ਐਲਨ ਮਸਕ ਵੱਲੋਂ ਟਵਿੱਟਰ ਦੇ ਮਾਲਕ ਬਣਨ ਤੋਂ ਬਾਅਦ ਪਲੇਟਫਾਰਮ ‘ਤੇ ਕਈ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਮਸਕ ਨੇ ਪਹਿਲਾ ਇਸਦਾ ਨਾਮ ਬਦਲ ਕੇ ਐਕਸ ਕਰ ਦਿੱਤਾ।ਇਸ ਤੋਂ ਇਲਾਵਾ UI ਅਤੇ ਬਲੂ ਟਿੱਕ ਨੂੰ ਲੈ ਕੇ ਵੀ ਕਈ ਬਦਲਾਅ ਦੇਖਣ ਨੂੰ ਮਿਲੇ ਹਨ। ਹੁਣ ਮਸਕ ਨੇ ਐਕਸ ਨੂੰ ਲੈ ਕੇ ਇਕ ਵਾਰ ਫਿਰ ਵੱਡਾ ਐਲਾਨ ਕੀਤਾ ਹੈ।

ਐਲਨ ਮਸਕ ਨੇ ਕਿਹਾ ਹੈ ਕਿ ਨਵੇਂ ਉਪਭੋਗਤਾਵਾਂ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਦੀ ਵਰਤੋਂ ਕਰਨ ਲਈ ਫੀਸ ਅਦਾ ਕਰਨੀ ਪਵੇਗੀ। ਮਸਕ ਦਾ ਕਹਿਣਾ ਹੈ ਕਿ ਉਪਭੋਗਤਾਵਾਂ ਤੋਂ ਥੋੜ੍ਹੀ ਜਿਹੀ ਫੀਸ ਵਸੂਲਣਾ ਬੋਟਸ ਨਾਲ ਸਬੰਧਤ ਸਮੱਸਿਆ ਨੂੰ ਹੱਲ ਕਰਨ ਦਾ ਸਭ ਤੋਂ ਸਿੱਧਾ ਅਤੇ ਆਸਾਨ ਤਰੀਕਾ ਹੈ। ਇਸ ਤੋਂ ਪਹਿਲਾਂ ਵੀ ਮਸਕ ਨੇ ਆਪਣਾ ਰੁਖ ਜ਼ਾਹਰ ਕੀਤਾ ਸੀ ਕਿ ਉਪਭੋਗਤਾਵਾਂ ਤੋਂ ਫੀਸ ਲਏ ਬਿਨਾਂ ਬੋਟ ਖਾਤਿਆਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ ਹੈ।
ਐਲੋਨ ਮਸਕ ਨੇ ਨਵੇਂ ਉਪਭੋਗਤਾਵਾਂ ਲਈ ਇੱਕ ਵੱਡੀ ਯੋਜਨਾ ਬਣਾਈ ਹੈ. ਐਲੋਨ ਮਸਕ ਨੇ ਕਿਹਾ ਹੈ ਕਿ ਐਕਸ ‘ਤੇ ਆਉਣ ਵਾਲੇ ਨਵੇਂ ਉਪਭੋਗਤਾਵਾਂ ਨੂੰ ਪੋਸਟ ਕਰਨ ਲਈ ਪੈਸੇ ਦੇਣੇ ਹੋਣਗੇ ਅਤੇ ਇਹ ਮਾਮੂਲੀ ਰਕਮ ਹੋਵੇਗੀ, ਹਾਲਾਂਕਿ ਉਨ੍ਹਾਂ ਨੇ ਇਹ ਨਹੀਂ ਦੱਸਿਆ ਹੈ ਕਿ ਇਸਦੀ ਫੀਸ ਕਿੰਨੀ ਹੋਵੇਗੀ। X ਦੀ ਨਵੀਂ ਨੀਤੀ ਦੇ ਮੁਤਾਬਕ ਤੁਹਾਨੂੰ X ‘ਤੇ ਪੋਸਟ ਕਰਨ, ਕਿਸੇ ਦੀ ਪੋਸਟ ਨੂੰ ਲਾਈਕ ਕਰਨ, ਕਿਸੇ ਪੋਸਟ ਨੂੰ ਬੁੱਕਮਾਰਕ ਕਰਨ ਅਤੇ ਪੋਸਟ ਦਾ ਜਵਾਬ ਦੇਣ ਲਈ ਭੁਗਤਾਨ ਕਰਨਾ ਹੋਵੇਗਾ। ਤੁਸੀਂ ਮੁਫਤ ਵਿੱਚ ਸਿਰਫ ਕਿਸੇ ਖਾਤੇ ਨੂੰ ਫੋਲੋ ਕਰ ਸਕੋਗੇ। ਪਲੇਟਫਾਰਮ ‘ਤੇ ਸਪੈਮ ਨੂੰ ਰੋਕਣ ਲਈ ਇਸ ਨੀਤੀ ਦੀ ਲੰਬੇ ਸਮੇਂ ਤੋਂ ਜਾਂਚ ਕੀਤੀ ਜਾ ਰਹੀ ਹੈ।
ਮਸਕ ਨੇ ਐਕਸ ਤੇ ਲਿਖਿਆ ਕਿ “”ਬਦਕਿਸਮਤੀ ਨਾਲ, ਬੋਟਸ ਨਾਲ ਨਜਿੱਠਣ ਦਾ ਇੱਕੋ ਇੱਕ ਤਰੀਕਾ ਹੈ ਕਿ ਨਵੇਂ ਉਪਭੋਗਤਾਵਾਂ ਨੂੰ ਕੁਝ ਵੀ ਲਿਖਣ (ਪੋਸਟ) ਕਰਨ ਦੀ ਪਹੁੰਚ ਦੇਣ ਤੋਂ ਪਹਿਲਾਂ ਇੱਕ ਛੋਟੀ ਜਿਹੀ ਫੀਸ ਵਸੂਲੀ ਜਾਵੇ,” ਉਸ ਨੇ ਦੱਸਿਆ ਕਿ ਇਹ ਸਿਰਫ ਨਵੇਂ ਉਪਭੋਗਤਾਵਾਂ ਲਈ ਹੈ ਅਤੇ ਉਨ੍ਹਾਂ ਨੂੰ ਇਹ ਵਿਕਲਪ 3 ਮਹੀਨਿਆਂ ਬਾਅਦ ਮੁਫਤ ਮਿਲਣਾ ਸ਼ੁਰੂ ਹੋ ਜਾਵੇਗਾ।











