August 6, 2026, 12:58 am
----------- Advertisement -----------
HomeNewsBreaking Newsਪਟਿਆਲਾ 'ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ, ਜਾਂਚ ਜਾਰੀ

ਪਟਿਆਲਾ ‘ਚ 7 ਸਾਲ ਦੀ ਬੱਚੀ ਨਾਲ ਬਲਾਤਕਾਰ, ਜਾਂਚ ਜਾਰੀ

Published on

----------- Advertisement -----------

ਪਟਿਆਲਾ ਦੇ ਤ੍ਰਿਪੜੀ ‘ਚ ਸੱਤ ਸਾਲ ਦੀ ਬੱਚੀ ਨੂੰ ਅਗਵਾ ਕਰਕੇ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਾਤਕਾਰ ਤੋਂ ਬਾਅਦ ਲੜਕੀ ਨੂੰ 10 ਘੰਟੇ ਬਾਅਦ ਸਵੇਰੇ 5:15 ਵਜੇ ਘਰ ਛੱਡ ਦਿੱਤਾ ਗਿਆ। ਮੁਲਜ਼ਮ ਨੇ ਘਰ ਦਾ ਗੇਟ ਖੋਲ੍ਹਿਆ, ਲੜਕੀ ਨੂੰ ਅੰਦਰ ਛੱਡ ਕੇ ਭੱਜ ਗਿਆ। ਜਿਵੇਂ ਹੀ ਲੜਕੀ ਘਰ ਪਹੁੰਚੀ ਤਾਂ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਸਨ।

ਦੱਸ ਦਈਏ ਕਿ ਜਦੋਂ ਪੁਲਿਸ ਨੇ ਮੈਡੀਕਲ ਕਰਵਾਇਆ ਤਾਂ ਪਤਾ ਲੱਗਾ ਕਿ ਬੱਚੀ ਨਾਲ ਬਲਾਤਕਾਰ ਹੋਇਆ ਹੈ। ਮੈਡੀਕਲ ਰਿਪੋਰਟ ਮਿਲਦੇ ਹੀ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਪੋਕਸੋ ਐਕਟ ਅਤੇ ਅਗਵਾ ਦੀਆਂ ਧਾਰਾਵਾਂ ਦੇ ਤਹਿਤ ਐਫਆਈਆਰ 117 ਦਰਜ ਕੀਤੀ ਹੈ। ਇਹ ਐਫਆਈਆਰ ਦੇਰ ਰਾਤ ਤ੍ਰਿਪੜੀ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ ਜਦੋਂਕਿ ਮੁਲਜ਼ਮ ਦੀ ਹਾਲੇ ਤੱਕ ਪਛਾਣ ਨਹੀਂ ਹੋ ਸਕੀ ਹੈ।

ਐਫਆਈਆਰ ਮੁਤਾਬਕ ਲੜਕੀ 9 ਮਈ ਨੂੰ ਸ਼ਾਮ 7.15 ਵਜੇ ਸਾਈਕਲ ‘ਤੇ ਸਵਾਰ ਹੋ ਕੇ ਘਰੋਂ ਨਿਕਲੀ ਸੀ। ਹਨੇਰਾ ਹੋਣ ਦੇ ਬਾਵਜੂਦ ਜਦੋਂ ਲੜਕੀ ਘਰ ਨਹੀਂ ਪਰਤੀ ਤਾਂ ਮਾਂ ਨੇ ਆਪਣੀ ਵੱਡੀ ਧੀ ਨੂੰ ਲੱਭਣ ਲਈ ਬਾਹਰ ਭੇਜ ਦਿੱਤਾ। ਜਦੋਂ ਗਲੀ ਅਤੇ ਮੁਹੱਲੇ ਵਿਚ ਕੁਝ ਨਾ ਮਿਲਿਆ ਤਾਂ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਘਰ ਦੇ ਨੇੜੇ ਲੱਗੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਪਰ ਲੜਕੀ ਕਿਤੇ ਨਹੀਂ ਮਿਲੀ, ਇਸ ਲਈ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਦੀਆਂ ਟੀਮਾਂ ਦੇਰ ਰਾਤ ਤੱਕ ਇਲਾਕੇ ਦੀ ਤਲਾਸ਼ ਕਰਦੀਆਂ ਰਹੀਆਂ, ਪਰ ਕੋਈ ਸੁਰਾਗ ਨਹੀਂ ਮਿਲ ਸਕਿਆ।

ਅਗਲੇ ਦਿਨ 10 ਮਈ ਨੂੰ ਸਵੇਰੇ 5:20 ਵਜੇ ਲੜਕੀ ਦੇ ਘਰ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਇੱਕ ਵਿਅਕਤੀ ਉਸ ਨੂੰ ਅੰਦਰ ਛੱਡ ਕੇ ਭੱਜ ਗਿਆ। ਲੜਕੀ ਦਾ ਪਤਾ ਲੱਗਣ ’ਤੇ ਪੁਲੀਸ ਨੂੰ ਸੂਚਨਾ ਦਿੱਤੀ ਗਈ।

ਮਹਿਲਾ ਪੁਲਸ ਅਧਿਕਾਰੀ ਨੇ ਜਦੋਂ ਲੜਕੀ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਇਕ ਸਕੂਟੀ ਚਾਲਕ ਨੇ ਉਸ ਨੂੰ ਕਿਸੇ ਬਹਾਨੇ ਬੁਲਾਇਆ ਅਤੇ ਰੁਮਾਲ ਸੁੰਘਿਆ ਤਾਂ ਉਹ ਬੇਹੋਸ਼ ਹੋ ਗਈ ਅਤੇ ਉਸ ਨੂੰ ਆਪਣੇ ਨਾਲ ਲੈ ਗਈ। ਦੋਸ਼ੀ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਬਲਾਤਕਾਰ ਕੀਤਾ।

ਮਾਮਲੇ ਦੀ ਜਾਂਚ ਅਧਿਕਾਰੀ ਕਿਰਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੇ ਮੈਡੀਕਲ ਕਰਵਾ ਲਿਆ ਹੈ। ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਅਸੀਂ ਮੁਲਜ਼ਮਾਂ ਦੀ ਪਛਾਣ ਕਰ ਸਕੀਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮਾਨ ਸਰਕਾਰ ਦਾ ਇਤਿਹਾਸਕ ਫੈਸਲਾ, ਪੰਜਾਬ ਦੀਆਂ ਸਾਰੀਆਂ ਗਊਸ਼ਾਲਾਵਾਂ ਦੇ ਬਿਜਲੀ ਬਿੱਲ ਕੀਤੇ ਮੁਆਫ਼

ਪੰਜਾਬ ਸਰਕਾਰ ਵੱਲੋਂ ਇਤਿਹਾਸਕ ਫੈਸਲਾ ਲਿਆ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ...

ਅੱਠ ਦਵਾਈਆਂ ਦੇ ਨਮੂਨੇ ਗੁਣਵੱਤਾ ਜਾਂਚ ਵਿੱਚ ਫੇਲ੍ਹ

ਰਾਜਸਥਾਨ ਦੇ ਡਰੱਗ ਕੰਟਰੋਲ ਸੰਗਠਨ ਨੇ ਰਿਪੋਰਟ ਦਿੱਤੀ ਹੈ ਕਿ ਜੁਲਾਈ ਵਿੱਚ ਜਾਂਚੀਆਂ ਗਈਆਂ...

ਅੰਮ੍ਰਿਤਸਰ: ਨਸ਼ੇ ‘ਚ ਧੁੱਤ ਪੁਲਿਸ ਮੁਲਾਜ਼ਮ ਦਾ ਕਾਰਨਾਮਾ, ਰੇਲਵੇ ਪਟੜੀ ‘ਤੇ ਚਾੜ੍ਹੀ PCR ਗੱਡੀ; ਵੀਡੀਓ ਵਾਇਰਲ

ਅੰਮ੍ਰਿਤਸਰ ਦੇ ਭਗਤਾਂ ਵਾਲੇ ਫਾਟਕ ਨੇੜੇ ਇੱਕ ਸ਼ਰਮਨਾਕ ਤੇ ਲਾਪਰਵਾਹੀ ਭਰੀ ਘਟਨਾ ਸਾਹਮਣੇ ਆਈ...

ਤਰਨਤਾਰਨ ‘ਚ ਡਬਲ ਮਰਡਰ: 2 ਸਕੇ ਭਰਾਵਾਂ ਨੂੰ ਮਾਰੀਆਂ ਗੋਲੀਆਂ, ਟ੍ਰੈਕਟਰ ਚਾਲਕ ਨਾਲ ਹੋਈ ਸੀ ਤਕਰਾਰ

ਤਰਨਤਾਰਨ ਦੇ ਝਬਾਲ ਵਿਖੇ ਦੋਹਰੇ ਕਤਲਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਟ੍ਰੈਕਟਰ ਚਾਲਕ...

BJP ਨੇ ਤਜਿੰਦਰ ਸਿੰਘ ਬਿੱਟੂ ਨੂੰ ਬਣਾਇਆ ਸੂਬਾ ਉਪ-ਪ੍ਰਧਾਨ, ਦੋਆਬੇ ‘ਚ ਪਾਰਟੀ ਨੂੰ ਕਰਨਗੇ ਮਜ਼ਬੂਤ!

ਪੰਜਾਬ ਭਾਜਪਾ ਨੇ ਆਪਣੀ ਨਵੀਂ ਸੰਗਠਨਾਤਮਕ ਟੀਮ ਦਾ ਗਠਨ ਕੀਤਾ ਹੈ। ਤਜਿੰਦਰ ਸਿੰਘ ਬਿੱਟੂ...

ਹਸਪਤਾਲ ਦੀ ਥਾਂ ਹੋਟਲ ‘ਚ ਅਰਾਮ ਕਰ ਰਿਹਾ ਸੀ 661 ਕਰੋੜ ਘੁਟਾਲੇ ਦਾ ਮੁਲਜ਼ਮ! ਰੇਡ ਪਈ ਤਾਂ ਉੱਡੇ ਹੋਸ਼

ਹਰਿਆਣਾ ਅਤੇ ਚੰਡੀਗੜ੍ਹ ਵਿੱਚ ਹੋਏ ਕਥਿਤ 661 ਕਰੋੜ ਰੁਪਏ ਦੇ ਘਪਲੇ ਨਾਲ ਸਬੰਧਤ ਇੱਕ...

ਚਾਰ ਕਰੋੜ ਦੀ ਘੜੀ ਪਾ ਕੇ ਸ਼ੋਅ ਵਿਚ ਆਏ ਕਰਨ ਔਜਲਾ

ਪੰਜਾਬੀ ਗਾਇਕ ਕਰਨ ਔਜਲਾ ਇੱਕ ਵਾਰ ਫਿਰ ਆਪਣੀ ਗਾਇਕੀ ਦੇ ਨਾਲ-ਨਾਲ ਆਪਣੇ ਮਹਿੰਗੇ ਸ਼ੌਕਾਂ...

  ‘ਚੰਨੀ ਜੀ, ਤੁਸੀਂ ਭਾਜਪਾ ਦੀ ਕਿਉਂ ਮੰਨੀ ਜੀ?’ ਅੰਮ੍ਰਿਤਸਰ ‘ਚ ਵਿਵਾਦਤ ਪੋਸਟਰਾਂ ਨਾਲ ਮੁੜ ਭੜਕਿਆ ਕਾਂਗਰਸੀ ਕਲੇਸ਼

 ਅੰਮ੍ਰਿਤਸਰ ਦੇ ਪਾਸ਼ ਇਲਾਕੇ ਲਾਰੈਂਸ ਰੋਡ ਦੇ ਕੰਪਨੀ ਬਾਗ਼ ‘ਚ ਜਿੱਥੇ ਸ਼ਹਿਰ ਦੇ ਲੋਕ...