ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਨੈਣੇ ਕੋਟ ਦੀ ਆਈ.ਟੀ.ਆਈ. ਦੇ ਕੋਲ ਦਾ ਹੈ।

ਜਾਣਕਾਰੀ ਦਿੰਦੇ ਹੋਏ ਲੁਟੇਰਿਆਂ ਦਾ ਸ਼ਿਕਾਰ ਹੋਏ ਪਿੰਡ ਭਰੋ ਹਰਨੀ ਦੇ ਰਹਿਣ ਵਾਲੇ ਦੁਕਾਨਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਕਸਬਾ ਹਰਚੋਵਾਲ ਵਿਖੇ ਰੈਡੀਮੇਡ ਕੱਪੜਿਆਂ ਅਤੇ ਦਸਤਾਰ ਸੇਂਟਰ ਦੀ ਦੁਕਾਨ ਚਲਾਉਂਦਾ ਹੈ। ਬੀਤੀ ਰਾਤ ਉਹ ਆਪਣੀ ਦੁਕਾਨ ਬੰਦ ਕਰਕੇ ਕਰੀਬ 9 ਵਜੇ ਆਪਣੇ ਪਿੰਡ ਵਾਪਸ ਆ ਰਿਹਾ ਸੀ। ਜਦੋਂ ਉਹ ਨੈਨੇਕੋਟ ਤੋਂ ਸਠਿਆਲੀ ਨੂੰ ਜਾਂਦੀ ਸੜਕ ’ਤੇ ਸਥਿਤ ਆਈ.ਟੀ.ਆਈ. ਕੋਲ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਕਾਰ ਪੰਕਚਰ ਹੋ ਗਈ ਸੀ।   

ਜਦੋਂ ਉਸਨੇ ਕਾਰ ਦੇ ਟਾਇਰ ਚੈੱਕ ਕਰਨ ਲਈ ਰੋਕਿਆ ਤਾਂ ਸੜਕ ਦੇ ਕਿਨਾਰੇ ਝਾੜੀਆਂ ਵਿੱਚ ਲੁਕੇ ਤਿੰਨ ਨੌਜਵਾਨ ਉਸਦੇ ਕੋਲ ਆ ਗਏ। ਜਿਸ ਦੇ ਹੱਥਾਂ ਵਿੱਚ ਡੰਡੇ ਅਤੇ ਬੇਸਬਾਲ ਸਨ ਅਤੇ ਉਸ ਨੂੰ ਧਮਕੀਆਂ ਦੇ ਕੇ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਕਾਰ ਦੀ ਖਿੜਕੀ ਖੋਲ੍ਹ ਕੇ ਡਰਾਈਵਰ ਸੀਟ ਦੇ ਨਾਲ ਵਾਲੀ ਸੀਟ ‘ਤੇ ਰੱਖਿਆ ਬੈਗ ਚੁੱਕ ਲਿਆ ਅਤੇ ਉਥੋਂ ਭੱਜ ਗਏ। ਬੈਗ ‘ਚ ਰੱਖੇ ਪੈਸੇ ‘ਚੋਂ ਕੁਝ ਪੈਸੇ ਉਸ ਦੀ ਦੁਕਾਨ ‘ਤੇ ਕੱਪੜਿਆਂ ਦੀ ਵਿਕਰੀ ਤੋਂ ਇਕੱਠੇ ਕੀਤੇ ਪੈਸੇ ਸਨ ਅਤੇ ਕੁਝ ਕਮੇਟੀ ਦੇ ਪੈਸੇ ਸਨ, ਜੋ ਕੁੱਲ ਮਿਲਾ ਕੇ ਡੇਢ ਲੱਖ ਰੁਪਏ ਦੇ ਕਰੀਬ ਸੀ। 

ਇਸ ਸਬੰਧੀ ਥਾਣਾ ਕਾਹਨੂੰਵਾਨ ਵਿਖੇ ਸ਼ਿਕਾਇਤ ਦਰਜ ਕਰਵਾਈ ਗਈ ਹੈ। ਦੂਜੇ ਪਾਸੇ ਥਾਣਾ ਕਾਹਨੂੰਵਾਨ ਦੇ ਐੱਸਐੱਚਓ ਬਲਜਿੰਦਰ ਸਿੰਘ ਨੇ ਦੱਸਿਆ ਕਿ ਸੰਦੀਪ ਸਿੰਘ ਨੇ ਘਟਨਾ ਦੀ ਅਗਲੇ ਦਿਨ ਸੂਚਨਾ ਦਿੱਤੀ ਸੀ, ਜਿਸ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮਾਮਲੇ ਦੀ ਸੱਚਾਈ ਸਾਹਮਣੇ ਆ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿਲਜੀਤ ਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ‘ਤੇ ਲਿਖੇ ਮਿਲੇ ਖਾਲਿਸਤਾਨ ਪੱਖੀ ਨਾਅਰੇ, ਪੁਲਿਸ ਜਾਂਚ ‘ਚ ਜੁਟੀ

ਫਿਲੌਰ ਨੇੜੇ ਪੈਂਦੇ ਪਿੰਡ ਦੋਸਾਂਝ ਕਲਾਂ ‘ਚ ਕੰਧਾਂ ਤੇ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ...

ਰਾਜਵੀਰ ਜਵੰਧਾ ਦੀ ਪਹਿਲੀ ਬਰਸੀ ‘ਤੇ ਪਰਿਵਾਰ ਨੇ ਪਾਈ ਭਾਵੁਕ ਪੋਸਟ

ਅੱਜ ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਦੀ ਮੌਤ ਨੂੰ ਇੱਕ ਸਾਲ ਹੋ...

ਪਾਕਿਸਤਾਨੀ ਸਿੱਖ ਸ਼ਰਧਾਲੂਆਂ ਦਾ ਜਥਾ ਅੱਜ ਪਹੁੰਚੇਗਾ ਦਿੱਲੀ

ਅੰਤਰਰਾਸ਼ਟਰੀ ਆਲੋਚਨਾ ਦਾ ਸਾਹਮਣਾ ਕਰਨ ਤੋਂ ਬਾਅਦ, ਪਾਕਿਸਤਾਨ ਸਰਕਾਰ ਨੇ 50 ਸਿੱਖ ਸ਼ਰਧਾਲੂਆਂ ਦੇ...

ਜ਼ੀਰਕਪੁਰ ਦੇ ਨੇਚਰ ਪਾਰਕ ’ਚ ਮਿਲੀ ਗਰਦਨ ਕਟੀ ਲਾਸ਼

ਮੋਹਾਲੀ ਦੇ ਜ਼ੀਰਕਪੁਰ ਸਥਿਤ ਪੀਰਮੁਛੱਲਾ ਨੇਚਰ ਪਾਰਕ ਵਿੱਚ ਵੀਰਵਾਰ ਸਵੇਰੇ ਇੱਕ ਵਿਅਕਤੀ ਦੀ ਗਰਦਨ...

ਜੰਮੂ-ਕਸ਼ਮੀਰ ਦੇ ਰਾਮਬਨ ਵਿਚ ਡੂੰਘੀ ਖੱਡ ਵਿਚ ਡਿੱਗੀ ਇਕ SUV, 2 ਦੀ ਮੌਤ

ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਦੇਰ ਰਾਤ ਇਕ SUV ਸੜਕ ਤੋਂ ਤਿਲਕ ਕੇ ਡੂੰਘੀ...

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਜ਼ਬਰ ਜਨਾਹ ਦਾ ਮਾਮਲਾ ਦਰਜ

ਸੰਗਰੂਰ ਦੇ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ ਜਗਦੇਵ ਸਿੰਘ ਗਾਗਾ ਖ਼ਿਲਾਫ਼ ਥਾਣਾ ਸਿਟੀ ਸੁਨਾਮ ਵਿੱਚ...

ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ, ਮੈਡ ਸੰਧੂ ਕਤਲ ਮਾਮਲੇ ਵਿਚ ਮੁੱਖ ਸ਼ੂਟਰ ਅਹਿਮਦਾਬਾਦ ਤੋਂ ਕਾਬੂ

 ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਸੋਸ਼ਲ ਮੀਡੀਆ ਇਨਫਲੂਐਂਸਰ ਮੈਡ ਸੰਧੂ...

ਚਾਵਲਾ ਮਾਮਲੇ ਦੀ ਜਾਂਚ ਲਈ SIT ਦਾ ਗਠਨ, ਬਲਤੇਜ ਪੰਨੂ ਨੇ ਮੁੜ ਚੁੱਕੇ SGPC ਪ੍ਰਧਾਨ ਧਾਮੀ ‘ਤੇ ਸਵਾਲ

ਪੰਜਾਬ ਸਰਕਾਰ ਵੱਲੋਂ ਅਮਰਜੀਤ ਚਾਵਲਾ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਦਾ...

 ਰਾਜੋਆਣਾ ਨੂੰ ਫਾਂਸੀ ਤੋਂ ਰਾਹਤ ਮਿਲੇਗੀ? ਰਹਿਮ ਪਟੀਸ਼ਨ ‘ਤੇ 28 ਨੂੰ ਸੁਣਵਾਈ

ਸੁਪਰੀਮ ਕੋਰਟ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿਚ...