May 14, 2026, 6:55 am
----------- Advertisement -----------
HomeNewsBreaking Newsਖੰਨਾ 'ਚ ਪੁਲਿਸ ਨੇ ਗਊ ਮਾਸ ਕੀਤਾ ਬਰਾਮਦ

ਖੰਨਾ ‘ਚ ਪੁਲਿਸ ਨੇ ਗਊ ਮਾਸ ਕੀਤਾ ਬਰਾਮਦ

Published on

----------- Advertisement -----------


ਖੰਨਾ ਦੇ ਪਿੰਡ ਮੋਹਨਪੁਰ ‘ਚ ਗਊ ਹੱਤਿਆ ਤੋਂ ਬਾਅਦ ਮੀਟ ਸਪਲਾਈ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਪੁਲਿਸ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਗਊ ਹੱਤਿਆ ਅਤੇ ਬੀਫ ਸਪਲਾਈ ਕਰਨ ਵਾਲੇ ਗਿਰੋਹ ਦਾ ਸਰਗਨਾ ਸਾਥੀਆਂ ਸਮੇਤ ਫਰਾਰ ਹੋ ਗਿਆ ਸੀ। ਕਈ ਹਿੰਦੂ ਸੰਗਠਨਾਂ ਦੇ ਕਾਰਕੁਨਾਂ ਨੇ ਮੌਕੇ ‘ਤੇ ਪਹੁੰਚ ਕੇ ਆਪਣਾ ਗੁੱਸਾ ਜ਼ਾਹਰ ਕੀਤਾ।

ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ ਤੋਂ 10 ਦੇ ਕਰੀਬ ਗਊਆਂ ਦੀਆਂ ਲਾਸ਼ਾਂ ਅਤੇ ਪਸ਼ੂਆਂ ਦੇ ਅਵਸ਼ੇਸ਼ ਬਰਾਮਦ ਕੀਤੇ, ਜਦਕਿ ਦੋ ਬੋਲੈਰੋ ਗੱਡੀਆਂ ਵੀ ਬਰਾਮਦ ਹੋਈਆਂ, ਜਿਨ੍ਹਾਂ ਵਿੱਚ ਬੀਫ ਸਪਲਾਈ ਕੀਤਾ ਜਾਣਾ ਸੀ।


ਜਾਣਕਾਰੀ ਅਨੁਸਾਰ ਪਿੰਡ ਮੋਹਨਪੁਰ ਵਿੱਚ ਪੰਚਾਇਤੀ ਜ਼ਮੀਨ ’ਤੇ ਇੱਕ ਕੰਪਨੀ ਦੇ ਟਾਵਰ ਖੇਤਰ ਵਿੱਚ ਗਊਆਂ ਵੱਢੀਆਂ ਗਈਆਂ। ਕਿਉਂਕਿ ਇਸ ਥਾਂ ‘ਤੇ ਆਮ ਲੋਕਾਂ ਦੇ ਜਾਣ ‘ਤੇ ਪਾਬੰਦੀ ਹੈ। ਇਸ ਦਾ ਫਾਇਦਾ ਉਠਾ ਕੇ ਗਰੋਹ ਦੇ ਮੈਂਬਰ ਗਊਆਂ ਨੂੰ ਮਾਰ ਕੇ ਮਾਸ ਸਪਲਾਈ ਕਰਦੇ ਸਨ। ਮੰਗਲਵਾਰ ਰਾਤ ਸ਼ਿਵ ਸੈਨਿਕਾਂ ਨੂੰ ਸੂਚਨਾ ਮਿਲੀ ਕਿ ਮੋਹਨਪੁਰ ‘ਚ ਮੁਹੰਮਦ ਪੀਰ ਨਾਂ ਦਾ ਵਿਅਕਤੀ ਗਊ ਵੱਢ ਰਿਹਾ ਹੈ। ਜਿਸ ਤੋਂ ਬਾਅਦ ਉਹ ਤੁਰੰਤ ਮੌਕੇ ‘ਤੇ ਗਏ ਅਤੇ ਪੁਲਿਸ ਨੂੰ ਵੀ ਸੂਚਿਤ ਕੀਤਾ। ਇਸ ਤੋਂ ਪਹਿਲਾਂ ਮੁਹੰਮਦ ਪੀਰ ਅਤੇ ਉਸ ਦੇ ਸਾਥੀ ਫਰਾਰ ਹੋ ਗਏ ਸਨ। ਪੁਲੀਸ ਨੇ ਮੌਕੇ ਤੋਂ ਗੱਡੀਆਂ ਅਤੇ ਪਸ਼ੂਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ।

ਥਾਣਾ ਸਦਰ ਦੀ ਪੁਲਿਸ ਨੇ ਸ਼ਿਵ ਸੈਨਿਕ ਅਨੁਜ ਗੁਪਤਾ ਦੀ ਸ਼ਿਕਾਇਤ ’ਤੇ ਮੁਹੰਮਦ ਪੀਰ ਅਤੇ ਉਸ ਦੇ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐਸਪੀ (ਆਈ) ਸੌਰਵ ਜਿੰਦਲ ਨੇ ਦੱਸਿਆ ਕਿ ਦੇਰ ਰਾਤ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਕਿ ਪਿੰਡ ਮੋਹਨਪੁਰ ਵਿੱਚ ਗਊ ਹੱਤਿਆ ਤੋਂ ਬਾਅਦ ਮਾਸ ਸਪਲਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਤੁਰੰਤ ਛਾਪੇਮਾਰੀ ਕੀਤੀ।

ਮੌਕੇ ਤੋਂ ਬੀਫ ਦੇ ਸੈਂਪਲ ਲਏ ਗਏ। ਅਦਾਲਤ ਦੀ ਮਨਜ਼ੂਰੀ ਨਾਲ ਮਰੀ ਹੋਈ ਗਾਂ ਨੂੰ ਵਿਧੀਪੂਰਵਕ ਜ਼ਮੀਨ ਵਿੱਚ ਦੱਬ ਦਿੱਤਾ ਗਿਆ। ਇਸ ਮਾਮਲੇ ‘ਚ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਭਾਜਪਾ ਤੋਂ ਸਾਵਧਾਨ ਰਹੋ, ਜੇ ਭਾਜਪਾ ਸੱਤਾ ਵਿੱਚ ਆਈ ਤਾਂ ਉਹ ਤਿੰਨ ਕਾਲੇ ਖੇਤੀ...

• ਪੰਜਾਬ ਨੂੰ ਸਭ ਤੋਂ ਪਸੰਦੀਦਾ ਨਿਵੇਸ਼ ਸਥਾਨ ਬਣਾਉਣਾ ਮੁੱਖ ਤਰਜੀਹ: ਅਰੋੜਾ

*ਚੰਡੀਗੜ੍ਹ, 12 ਮਈ, 2026:ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਅੱਜ ਉਦਯੋਗ ਭਵਨ,...

PSEB ਨੇ ਐਲਾਨਿਆ 12ਵੀਂ ਦਾ Result, ਟੌਪ-3 ‘ਚ ਕੁੜੀਆਂ, ਮਾਨਸਾ ਦੀ ਸੁਪਨੀਤ ਕੌਰ ਪਹਿਲੇ ਨੰਬਰ ‘ਤੇ

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਗਏ ਹਨ।...

ਭਾਜਪਾ ਦੇ ਸੀਨੀਅਰ ਆਗੂ ਅਨਿਲ ਕੁਮਾਰ ਸੇਠੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ

*ਚੰਡੀਗੜ੍ਹ, 12 ਮਈ 2026*ਆਮ ਆਦਮੀ ਪਾਰਟੀ (ਆਪ) ਦੀਆਂ ਲੋਕ-ਪੱਖੀ ਨੀਤੀਆਂ ਅਤੇ ਪ੍ਰਸ਼ਾਸਨ ਤੋਂ ਪ੍ਰਭਾਵਿਤ...

ਅਪਰਾਧ ਸੁਲਝਾਉਣ ਤੋਂ ਲੈ ਕੇ ਅਪਰਾਧੀਆਂ ‘ਤੇ ਨਜ਼ਰ ਰੱਖਣ ਤੱਕ — ਪੰਜਾਬ ਪੁਲਿਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’ (ICCC)

ਮੋਹਾਲੀ, 12 ਮਈ 2026:ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ...

ਪੰਜਾਬੀ ਆਪਣੀ ਮਾਂ ਬੋਲੀ ‘ਤੇ ਕਿਸੇ ਵੀ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ: ਬਲਤੇਜ ਪੰਨੂ

*ਚੰਡੀਗੜ੍ਹ, 12 ਮਈ 2026*:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ...

ਪੰਜਾਬੀ ਨਾ ਲਿਖਣ ‘ਤੇ ਪੰਜਾਬ ਯੂਨੀਵਰਸਿਟੀ ‘ਚ ਨਵਾਂ ਵਿਵਾਦ, ਯੂਨੀਵਰਸਿਟੀ ਕੈਂਪਸ ‘ਚ ਨੇਮ ਪਲੇਟਾਂ ‘ਤੇ ਮਲੀ ਕਾਲਖ!

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਨੂੰ ਲੈ ਕੇ ਨਵਾਂ ਵਿਵਾਦ ਹੋ ਗਿਆ...

UP ‘ਚ ਪੁਲਿਸ ਵੱਲੋਂ ਰਿਟਾਇਰਡ ਫੌਜੀ ਦਾ ਐਨਕਾਊਂਟਰ, 26 ਘੰਟਿਆਂ ‘ਚ ਕੀਤੇ ਸਨ 3 ਕਤਲ

ਯੂਪੀ ਵਿੱਚ ਚੱਲਦੀ ਰੇਲਗੱਡੀ ਅਤੇ ਇੱਕ ਹਸਪਤਾਲ ਵਿੱਚ ਤਿੰਨ ਕਤਲ ਕਰਨ ਵਾਲਾ ਇੱਕ ਸਾਈਕੋ...