ਲੁਧਿਆਣਾ ‘ਚ ਸੋਮਵਾਰ ਸ਼ਾਮ ਇਕ ਭਿਆਨਕ ਹਾਦਸਾ ਵਾਪਰਿਆ ਜਿਥੇ ਦੱਖਣੀ ਬਾਈਪਾਸ ਡੀ-ਜ਼ੋਨ ਤੋਂ ਪੁਲ ‘ਤੇ ਚੜ੍ਹਦੇ ਸਮੇਂ ਇੱਕ ਟਾਟਾ ਨੈਕਸਨ ਕਾਰ ਅਚਾਨਕ ਪੁਲ ਦੇ ਵਿਚਕਾਰ ਡਿਵਾਈਡਰ ਨਾਲ ਟਕਰਾ ਗਈ ਅਤੇ ਪਲਟ ਗਈ। ਵਾਹਨ ਚਾਲਕ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ। ਖੁਸ਼ਕਿਸਮਤੀ ਨਾਲ ਇਸ ਹਾਦਸੇ ਚ ਕਿਸੇ ਵੀ ਤਰਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।
ਘਟਨਾ ਤੋਂ ਬਾਅਦ ਉਥੇ ਲੰਬਾ ਟਰੈਫਿਕ ਜਾਮ ਲੱਗ ਗਿਆ। ਟਰੈਫਿਕ ਪੁਲੀਸ ਦੇ ਮੁਲਾਜ਼ਮਾਂ ਨੇ ਤੁਰੰਤ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਪੁਲ ’ਤੇ ਲੱਗੇ ਜਾਮ ਨੂੰ ਹਟਵਾਇਆ। ਡਰਾਈਵਰ ਨੂੰ ਮੁੱਢਲੀ ਸਹਾਇਤਾ ਦੇ ਕੇ ਡਾਕਟਰ ਕੋਲ ਭੇਜ ਦਿੱਤਾ ਗਿਆ।
ਦੂਜੇ ਪਾਸੇ, ਘਟਨਾ ਵਾਲੀ ਥਾਂ ‘ਤੇ ਮੌਜੂਦ ਟ੍ਰੈਫਿਕ ਏ.ਐੱਸ.ਆਈ ਨੇ ਦੱਸਿਆ ਕਿ ਕਾਰ ਦੇ ਅੱਗੇ ਅਚਾਨਕ ਕੋਈ ਚੀਜ਼ ਆ ਗਈ, ਜਿਸ ਤੋਂ ਬਾਅਦ ਕਾਰ ਚਾਲਕ ਆਪਣਾ ਸੰਤੁਲਨ ਗੁਆ ਬੈਠਾ। ਗੱਡੀ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਪੁਲ ’ਤੇ ਲੱਗੇ ਜਾਮ ਨੂੰ ਹਟਵਾ ਦਿੱਤਾ ਗਿਆ। ਹਾਦਸੇ ਵਿੱਚ ਵਾਹਨ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।
----------- Advertisement -----------
ਲੁਧਿਆਣਾ ਦੇ ਦੱਖਣੀ ਬਾਈਪਾਸ ‘ਤੇ ਪਲਟੀ ਤੇਜ਼ ਰਫਤਾਰ ਕਾਰ;ਹਾਦਸੇ ਤੋਂ ਬਾਅਦ ਲੱਗਿਆ ਜਾਮ
Published on
----------- Advertisement -----------
----------- Advertisement -----------












