October 26, 2026, 7:16 pm
----------- Advertisement -----------
HomeNewsEntertainmentBB15 Grand Finale: ਰਾਖੀ ਸਾਵੰਤ ਨੇ ਸਲਮਾਨ ਖਾਨ ਨਾਲ ਲਗਾਏ ਠੁਮਕੇ ਤਾਂ...

BB15 Grand Finale: ਰਾਖੀ ਸਾਵੰਤ ਨੇ ਸਲਮਾਨ ਖਾਨ ਨਾਲ ਲਗਾਏ ਠੁਮਕੇ ਤਾਂ ਪਤੀ ਦੇ ਪੋਲ ਡਾਂਸ ਨੇ ਉਡਾਏ ਹੋਸ਼

Published on

----------- Advertisement -----------

‘ਬਿੱਗ ਬੌਸ 15’ ਦਾ ਗ੍ਰੈਂਡ ਫਿਨਾਲੇ 30 ਜਨਵਰੀ ਨੂੰ ਖਤਮ ਹੋਵੇਗਾ। ਅੱਜ ਰਾਤ ਪਤਾ ਲੱਗ ਜਾਵੇਗਾ ਕਿ ਇਸ ਸੀਜ਼ਨ ਦਾ ਜੇਤੂ ਕੌਣ ਹੈ। 5 ਸਾਬਕਾ ਜੇਤੂ ਵੀ ਸ਼ੋਅ ਦੇ ਫਿਨਾਲੇ ਵਿੱਚ ਪਹੁੰਚੇ। ਉਹਨਾਂ ਦੀ ਐਂਟਰੀ ਨਾਲ ਅੱਜ ਟਾਪ-5 ਮੁਕਾਬਲੇਬਾਜ਼ਾਂ ‘ਚ ਵੱਡਾ ਟਵਿਸਟ ਆਉਣ ਵਾਲਾ ਹੈ। ‘ਬਿੱਗ ਬੌਸ 15’ ਦੇ ਗ੍ਰੈਂਡ ਫਿਨਾਲੇ ‘ਚ ਸਾਰੇ ਪ੍ਰਤੀਯੋਗੀਆਂ ਅਤੇ ਸਾਬਕਾ ਜੇਤੂਆਂ ਨੇ ਸ਼ਾਨਦਾਰ ਡਾਂਸ ਪਰਫਾਰਮੈਂਸ ਦਿੱਤੀ। ਰਾਖੀ ਸਾਵੰਤ ਨੇ ਰੁਬੀਨਾ ਦਿਲਾਇਕ ਨੂੰ ਚੁਣੌਤੀ ਦਿੱਤੀ ਅਤੇ ‘ਚਿਕਨੀ ਚਮੇਲੀ’ ‘ਤੇ ਉਸ ਨਾਲ ਡਾਂਸ ਕੀਤਾ। ਇੰਨਾ ਹੀ ਨਹੀਂ ਰਾਖੀ ਸਾਵੰਤ ਨੇ ਸਲਮਾਨ ਖਾਨ ਨੂੰ ਵੀ ‘ਚਿਕਨੀ ਚਮੇਲੀ’ ‘ਤੇ ਡਾਂਸ ਕਰਵਾਇਆ।

ਮੇਕਰਸ ਨੇ ਗ੍ਰੈਂਡ ਫਿਨਾਲੇ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਕਰ ਦਿੱਤਾ ਹੈ। ਪ੍ਰੋਮੋ ਵਿੱਚ ਰਾਖੀ ਸਾਵੰਤ ਨੇ ਸਾਰੇ ਸਾਬਕਾ ਜੇਤੂਆਂ ਨੂੰ ਚੁਣੌਤੀ ਦਿੱਤੀ ਹੈ। ਇਸ ਤੋਂ ਬਾਅਦ ਉਹ ਰੁਬੀਨਾ ਨੂੰ ਡਾਂਸ ਫਲੋਰ ‘ਤੇ ਬੁਲਾਉਂਦੀ ਹੈ। ਰਾਖੀ ‘ਬਿੱਗ ਬੌਸ 14’ ‘ਚ ਰੁਬੀਨਾ ਨਾਲ ਨਜ਼ਰ ਆਈ ਸੀ। ਉਹ ਸੀਜ਼ਨ ਰੁਬੀਨਾ ਨੇ ਜਿੱਤਿਆ ਸੀ, ਜਦੋਂ ਕਿ ਰਾਖੀ ਸਾਵੰਤ ਨੋਟਾਂ ਨਾਲ ਭਰੇ ਸੂਟਕੇਸ ਨਾਲ ਫਿਨਾਲੇ ਤੋਂ ਬਾਹਰ ਹੋ ਗਈ ਸੀ। ‘ਬਿੱਗ ਬੌਸ 15’ ‘ਚ ਅਜੇ ਟਾਪ-5 ਮੁਕਾਬਲੇਬਾਜ਼ ਬਾਕੀ ਹਨ। 29 ਜਨਵਰੀ ਦੇ ਐਪੀਸੋਡ ਵਿੱਚ, 5 ਸਾਬਕਾ ਜੇਤੂ 10 ਲੱਖ ਰੁਪਏ ਵਾਲੇ ਇੱਕ ਬ੍ਰੀਫਕੇਸ ਨਾਲ ਘਰ ਵਿੱਚ ਦਾਖਲ ਹੋਏ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਇਸ ਬ੍ਰੀਫਕੇਸ ਨਾਲ ਟਾਪ-5 ਮੁਕਾਬਲੇਬਾਜ਼ਾਂ ‘ਚੋਂ ਕੌਣ ਫਾਈਨਲ ਦੀ ਦੌੜ ‘ਚੋਂ ਬਾਹਰ ਹੋਵੇਗਾ। ਟਾਪ-5 ਮੁਕਾਬਲੇਬਾਜ਼ ਜੋ ਬਚੇ ਹਨ ਉਹ ਹਨ- ਨਿਸ਼ਾਂਤ ਭੱਟ, ਸ਼ਮਿਤਾ ਸ਼ੈਟੀ, ਕਰਨ ਕੁੰਦਰਾ, ਤੇਜਸਵੀ ਪ੍ਰਕਾਸ਼ ਅਤੇ ਪ੍ਰਤੀਕ ਸਹਿਜਪਾਲ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੰਤਿਮ ਅਰਦਾਸ ਤੋਂ ਵਾਪਸ ਆ ਰਹੇ 24 ਲੋਕਾਂ ਦੀ ਹਾਦਸੇ ਵਿਚ ਮੌਤ

ਕੀਨੀਆ ਵਿੱਚ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਘੱਟੋ-ਘੱਟ 24 ਲੋਕਾਂ ਦੀ ਮੌਤ...

ਪੰਜਾਬ ਤੇ ਚੰਡੀਗੜ੍ਹ ਦੇ ਤਾਪਮਾਨ ਵਿਚ ਆਈ ਕਮੀ, ਲੋਕਾਂ ਨੂੰ ਠੰਢ ਦਾ ਹੋ ਰਿਹਾ ਅਹਿਸਾਸ

ਪੰਜਾਬ ਅਤੇ ਚੰਡੀਗੜ੍ਹ ਵਿਚ ਅੱਜ (26 ਅਕਤੂਬਰ) ਮੌਸਮ ਸਾਫ਼ ਅਤੇ ਖੁਸ਼ਕ ਰਹੇਗਾ। ਸਵੇਰ ਅਤੇ...

ਪੰਜਾਬੀ ਅਦਾਕਾਰਾ ਨੂੰ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਕੀਤਾ ਖੁਦ ਖੁਲਾਸਾ

'ਬਿੱਗ ਬੌਸ 14' ਦੀ ਸਾਬਕਾ ਮੁਕਾਬਲੇਬਾਜ਼ ਅਤੇ ਪੰਜਾਬੀ ਗਾਇਕਾ-ਅਦਾਕਾਰਾ ਸਾਰਾ ਗੁਰਪਾਲ ਨੇ ਸੋਸ਼ਲ ਮੀਡੀਆ...

ਮੋਗਾ ਗੋਲੀਕਾਂਡ: ਮੌਕੇ ‘ਤੇ ਪਹੁੰਚੇ DGP ਗੌਰਵ ਯਾਦਵ, ਹੁਣ ਤੱਕ 5 ਮੁਲਜ਼ਮ ਗ੍ਰਿਫ਼ਤਾਰ

ਮੋਗਾ ਦੇ ਅੰਗਦਪੁਰਾ ਮੁਹੱਲੇ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਪੰਜਾਬ ਦੇ ਡੀਜੀਪੀ...

ਝੋਟਾ ਕਤਲ ਮਾਮਲਾ: ਧਰਨੇ ਦਾ 14ਵਾਂ ਦਿਨ, CM ਮਾਨ ਬੋਲੇ- ਸਰਕਾਰ ਨੇ ਸਾਰੀਆਂ ਜਾਇਜ਼ ਮੰਗਾਂ ਮੰਨੀਆਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਚੱਲ ਰਹੇ ਧਰਨੇ...

ਦਲੇਰ ਮਹਿੰਦੀ ਵਿਵਾਦ ‘ਚ ਵੱਡਾ ਮੋੜ, ਮੰਤਰੀ ਸੁਬੋਧ ਉਨਿਆਲ ਨੇ ਫ਼ੋਨ ‘ਤੇ ਮੰਗੀ ਮੁਆਫ਼ੀ

ਕੈਬਨਿਟ ਮੰਤਰੀ ਸੁਬੋਧ ਉਨਿਆਲ ਨੇ ਇੱਕ ਫ਼ੋਨ ਗੱਲਬਾਤ ਦੌਰਾਨ ਗਾਇਕ ਦਲੇਰ ਮਹਿੰਦੀ ਤੋਂ ਮੁਆਫ਼ੀ...

ਰਾਹੁਲ ਗਾਂਧੀ ਦੇ ਕਾਫਲੇ ਦੀਆਂ ਗੱਡੀਆਂ ਆਪਸ ‘ਚ ਟਕਰਾਈਆਂ, ਰਾਹੁਲ ਗਾਂਧੀ ਸੁਰੱਖਿਅਤ

2018 ਦੇ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਫ਼ੈਸਲੇ ਲਈ ਸੁਲਤਾਨਪੁਰ ਸਥਿਤ ਸੰਸਦ ਮੈਂਬਰਾਂ/ਵਿਧਾਇਕਾਂ...

ਬ੍ਰਿਟਿਸ਼ ਕੋਲੰਬੀਆ ਚੋਣਾਂ ’ਚ ਪੰਜਾਬੀਆਂ ਦਾ ਦਬਦਬਾ, ਵਿਦੇਸ਼ਾਂ ’ਚ ਵਧਿਆ ਮਾਣ!

 ਬ੍ਰਿਟਿਸ਼ ਕੋਲੰਬੀਆ (ਬੀ ਸੀ) ਦੀਆਂ ਸੂਬਾਈ ਚੋਣਾਂ ਵਿੱਚ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ...

ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ, ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ ’ਤੇ ਸਖ਼ਤੀ!

ਪੰਜਾਬ ‘ਚ ਦਵਾਈਆਂ ਦੀ ਵਿਕਰੀ ਨੂੰ ਲੈ ਕੇ ਕੇਮਿਸਟ ਐਸੋਸੀਏਸ਼ਨ ਨੇ ਵੱਡਾ ਫ਼ੈਸਲਾ ਲਿਆ...