May 31, 2026, 9:43 pm
----------- Advertisement -----------
HomeNewsBreaking Newsਕੌਮਾਂਤਰੀ ਬਣਿਆ MDH ਤੇ EVEREST ਮਸਾਲੇ ਦਾ ਮੁੱਦਾ, ਭਾਰਤ ਨੇ ਸਿੰਗਾਪੁਰ, ਹਾਂਗਕਾਂਗ...

ਕੌਮਾਂਤਰੀ ਬਣਿਆ MDH ਤੇ EVEREST ਮਸਾਲੇ ਦਾ ਮੁੱਦਾ, ਭਾਰਤ ਨੇ ਸਿੰਗਾਪੁਰ, ਹਾਂਗਕਾਂਗ ਤੋਂ ਮੰਗੀ ਰਿਪੋਰਟ

Published on

----------- Advertisement -----------

ਭਾਰਤ ਨੇ ਦੋ ਭਾਰਤੀ ਕੰਪਨੀਆਂ ਦੇ ਮਸਾਲੇ ਉਤਪਾਦਾਂ ਨਾਲ ਜੁੜੇ ਵਿਵਾਦ ‘ਤੇ ਸਿੰਗਾਪੁਰ ਅਤੇ ਹਾਂਗਕਾਂਗ ਦੇ ਭੋਜਨ ਸੁਰੱਖਿਆ ਰੈਗੂਲੇਟਰਾਂ ਤੋਂ ਵੇਰਵੇ ਮੰਗੇ ਹਨ। ਸਰਕਾਰ ਨੇ ਦੋਵਾਂ ਦੇਸ਼ਾਂ ਵਿਚ ਮੌਜੂਦ ਦੂਤਾਵਾਸਾਂ ਨੂੰ ਇਸ ਮਾਮਲੇ ਵਿਚ ਰਿਪੋਰਟ ਭੇਜਣ ਲਈ ਕਿਹਾ ਹੈ।
ਦੱਸ ਦਈਏ ਕਿ ਸਿੰਗਾਪੁਰ ਅਤੇ ਹਾਂਗਕਾਂਗ ਨੇ ਗੁਣਵੱਤਾ ਦੀਆਂ ਚਿੰਤਾਵਾਂ ਦੇ ਕਾਰਨ ਹਾਲ ਹੀ ਵਿੱਚ MDH ਅਤੇ ਐਵਰੈਸਟ ਕੰਪਨੀਆਂ ਦੇ ਕੁਝ ਮਸਾਲੇ ਉਤਪਾਦਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਵਣਜ ਮੰਤਰਾਲੇ ਨੇ ਇਨ੍ਹਾਂ ਦੋਵਾਂ ਦੇਸ਼ਾਂ ‘ਚ ਮੌਜੂਦ ਭਾਰਤੀ ਦੂਤਾਵਾਸਾਂ ਨੂੰ ਵੀ ਇਸ ਮਾਮਲੇ ‘ਤੇ ਵਿਸਥਾਰਤ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।
ਇਸ ਦੇ ਨਾਲ ਹੀ ਮੰਤਰਾਲੇ ਨੇ MDH ਅਤੇ ਐਵਰੈਸਟ ਦੋਨੋ ਕੰਪਨੀਆਂ ਤੋਂ ਵੀ ਵੇਰਵੇ ਮੰਗੇ ਹਨ। ਵਣਜ ਮੰਤਰਾਲੇ ਦੇ ਇਕ ਅਧਿਕਾਰੀ ਨੇ ਕਿਹਾ, “ਕੰਪਨੀਆਂ ਤੋਂ ਵੇਰਵਿਆਂ ਦੀ ਮੰਗ ਕੀਤੀ ਗਈ ਹੈ। ਭਾਰਤੀ ਮਸਾਲਾ ਉਤਪਾਦਾਂ ਨੂੰ ਰੱਦ ਕਰਨ ਦੇ ਮੂਲ ਕਾਰਨ ਦਾ ਪਤਾ ਲਗਾਇਆ ਜਾਵੇਗਾ ਅਤੇ ਸਬੰਧਤ ਨਿਰਯਾਤਕਾਂ ਨਾਲ ਤਾਲਮੇਲ ਕਰਕੇ ਹੱਲ ਕੀਤਾ ਜਾਵੇਗਾ।” ਅਧਿਕਾਰੀ ਨੇ ਕਿਹਾ ਕਿ ਇਸ ਸਬੰਧ ਵਿਚ ਸਿੰਗਾਪੁਰ ਅਤੇ ਹਾਂਗਕਾਂਗ ਸਥਿਤ ਦੂਤਾਵਾਸਾਂ ਤੋਂ ਤਕਨੀਕੀ ਵੇਰਵੇ, ਵਿਸ਼ਲੇਸ਼ਣਾਤਮਕ ਰਿਪੋਰਟਾਂ ਅਤੇ ਬਰਾਮਦਕਾਰਾਂ ਬਾਰੇ ਵੇਰਵੇ ਮੰਗੇ ਗਏ ਹਨ। ਇਸ ਤੋਂ ਇਲਾਵਾ ਸਿੰਗਾਪੁਰ ਦੀ ਫੂਡ ਸੇਫਟੀ ਬਾਡੀ ਅਤੇ ਹਾਂਗਕਾਂਗ ਦੇ ਫੂਡ ਐਂਡ ਐਨਵਾਇਰਨਮੈਂਟਲ ਹਾਈਜੀਨ ਵਿਭਾਗ ਤੋਂ ਵੀ ਵੇਰਵੇ ਮੰਗੇ ਗਏ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜੈਸਲਮੇਰ-ਜੈਪੁਰ ‘ਚ ਰੇਤਲੇ ਤੂਫ਼ਾਨ ਦੀ ਚੇਤਾਵਨੀ, ਮੀਂਹ ਨੇ 7 ਰਾਜਾਂ ਵਿਚ ਘਟਾਈ ਗਰਮੀ

ਮੀਂਹ ਤੇ ਤੂਫ਼ਾਨ ਕਾਰਨ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਦਿੱਲੀ, ਹਰਿਆਣਾ, ਚੰਡੀਗੜ੍ਹ, ਛੱਤੀਸਗੜ੍ਹ, ਬਿਹਾਰ ਅਤੇ...

‘ਆਪ’ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਜੇਲ੍ਹ ਤੋਂ ਆਏ ਬਾਹਰ

 ਵਿਧਾਨ ਸਭਾ ਹਲਕਾ ਸਨੌਰ (ਪਟਿਆਲਾ) ਤੋਂ 'ਆਪ' ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਹਾਈਕੋਰਟ ਤੋਂ ਜ਼ਮਾਨਤ...

PM ਨਰਿੰਦਰ ਮੋਦੀ ਨੇ ‘ਮਨ ਕੀ ਬਾਤ’ ਪ੍ਰੋਗਰਾਮ ‘ਚ ਦੌੜਾਕ ਗੁਰਿੰਦਰਵੀਰ ਸਿੰਘ ਨਾਲ ਕੀਤੀ ਗੱਲ ਤੇ ਦਿੱਤੀ ਵਧਾਈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਦੌੜਾਕ ਗੁਰਿੰਦਰਵੀਰ ਸਿੰਘ ਨੂੰ 100 ਮੀਟਰ ਦੌੜ ਵਿੱਚ...

ਬਰਾਬਰ ਨੰਬਰ ਲੈਣ ਵਾਲੇ ਵਿਦਿਆਰਥੀਆਂ ਨੂੰ ਮਿਲੇਗੀ ਬਰਾਬਰ ਪੁਜੀਸ਼ਨ, CM ਮਾਨ ਨੇ ਟੌਪਰ ਲਈ ਨਿਯਮਾਂ ‘ਚ ਕੀਤਾ ਬਦਲਾਅ

ਪੰਜਾਬ ਵਿਚ ਬੋਰਡ ਪ੍ਰੀਖਿਆਵਾਂ ਦੇ ਨਤੀਜਿਆਂ ਤੇ ਟੌਪਰ ਰੈਂਕਿੰਗ ਵਿਵਸਥਾ ਨੂੰ ਲੈ ਕੇ ਵੱਡਾ...

ਭਗਵੰਤ ਮਾਨ ਸਰਕਾਰ ਵੱਲੋਂ ਲੜਕੀਆਂ ਲਈ ਦੇਸ਼ ਦੀਆਂ ਸਭ ਤੋਂ ਵੱਡੀਆਂ ਪਹਿਲਕਦਮੀਆਂ ਵਿੱਚ ਸ਼ਾਮਲ ਸਕੂਲ-ਅਧਾਰਤ ਮਾਹਵਾਰੀ ਸਿਹਤ ਸਿੱਖਿਆ ਦੀ ਸ਼ੁਰੂਆਤ

ਚੰਡੀਗੜ੍ਹ; 30 ਮਈ 2026:ਸੂਬੇ ਵਿੱਚ ਕੁੜੀਆਂ ਦੀ ਸਿੱਖਿਆ, ਬਾਲਗ ਸਿਹਤ ਅਤੇ ਲਿੰਗ-ਸੰਵੇਦਨਸ਼ੀਲ ਪੜ੍ਹਾਈ ਨੂੰ...

ਮਾਨ ਸਰਕਾਰ ਨੇ 19 ਹਜ਼ਾਰ ਤੋਂ ਵੱਧ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. ਕਰਵਾ ਕੇ ਸਿੱਖਿਆ ਵਿੱਚ ਪੰਜਾਬ ਦੀ ਅੱਵਲ ਦਰਜਾਬੰਦੀ ਦਾ ਜਸ਼ਨ ਮਨਾਇਆ

ਚੰਡੀਗੜ੍ਹ, 30 ਮਈ:ਕੌਮੀ ਸਿੱਖਿਆ ਦਰਜਾਬੰਦੀ 'ਚ ਪੰਜਾਬ ਵੱਲੋਂ ਸਿਖ਼ਰਲਾ ਸਥਾਨ ਮੱਲਣ ਦੇ ਜਸ਼ਨ ਮਨਾਉਣ...

ਪੰਜਾਬ ਸਰਕਾਰ ਵਿੱਚ ਠੇਕਾ ਸਿਸਟਮ ਹੋਇਆ ਖਤਮ

ਚੰਡੀਗੜ੍ਹ, 30 ਮਈ 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਮੰਤਰੀ ਮੰਡਲ...