June 26, 2026, 11:34 pm
----------- Advertisement -----------
HomeNewsBreaking Newsਜੰਮੂ-ਕਸ਼ਮੀਰ 'ਚ ਵੋਟਿੰਗ ਤੋਂ ਪਹਿਲਾਂ 2 ਅੱਤਵਾਦੀ ਹਮਲੇ, ਸ਼ੋਪੀਆਂ 'ਚ ਭਾਜਪਾ ਨੇਤਾ...

ਜੰਮੂ-ਕਸ਼ਮੀਰ ‘ਚ ਵੋਟਿੰਗ ਤੋਂ ਪਹਿਲਾਂ 2 ਅੱਤਵਾਦੀ ਹਮਲੇ, ਸ਼ੋਪੀਆਂ ‘ਚ ਭਾਜਪਾ ਨੇਤਾ ਦਾ ਕਤਲ, ਅਨੰਤਨਾਗ ‘ਚ ਰਾਜਸਥਾਨੀ ਜੋੜੇ ‘ਤੇ ਫਾਇਰਿੰਗ

Published on

----------- Advertisement -----------

ਜੰਮੂ-ਕਸ਼ਮੀਰ, 19 ਮਈ 2024 – ਜੰਮੂ-ਕਸ਼ਮੀਰ ‘ਚ ਸ਼ਨੀਵਾਰ (18 ਮਈ) ਰਾਤ ਨੂੰ ਇਕ ਘੰਟੇ ਦੇ ਅੰਦਰ ਦੋ ਥਾਵਾਂ ‘ਤੇ ਅੱਤਵਾਦੀ ਹਮਲੇ ਹੋਏ। ਪਹਿਲੀ ਘਟਨਾ ਅਨੰਤਨਾਗ ਦੇ ਪਹਿਲਗਾਮ ਨੇੜੇ ਓਪਨ ਟੂਰਿਸਟ ਕੈਂਪ ਵਿੱਚ ਵਾਪਰੀ। ਇੱਥੇ ਅੱਤਵਾਦੀਆਂ ਨੇ ਇੱਕ ਸੈਲਾਨੀ ਜੋੜੇ ਨੂੰ ਗੋਲੀ ਮਾਰ ਦਿੱਤੀ। ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਇੱਥੇ ਇੱਕ ਰਿਜ਼ੋਰਟ ਵਿੱਚ ਪਤੀ-ਪਤਨੀ ਠਹਿਰੇ ਹੋਏ ਸਨ।

ਔਰਤ ਦਾ ਨਾਂ ਫਰਾਹ ਅਤੇ ਪਤੀ ਦਾ ਨਾਂ ਤਬਰੇਜ਼ ਹੈ। ਪਤੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜੋੜੇ ਨੂੰ ਪਹਿਲਾਂ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਹਾਲਾਂਕਿ ਦੋਵਾਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਜੀਐਮਸੀ ਅਨੰਤਨਾਗ ਰੈਫਰ ਕਰ ਦਿੱਤਾ ਗਿਆ ਹੈ।

ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਅੱਤਵਾਦੀਆਂ ਨੇ ਰਾਤ ਕਰੀਬ 10.30 ਵਜੇ ਸ਼ੋਪੀਆਂ ਦੇ ਹੀਰਪੋਰਾ ‘ਚ ਸਥਾਨਕ ਭਾਜਪਾ ਨੇਤਾ ਐਜਾਜ਼ ਅਹਿਮਦ ਸ਼ੇਖ ਨੂੰ ਗੋਲੀ ਮਾਰ ਦਿੱਤੀ। ਏਜਾਜ਼ ਅਹਿਮਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਐਜਾਜ਼ ਅਹਿਮਦ ਸਾਬਕਾ ਸਰਪੰਚ ਸੀ।

ਦੋਵੇਂ ਹਮਲੇ ਜੰਮੂ-ਕਸ਼ਮੀਰ ‘ਚ ਉਦੋਂ ਹੋਏ ਹਨ ਜਦੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪਹਿਲੀ ਵਾਰ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਬਾਰਾਮੂਲਾ ਸੀਟ ‘ਤੇ ਪੰਜਵੇਂ ਪੜਾਅ ‘ਚ 20 ਮਈ ਨੂੰ ਵੋਟਿੰਗ ਹੋਣੀ ਹੈ। ਅਨੰਤਨਾਗ-ਰਾਜੌਰੀ ਸੀਟ ‘ਤੇ ਛੇਵੇਂ ਪੜਾਅ ‘ਚ 25 ਮਈ ਨੂੰ ਵੋਟਿੰਗ ਹੋਵੇਗੀ। ਊਧਮਪੁਰ ਅਤੇ ਜੰਮੂ ਵਿੱਚ 19 ਅਤੇ 26 ਅਪ੍ਰੈਲ ਨੂੰ ਵੋਟਿੰਗ ਹੋਈ ਹੈ। ਸ੍ਰੀਨਗਰ ਵਿੱਚ 13 ਮਈ ਨੂੰ ਵੋਟਿੰਗ ਹੋਈ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਧੜੇਬੰਦੀ ਖ਼ਤਮ ਕਰੋ, ਪਿੰਡਾਂ ਨੂੰ ਨਸ਼ਾ ਮੁਕਤ, ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਖੁਸ਼ਹਾਲ ਬਣਾਓ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

*ਪਟਿਆਲਾ; 26 ਜੂਨ 2026:*ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਸਰਪੰਚਾਂ ਨੂੰ...

ਜੇਲ੍ਹ ਵਾਪਸੀ ਤੋਂ ਇੱਕ ਦਿਨ ਪਹਿਲਾਂ ਰਾਮ ਰਹੀਮ ਨੇ ਡੇਰੇ ਦੇ ਨਵੇਂ ਲੁੱਕ ਦਾ ਕੀਤਾ ਉਦਘਾਟਨ, ਹਨੀਪ੍ਰੀਤ ਵੀ ਰਹੀ ਮੌਜੂਦ

ਸਿਰਸਾ ਦੇ ਡੇਰਾ ਸੱਚਾ ਸੌਦਾ ਦਾ ਮੁਖੀ ਗੁਰਮੀਤ ਰਾਮ ਰਹੀਮ ਨੇ ਆਪਣੀ 30 ਦਿਨਾਂ...

ਅਕਾਲੀ-ਭਾਜਪਾ ਗਠਜੋੜ ‘ਤੇ ਨਿਤਿਨ ਨਬੀਨ ਦਾ ਵੱਡਾ ਬਿਆਨ, 6 ਮਹੀਨੇ ਬਾਅਦ ਲਵਾਂਗੇ ਫੈਸਲਾ

ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਸ਼੍ਰੋਮਣੀ ਅਕਾਲੀ ਦਲ ਨਾਲ...

ਤਰਨਤਾਰਨ : ਪੁਲਿਸ ਚੌਂਕੀ ਇੰਚਾਰਜ ਨੇ ਚੁੱਕਿਆ ਖੌਫਨਾਕ ਕਦਮ, ਸਰਵਿਸ ਪਿਸਤੌਲ ਨਾਲ ਖੁਦ ਨੂੰ ਮਾਰੀ ਗੋਲੀ

ਤਰਨਤਾਰਨ ਵਿਚ ਪੁਲਿਸ ਚੌਕੀ ਦੇ ਇੰਚਾਰਜ ਏਐੱਸਆਈ ਨੇ ਆਪਣੀ ਸਰਵਿਸ ਪਿਸਤੌਲ ਨਾਲ ਖੁਦ ਨੂੰ...

ਹੋਟਲਾਂ, ਦੁਕਾਨਾਂ ਤੇ ਕਮਰਸ਼ੀਅਲ ਸੈਕਟਰ ਨੂੰ ਰਾਹਤ, ਸਰਕਾਰ ਨੇ LPG ਸਪਲਾਈ ‘ਤੇ ਹਟਾਈਆਂ ਸਾਰੀਆਂ ਪਾਬੰਦੀਆਂ

ਉਦਯੋਗਿਕ ਤੇ ਵਪਾਰਕ LPG ਉਪਭੋਗਤਾਵਾਂ ਲਈ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ...

1 ਜੁਲਾਈ ਤੋਂ ਪਾਸਪੋਰਟ ਬਣਾਉਣਾ ਹੋਇਆ ਮਹਿੰਗਾ, 2,000 ਤੱਕ ਵਧ ਗਈ ਫੀਸ, 14 ਸਾਲ ਬਾਅਦ ਹੋਇਆ ਬਦਲਾਅ

ਕੇਂਦਰ ਸਰਕਾਰ ਨੇ ਪਾਸਪੋਰਟ ਤੇ ਉਸ ਨਾਲ ਜੁੜੀ ਸਰਵਿਸ ਦੀ ਫੀਸ ਵਿਚ ਵੱਡਾ ਬਦਲਾਅ...