ਮਈ ਮਹੀਨੇ ਦੀ ਸ਼ੁਰੂਆਤ ਰਾਹਤ ਭਰੀ ਖ਼ਬਰ ਨਾਲ ਹੋਈ ਹੈ, ਦਰਅਸਲ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਾਤਾਰ ਦੂਜੇ ਮਹੀਨੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਹੈ। 19 ਕਿਲੋ ਦੇ ਕਮਰਸ਼ੀਅਲ ਗੈਸ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦੇਸ਼ ਵਿੱਚ ਚੱਲ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਦਿੱਲੀ ਤੋਂ ਮੁੰਬਈ ਤੱਕ ਸਿਲੰਡਰ ਦੀਆਂ ਕੀਮਤਾਂ ਵਿੱਚ 19-20 ਰੁਪਏ ਦੀ ਕਮੀ ਆਈ ਹੈ। ਨਵੇਂ ਸਿਲੰਡਰ ਦੀਆਂ ਕੀਮਤਾਂ IOCL ਦੀ ਵੈੱਬਸਾਈਟ ‘ਤੇ ਅਪਡੇਟ ਕੀਤੀਆਂ ਗਈਆਂ ਹਨ, ਜੋ ਕਿ 1 ਮਈ, 2024 ਤੋਂ ਲਾਗੂ ਹੋ ਗਈਆਂ ਹਨ।
ਦੱਸ ਦਈਏ ਕਿ ਦਿੱਲੀ ‘ਚ ਕੀਮਤ ਹੁਣ 19 ਰੁਪਏ ਘੱਟ ਕੇ 1745.50 ਰੁਪਏ ਹੋ ਗਈ ਹੈ। ਪਹਿਲਾਂ ਇਹ 1764.50 ਰੁਪਏ ਵਿੱਚ ਉਪਲਬਧ ਸੀ। ਕੋਲਕਾਤਾ ‘ਚ ਇਹ ਸਿਲੰਡਰ ਹੁਣ 1859 ਰੁਪਏ ‘ਚ ਮਿਲ ਰਿਹਾ ਹੈ, ਪਹਿਲਾਂ ਇਸ ਦੀ ਕੀਮਤ 1879 ਰੁਪਏ ਸੀ। ਮੁੰਬਈ ‘ਚ ਵਪਾਰਕ ਸਿਲੰਡਰ ਦੀ ਕੀਮਤ 1717.50 ਰੁਪਏ ਤੋਂ 19 ਰੁਪਏ ਘੱਟ ਕੇ 1698.50 ਰੁਪਏ ਹੋ ਗਈ ਹੈ। ਚੇਨਈ ਵਿੱਚ ਵਪਾਰਕ ਸਿਲੰਡਰ 1911 ਰੁਪਏ ਵਿੱਚ ਉਪਲਬਧ ਹੈ। 14.2 ਕਿਲੋਗ੍ਰਾਮ ਘਰੇਲੂ ਗੈਸ ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।
----------- Advertisement -----------
ਗੈਸ ਸਿਲੰਡਰ ਹੋਇਆ ਸਸਤਾ, ਅੱਜ ਤੋਂ ਲਾਗੂ ਹੋਈਆਂ ਨਵੀਆਂ ਦਰਾਂ
Published on
----------- Advertisement -----------
----------- Advertisement -----------












