August 20, 2026, 4:46 pm
----------- Advertisement -----------
HomeNewsBreaking Newsਜਲ ਸੈਨਾ ਨੇ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਬੰਗਲਾਦੇਸ਼ੀ ਜਹਾਜ਼ ਨੂੰ ਬਚਾਇਆ,...

ਜਲ ਸੈਨਾ ਨੇ ਸੋਮਾਲੀਆ ਦੇ ਸਮੁੰਦਰੀ ਡਾਕੂਆਂ ਤੋਂ ਬੰਗਲਾਦੇਸ਼ੀ ਜਹਾਜ਼ ਨੂੰ ਬਚਾਇਆ, 2 ਦਿਨ ਤੱਕ ਬੰਧਕ ਬਣੇ 23 ਲੋਕ

Published on

----------- Advertisement -----------

ਭਾਰਤੀ ਜਲ ਸੈਨਾ ਨੇ ਹਿੰਦ ਮਹਾਸਾਗਰ ਵਿੱਚ ਸੋਮਾਲੀਅਨ ਸਮੁੰਦਰੀ ਡਾਕੂਆਂ ਤੋਂ ਇੱਕ ਬੰਗਲਾਦੇਸ਼ੀ ਜਹਾਜ਼ ਨੂੰ ਬਚਾਇਆ ਹੈ। ਦਰਅਸਲ 12 ਮਾਰਚ ਨੂੰ ਮੋਜ਼ਾਮਬੀਕ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਜਾ ਰਹੇ ਬੰਗਲਾਦੇਸ਼ੀ ਵਪਾਰੀ ਜਹਾਜ਼ ਅਬੁੱਲਾ ‘ਤੇ 15-20 ਹਥਿਆਰਬੰਦ ਲੁਟੇਰਿਆਂ ਨੇ ਹਮਲਾ ਕਰ ਦਿੱਤਾ ਸੀ।ਇਹ ਜਹਾਜ਼ ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਤੋਂ ਕਰੀਬ 1100 ਕਿਲੋਮੀਟਰ ਦੂਰ ਸੀ। ਜਹਾਜ਼ ਵਿੱਚ ਬੰਗਲਾਦੇਸ਼ ਦੇ 23 ਕਰੂ ਮੈਂਬਰ ਸਵਾਰ ਸਨ।

ਹਾਈਜੈਕ ਦੀ ਸੂਚਨਾ ਮਿਲਦੇ ਹੀ ਭਾਰਤੀ ਜਲ ਸੈਨਾ ਨੇ ਚਾਲਕ ਦਲ ਦੇ ਮੈਂਬਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਜਦੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਜਲ ਸੈਨਾ ਨੇ ਆਪਣੇ ਗਸ਼ਤੀ ਜਹਾਜ਼ ਨੂੰ ਜਹਾਜ਼ ਦੀ ਨਿਗਰਾਨੀ ਲਈ ਭੇਜਿਆ।  ਦੱਸ ਦਈਏ ਕਿ 14 ਮਾਰਚ ਦੀ ਸਵੇਰ ਨੂੰ ਭਾਰਤੀ ਜੰਗੀ ਬੇੜੇ ਨੇ ਐਮਵੀ ਅਬਦੁੱਲਾ ਨੂੰ ਬਚਾਇਆ ਸੀ।

ਭਾਰਤੀ ਜਲ ਸੈਨਾ ਮੁਤਾਬਕ ਜਹਾਜ਼ ‘ਚ ਮੌਜੂਦ ਸਾਰੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ। ਇਹ ਜਹਾਜ਼ ਬੰਗਲਾਦੇਸ਼ ਦੀ ਕਬੀਰ ਸਟੀਲ ਰੀ-ਰੋਲਿੰਗ ਮਿੱਲਜ਼ ਨਾਂ ਦੀ ਕੰਪਨੀ ਦਾ ਹੈ। ਇਸ ‘ਤੇ ਕਰੀਬ 55 ਹਜ਼ਾਰ ਟਨ ਕੋਲਾ ਮੌਜੂਦ ਸੀ। ਅਗਵਾ ਕਰਨ ਤੋਂ ਬਾਅਦ, 13 ਮਾਰਚ ਨੂੰ, ਬੰਗਲਾਦੇਸ਼ੀ ਮੀਡੀਆ ਢਾਕਾ ਟ੍ਰਿਬਿਊਨ ਨੇ ਜਹਾਜ਼ ‘ਤੇ ਚਾਲਕ ਦਲ ਦੇ ਇਕ ਮੈਂਬਰ ਦੇ ਹਵਾਲੇ ਨਾਲ ਕਿਹਾ ਕਿ ਉਨ੍ਹਾਂ ‘ਤੇ ਲਗਭਗ 50 ਸਮੁੰਦਰੀ ਡਾਕੂਆਂ ਨੇ ਹਮਲਾ ਕੀਤਾ ਸੀ।

ਅਫਰੀਕਾ ਦੇ ਸਮੁੰਦਰੀ ਸੁਰੱਖਿਆ ਕੇਂਦਰ ਮੁਤਾਬਕ ਪਿਛਲੇ ਸਾਲ ਨਵੰਬਰ ਤੋਂ ਲੈ ਕੇ ਹੁਣ ਤੱਕ ਅਦਨ ਦੀ ਖਾੜੀ ‘ਚ ਜਹਾਜ਼ਾਂ ਨੂੰ ਹਾਈਜੈਕ ਕਰਨ ਦੀਆਂ 20 ਕੋਸ਼ਿਸ਼ਾਂ ਹੋ ਚੁੱਕੀਆਂ ਹਨ। ਪਿਛਲੇ ਸਾਲ ਇਜ਼ਰਾਈਲ-ਹਮਾਸ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਅਰਬ ਅਤੇ ਲਾਲ ਸਾਗਰ ਵਿੱਚ ਵਪਾਰੀ ਜਹਾਜ਼ਾਂ ‘ਤੇ ਹਮਲਿਆਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਅਲ ਜਜ਼ੀਰਾ ਦੇ ਅਨੁਸਾਰ, ਆਖਰੀ ਵਾਰ ਸੋਮਾਲੀ ਸਮੁੰਦਰੀ ਡਾਕੂਆਂ ਨੇ 2008 ਤੋਂ 2018 ਤੱਕ ਜਹਾਜ਼ ‘ਤੇ ਹਮਲਾ ਕੀਤਾ ਸੀ। ਹਾਲਾਂਕਿ 2018 ਤੋਂ ਬਾਅਦ ਅਜਿਹੀਆਂ ਘਟਨਾਵਾਂ ਵਿੱਚ ਕਾਫੀ ਕਮੀ ਆਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਬਾਬਾ ਜੀ, ਮੇਰੀ ਜਵਾਨੀ ਜਾਂ ਬੈਡਰੂਮ ਦੇ ਸੁਪਨੇ ਨਾ ਦੇਖੋ…’ ਕੰਗਨਾ ਰਣੌਤ ਦਾ ਰਾਮਦੇਵ ‘ਤੇ ਪਲਟਵਾਰ

ਭਾਜਪਾ (BJP) ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੇ ਯੋਗ ਗੁਰੂ ਬਾਬਾ ਰਾਮਦੇਵ 'ਤੇ...

1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦਾ ਹੋਇਆ ਦਿਹਾਂਤ

ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਅਤੇ ਆਗੂ ਸੱਜਣ ਕੁਮਾਰ ਦਾ ਵੀਰਵਾਰ ਨੂੰ ਦੇਹਾਂਤ ਹੋ...

ਵਿਆਹ ਸਮਾਗਮ ਦੌਰਾਨ ਲਾੜੀ ਦੇ ਪਿਤਾ ਨੂੰ ਪੁਲੀਸ ਵੱਲੋਂ ਚੁੱਕਣ ਕਰਕੇ ਹੰਗਾਮਾ

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿਖੇ ਉਸ...

ਨਸ਼ਾ ਵੇਚਣ ਦੇ ਦੋਸ਼ਾਂ ਤੋਂ ਬਾਅਦ ਨੌਜਵਾਨ ਵੱਲੋਂ ਖ਼ੁਦਕੁਸ਼ੀ ਮਾਮਲੇ ’ਚ ਯੂਟਿਊਬਰ ਸਣੇ ਛੇ ਖ਼ਿਲਾਫ਼ ਕੇਸ ਦਰਜ

ਖੇਤੀ ਮੰਤਰੀ ਗੁਰਮੀਤ ਖੁੱਡੀਆਂ ਦੇ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਨਸ਼ਿਆਂ ਦਾ ਮੁੱਦਾ ਭਖ...

Harbhajan Singh ਮੁੜ ਘਿਰੇ: ਰਾਜਸਥਾਨ ਦੀ ਵੀਡੀਓ ਮਗਰੋਂ ਹੁਣ ਸਕੂਲ ਦੀ ਪੁਰਾਣੀ ਵੀਡੀਓ ਸਾਂਝੀ ਕਰਨ ’ਤੇ ਵਿਵਾਦ

ਰਾਜਸਥਾਨ ਵਾਲੇ ਵੀਡੀਓ ਵਿਵਾਦ ਤੋਂ ਬਾਅਦ, ਹਰਭਜਨ ਸਿੰਘ ਨੇ ਸਕੂਲ ਦੇ ਪਖਾਨਿਆਂ ਅਤੇ ਪਿੰਡ...

ਦਿੱਲੀ ‘ਚ ਪਾਕਿਸਤਾਨ ਹਾਈ ਕਮਿਸ਼ਨ ‘ਤੇ ਕਾਰਵਾਈ, ਭਾਰਤੀ ਅਧਿਕਾਰੀਆਂ ਨੇ ਹਟਾਇਆ ਸੁਰੱਖਿਆ ਘੇਰਾ

ਭਾਰਤ ਨੇ ਪਾਕਿਸਤਾਨ ਨਾਲ ਜੁੜੇ ਇਕ ਕੇਂਦਰ ‘ਤੇ ਸਖਤ ਕਾਰਵਾਈ ਕੀਤੀ ਹੈ। ਰਿਪੋਰਟ ਮੁਤਾਬਕ...

PU ‘ਚ ਪੇਪਰ ਦੇਣ ਪਹੁੰਚੇ ਸਾਬਕਾ CM ਚੰਨੀ, ਪੇਪਰ ਦੀ ਤਿਆਰੀ ਕਰਕੇ CWC ਦੀ ਮੀਟਿੰਗ ‘ਚ ਨਹੀਂ ਹੋਏ ਸਨ ਸ਼ਾਮਲ

ਪੰਜਾਬ ਦੇ ਸਾਬਕਾ ਸੀਐੱਮ ਚਰਨਜੀਤ ਸਿਘ ਚੰਨੀ ਨਾਲ ਜੁੜੀ ਖਬਰ ਸਾਹਮਣੇ ਆ ਰਹੀ ਹੈ।...

ਵਸੀਅਤ ’ਚ ਨਾਮ ਨਾ ਹੋਣ ਦੀ ਰੰਜਿਸ਼ ’ਚ ਲੜਕੀ ਦੇ ਭਰਾ ਨੇ ਜੀਜੇ ਦਾ ਕੀਤਾ ਕਤਲ

ਸੈਕਟਰ-87 ਵਿਚ ਮੰਗਲਵਾਰ ਦੇਰ ਸ਼ਾਮ ਵਸੀਅਤ ਵਿਚ ਨਾਮ ਨਾ ਹੋਣ ਦੀ ਰੰਜਿਸ਼ ਨੂੰ ਲੈ...