ਨਵੀਂ ਦਿੱਲੀ: ਭਾਰਤ ‘ਚ ਠੰਢ ਦਾ ਕਹਿਰ ਫਰਵਰੀ ਦੇ ਅਖੀਰ ਤੱਕ ਜਾਰੀ ਰਹੇਗਾ। ‘ਲਾ ਨੀਨਾ’ ਕਰਕੇ ਪਾਰਾ ਕਾਫੀ ਡਿੱਗਿਆ ਹੋਇਆ ਹੈ। । ਮੌਸਮ ਵਿਗਿਆਨੀਆਂ ਅਨੁਸਾਰ, ਭਾਰਤ ’ਚ ਇਸ ਦਾ ਅਸਰ ਫਰਵਰੀ ਦੇ ਅੰਤ ਤਕ ਰਹੇਗਾ। ਪ੍ਰਸ਼ਾਂਤ ਮਹਾਸਾਗਰ ਦੀਆਂ ਠੰਢੀਆਂ ਹਵਾਵਾਂ ਆਸਟ੍ਰੇਲੀਆ ਤੋਂ ਹਿੰਦ ਮਹਾਸਾਗਰ ਹੁੰਦੇ ਹੋਏ ਭਾਰਤ ਦੇ ਮੌਸਮ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਇਹ ਠੰਢੀਆਂ ਹਵਾਵਾਂ ਪੱਛਮੀ ਗੜਬੜੀ ਵਾਲੀਆਂ ਅਤੇ ਗੜੇਮਾਰੀ ਦਾ ਕਾਰਨ ਬਣ ਰਹੀਆਂ ਹਨ। ਇਸ ਕਾਰਨ ਠੰਢ ਅਜੇ ਘਟਣ ਦਾ ਨਾਂ ਨਹੀਂ ਲੈ ਰਹੀ।
----------- Advertisement -----------
ਹਾਲੇ ਨਹੀਂ ਮਿਲੇਗੀ ਹੱਡ ਚੀਰਵੀਂ ਠੰਢ ਤੋਂ ਰਾਹਤ, ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ
Published on
----------- Advertisement -----------











