ਸਾਡੇ ਘਰ ਜਦੋਂ ਵੀ ਕੋਈ ਨੰਨਾ ਮਹਿਮਾਨ ਆਉਂਦਾ ਹੈ ਤਾਂ ਅਸੀ ਸਭ ਤੋਂ ਪਹਿਲਾ ਉਸਦਾ ਨਾਮ ਸੋਚਦੇ ਹਾਂ। ਕੀ ਜੇਕਰ ਕੁੜੀ ਹੋਈ ਤਾਂ ਕਿ ਨਾਮ ਰੱਖਿਆ ਜਾਵੇ, ਪਰ ਜੇ ਬੇਟਾ ਹੋਵੇ ਤਾਂ ਉਸਦਾ ਨਾਮ ਕੀ ਹੋਵੇ।
ਅਸੀ ਸਿਰਫ ਨਾਮ ਸੋਚਣ ਤੱਕ ਹੀ ਸੀਮਿਤ ਨਹੀਂ ਰਹਿੰਦੇ ਸਗੋਂ ਓਸ ਨਾਮ ਦਾ ਮਤਲਬ ਵੀ ਲਭਦੇ ਹਾਂ। ਕੋਈ ਵੀ ਬਿਨਾਂ ਮਤਲਬ ਦੇ ਨਾਮ ਨਹੀਂ ਰੱਖਣਾ ਚਾਹੁੰਦਾ। ਕਈ ਵਾਰ ਕਿਸੇ ਦਾ ਨਾਮ ਸਾਡੇ ਦਿਲ ਨੂੰ ਇੰਨਾ ਭਾਅ ਜਾਂਦਾ ਹੈ ਕਿ ਅਸੀ ਉਸਦੀ ਤਾਰੀਫ਼ ਕਰੇ ਬਿਨਾ ਨਹੀ ਰਹਿੰਦੇ।
ਹਾਲ ਹੀ ਵਿੱਚ ਅਦਾਕਾਰਾ ਯਾਮੀ ਗੌਤਮ ਅਤੇ ਨਿਰਦੇਸ਼ਕ ਆਦਿੱਤਿਆ ਧਰ ਮਾਤਾ-ਪਿਤਾ ਬਣੇ ਹਨ। ਅਦਾਕਾਰਾ ਨੇ ਇਕ ਖੂਬਸੂਰਤ ਪੋਸਟ ਸ਼ੇਅਰ ਕਰਕੇ ਆਪਣੇ ਬੇਟੇ ਦੇ ਨਾਂ ਦਾ ਖੁਲਾਸਾ ਕੀਤਾ ਹੈ।ਦੋਵਾਂ ਨੇ ਆਪਣੇ ਬੇਟੇ ਦਾ ਨਾਂ ਵੇਦਾਵਿਦ ਰੱਖਿਆ ਹੈ।ਫਿਲਹਾਲ ਯਾਮੀ-ਆਦਿਤਿਆ ਦੇ ਬੇਟੇ ਦਾ ਨਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਓ ਜਾਣਦੇ ਹਾਂ ਇਸਦਾ ਮਤਲਬ।
ਬੇਟੇ ਦਾ ਨਾਮ ‘ਵੇਦਾਵਿਦ’ ਰੱਖਿਆ, ਜਿਸਦਾ ਅਰਥ ਹੈ ਵੇਦਾਂ ਨੂੰ ਜਾਣਨ ਵਾਲਾ। ਇਹ ਭਗਵਾਨ ਵਿਸ਼ਨੂੰ ਦੇ ਕਈ ਨਾਵਾਂ ਵਿੱਚੋਂ ਇੱਕ ਹੈ। ਇਹ ਇੱਕ ਸੰਸਕ੍ਰਿਤ ਨਾਮ ਹੈ, ਜੋ ਵੇਦ ਅਤੇ ਵਿਦ ਤੋਂ ਬਣਿਆ ਹੈ।












