June 6, 2026, 1:52 pm
----------- Advertisement -----------
HomeNewsBreaking Newsਸੰਨੀ ਦਿਓਲ 'ਤੇ ਲੱਗੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ

ਸੰਨੀ ਦਿਓਲ ‘ਤੇ ਲੱਗੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਇਲਜ਼ਾਮ, ਜਾਣੋ ਪੂਰਾ ਮਾਮਲਾ

Published on

----------- Advertisement -----------

ਗਦਰ 2 ਨਾਲ ਜ਼ਬਰਦਸਤ ਵਾਪਸੀ ਕਰਨ ਵਾਲੇ ਸੰਨੀ ਦਿਓਲ ‘ਤੇ ਹਾਲ ਹੀ ‘ਚ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਲੱਗੇ ਹਨ। ਨਿਰਮਾਤਾ ਸੌਰਵ ਗੁਪਤਾ ਨੇ ਉਨ੍ਹਾਂ ‘ਤੇ ਇਹ ਦੋਸ਼ ਲਗਾਏ ਹਨ। ਸੌਰਵ ਦਾ ਦੋਸ਼ ਹੈ ਕਿ ਸਾਲ ਪਹਿਲਾਂ ਸੰਨੀ ਨੇ ਉਸ ਨਾਲ ਫਿਲਮ ਸਾਈਨ ਕੀਤੀ ਸੀ। ਇਕਰਾਰਨਾਮੇ ਮੁਤਾਬਕ ਸੰਨੀ ਨੂੰ 1 ਕਰੋੜ ਰੁਪਏ ਐਡਵਾਂਸ ਦੇ ਤੌਰ ‘ਤੇ ਦੇਣੇ ਸਨ ਪਰ ਉਸ ਨੇ 2.5 ਕਰੋੜ ਰੁਪਏ ਲੈ ਲਏ। ਫਿਰ ਬਾਅਦ ਵਿਚ ਇਕਰਾਰਨਾਮੇ ਨਾਲ ਛੇੜਛਾੜ ਕਰਕੇ ਮਨਮਾਨੇ ਢੰਗ ਨਾਲ ਫੀਸਾਂ ਅਤੇ ਮੁਨਾਫ਼ੇ ਦੀ ਰਕਮ ਵਿਚ ਵਾਧਾ ਕਰ ਦਿੱਤਾ।

ਦੱਸ ਦਈਏ ਕਿ ਹਾਲ ਹੀ ‘ਚ ਹਿੰਦੁਸਤਾਨ ਟਾਈਮਜ਼ ਨਾਲ ਗੱਲਬਾਤ ਦੌਰਾਨ ਰੀਅਲ ਅਸਟੇਟ ਡਿਵੈਲਪਰ ਤੋਂ ਨਿਰਮਾਤਾ ਬਣੇ ਸੌਰਵ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਸੰਨੀ ਦਿਓਲ ਨੂੰ 2016 ‘ਚ ਇਕ ਫਿਲਮ ਲਈ ਸਾਈਨ ਕੀਤਾ ਸੀ। ਉਸ ਨੇ ਫਿਲਮ ਲਈ ਇਕ ਕਰੋੜ ਰੁਪਏ ਐਡਵਾਂਸ ਲਏ ਸਨ ਪਰ ਫਿਲਮ ਸ਼ੁਰੂ ਕਰਨ ਦੀ ਬਜਾਏ ਹੋਰ ਪੈਸੇ ਮੰਗਣ ਲੱਗੇ। ਫਿਲਮ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਸੰਨੀ ਦਿਓਲ ਦੀ ਫੀਸ 4 ਕਰੋੜ ਰੁਪਏ ਰੱਖੀ ਗਈ ਸੀ।

ਨਿਰਮਾਤਾ ਸੌਰਵ ਨੇ ਕਿਹਾ, ਅਸੀਂ ਉਨ੍ਹਾਂ ਨੂੰ 1 ਕਰੋੜ ਰੁਪਏ ਐਡਵਾਂਸ ਦਿੱਤੇ ਸਨ ਪਰ ਉਨ੍ਹਾਂ ਨੇ ਆਪਣੀ ਫਿਲਮ ਸ਼ੁਰੂ ਕਰਨ ਦੀ ਬਜਾਏ ਪੋਸਟਰ ਬੁਆਏਜ਼ (2017) ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ। ਉਹ ਸਾਡੇ ਤੋਂ ਹੋਰ ਪੈਸੇ ਮੰਗਦਾ ਰਿਹਾ ਅਤੇ ਇਸ ਤਰ੍ਹਾਂ ਅਸੀਂ ਉਸ ਨੂੰ 2.55 ਕਰੋੜ ਰੁਪਏ ਦੇ ਦਿੱਤੇ। ਉਨ੍ਹਾਂ ਦੀ ਸਲਾਹ ‘ਤੇ ਹੀ ਮੈਂ ਨਿਰਦੇਸ਼ਕ ਨੂੰ ਭੁਗਤਾਨ ਕੀਤਾ, ਫਿਲਮਿਸਤਾਨ ਸਟੂਡੀਓ ਬੁੱਕ ਕੀਤਾ ਅਤੇ ਇੱਕ ਕਾਰਜਕਾਰੀ ਨਿਰਮਾਤਾ ਨੂੰ ਵੀ ਨਿਯੁਕਤ ਕੀਤਾ।

ਉਸਨੇ ਅੱਗੇ ਕਿਹਾ ਕਿ 2023 ਵਿੱਚ ਸੰਨੀ ਦਿਓਲ ਨੇ ਆਪਣੀ ਕੰਪਨੀ ਨਾਲ ਫਰਜ਼ੀ ਸਮਝੌਤਾ ਕੀਤਾ ਸੀ। ਸੌਰਵ ਗੁਪਤਾ ਦਾ ਦਾਅਵਾ ਹੈ ਕਿ ਜਦੋਂ ਉਸ ਨੇ ਐਗਰੀਮੈਂਟ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਕਰਾਰਨਾਮੇ ਵਿਚ ਦੱਸੀ ਰਕਮ ਬਦਲ ਦਿੱਤੀ ਗਈ ਸੀ। 4 ਕਰੋੜ ਦੀ ਬਜਾਏ ਫੀਸ 8 ਕਰੋੜ ਰੁਪਏ ਰੱਖੀ ਗਈ, ਜਦੋਂ ਕਿ ਮੁਨਾਫੇ ਦੀ ਰਕਮ ਵਧਾ ਕੇ 2 ਕਰੋੜ ਰੁਪਏ ਕਰ ਦਿੱਤੀ ਗਈ।

ਇਸ ਮਾਮਲੇ ਵਿੱਚ ਸੌਰਵ ਗੁਪਤਾ ਨੂੰ ਨਿਰਦੇਸ਼ਕ ਸੁਨੀਲ ਦਰਸ਼ਨ ਦਾ ਸਹਿਯੋਗ ਮਿਲਿਆ ਹੈ। ਅੰਦਾਜ਼, ਜਾਨਵਰ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਸੁਨੀਲ ਦਰਸ਼ਨ ਨੇ ਪ੍ਰੈੱਸ ਕਾਨਫਰੰਸ ‘ਚ ਸੌਰਵ ਗੁਪਤਾ ਦਾ ਸਮਰਥਨ ਕਰਦੇ ਹੋਏ ਕਿਹਾ, ਸੰਨੀ ਦਿਓਲ ਨੇ ਮੇਰੀ ਫਿਲਮ ਅਜੇ (1996) ਦੇ ਓਵਰਸੀਜ਼ ਡਿਸਟ੍ਰੀਬਿਊਸ਼ਨ ਰਾਈਟਸ ਖਰੀਦੇ ਹਨ ਅਤੇ ਮਾਮੂਲੀ ਭੁਗਤਾਨ ਕੀਤਾ ਹੈ। ਉਸ ਨੇ ਅਜੇ ਤੱਕ ਬਾਕੀ ਰਕਮ ਅਦਾ ਨਹੀਂ ਕੀਤੀ।

ਇਸ ਮਾਮਲੇ ਵਿੱਚ ਸੰਨੀ ਦਿਓਲ ਜਾਂ ਉਨ੍ਹਾਂ ਦੀ ਟੀਮ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਹੈ। ਤੁਹਾਨੂੰ ਦੱਸ ਦੇਈਏ ਕਿ ਸੰਨੀ ਦਿਓਲ ਨੇ ਸਾਲ 2023 ਵਿੱਚ ਫਿਲਮ ਗਦਰ 2 ਨਾਲ ਵਾਪਸੀ ਕੀਤੀ ਸੀ। ਜਲਦ ਹੀ ਉਹ ਬਾਰਡਰ 2 ਅਤੇ ਲਾਹੌਰ 1947 ਵਰਗੀਆਂ ਫਿਲਮਾਂ ‘ਚ ਨਜ਼ਰ ਆਉਣ ਵਾਲੇ ਹਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ‘ਤੇ ਨਕੇਲ ਕੱਸਣ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ – ਕੇਜਰੀਵਾਲ

ਨਵੀਂ ਦਿੱਲੀ, 05 ਜੂਨ 2026:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ...

‘ਚਿੱਟੇ’ ਦੀ ਲਤ ਕਾਰਨ ਵੇਚ ਦਿੱਤਾ 16 ਦਿਨਾਂ ਦਾ ਬੱਚਾ, ਖਰੀਦਣ ਵਾਲੇ ਨੇ ਪੈਸੇ ਵਾਪਸ ਮੰਗੇ ਤਾਂ ਹੋਇਆ ਖੁਲਾਸਾ

ਜਲੰਧਰ ‘ਚ ਇੱਕ ਵਿਅਕਤੀ ਨੇ ‘ਚਿੱਟੇ’ ਦੀ ਲਤ ਨੂੰ ਪੂਰਾ ਕਰਨ ਲਈ ਆਪਣੀ ਤਲਾਕਸ਼ੁਦਾ...

ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਲਈ 9,300 ਕਰੋੜ ਰੁਪਏ ਕੀਤੇ ਅਲਾਟ 

ਚੰਡੀਗੜ੍ਹ; 5 ਜੂਨ:ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਐਲਾਨ ਕੀਤਾ ਕਿ...

ਨਵਾਂਸ਼ਹਿਰ ‘ਚ ਵੱਡੀ ਵਾਰਦਾਤ, ਕੁੜੀ ਦਾ ਬੇਰਹਿਮੀ ਨਾਲ ਕਤਲ, ਬੰਦ ਅਟੈਚੀ ‘ਚੋਂ ਮਿਲੀ ਦੇਹ

ਨਵਾਂਸ਼ਹਿਰ ਵਿੱਚ ਇੱਕ ਦਿਲ ਦਹਿਲਾਉਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਕ 15 ਸਾਲਾ ਕੁੜੀ...

ਬਟਾਲਾ ‘ਚ ਦਿਨ-ਦਿਹਾੜੇ ਚੱਲੀਆਂ ਗੋਲੀਆਂ! ਇੱਕ ਨਿਹੰਗ ਸਿੰਘ ਦੀ ਮੌਤ

ਬਟਾਲਾ-ਗੁਰਦਾਸਪੁਰ ਰੋਡ ‘ਤੇ ਸਿੰਬਲ ਚੌਕ ਦੇ ਨੇੜੇ ਦਿਨ ਦਿਹਾੜੇ ਫਾਇਰਿੰਗ ਹੋਣ ਦਾ ਮਾਮਲਾ ਸਾਹਮਣਾ...

ਭਗਵੰਤ ਮਾਨ ਸਰਕਾਰ ਪਹਿਲਾਂ ਹੀ ਠੇਕੇ ’ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕਰ ਚੁੱਕੀ ਹੈ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ, 4 ਜੂਨ 2026:ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਦੇ ਇੱਕ...