May 12, 2026, 3:52 am
----------- Advertisement -----------
HomeNewsBreaking Newsਡਿਪਟੀ ਸਪੀਕਰ ਦਾ ਅਹੁਦਾ ਨਾ ਮਿਲਣ 'ਤੇ I.N.D.I.A ਲੜੇਗੀ ਸਪੀਕਰ ਦੀ ਚੋਣ,...

ਡਿਪਟੀ ਸਪੀਕਰ ਦਾ ਅਹੁਦਾ ਨਾ ਮਿਲਣ ‘ਤੇ I.N.D.I.A ਲੜੇਗੀ ਸਪੀਕਰ ਦੀ ਚੋਣ, ਵਿਰੋਧੀ ਧਿਰ ਨੂੰ ਇਹ ਅਹੁਦਾ ਦੇਣ ਦੀ ਹੈ ਰਵਾਇਤ

Published on

----------- Advertisement -----------
  • ਪਿਛਲੀ ਲੋਕ ਸਭਾ ‘ਚ ਨਹੀਂ ਸੀ ਡਿਪਟੀ ਸਪੀਕਰ

ਨਵੀਂ ਦਿੱਲੀ, 16 ਜੂਨ 2024 – 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ ਅਗਲੇ ਹਫਤੇ ਯਾਨੀ 24 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ 9 ਦਿਨ ਯਾਨੀ 3 ਜੁਲਾਈ ਤੱਕ ਚੱਲੇਗਾ। ਲੋਕ ਸਭਾ ਸਪੀਕਰ ਦੀ ਚੋਣ ਦੀ ਪ੍ਰਕਿਰਿਆ 26 ਜੂਨ ਤੋਂ ਸ਼ੁਰੂ ਹੋਵੇਗੀ। ਖਬਰਾਂ ਹਨ ਕਿ ਭਾਜਪਾ ਓਮ ਬਿਰਲਾ ਨੂੰ ਦੂਜੀ ਵਾਰ ਸਪੀਕਰ ਬਣਾ ਸਕਦੀ ਹੈ, ਜਦਕਿ ਚੰਦਰਬਾਬੂ ਨਾਇਡੂ ਦੀ ਟੀਡੀਪੀ ਅਤੇ ਨਿਤੀਸ਼ ਕੁਮਾਰ ਦੀ ਜੇਡੀਯੂ ਸਪੀਕਰ ਦੇ ਅਹੁਦੇ ਦੀ ਮੰਗ ਕਰ ਰਹੀ ਹੈ।

ਇਧਰ ਲੋਕ ਸਭਾ ਵਿੱਚ ਵਿਰੋਧੀ ਧਿਰ ਦਾ I.N.D.I.A ਗਰੁੱਪ ਵੀ ਮਜ਼ਬੂਤ ​​ਸਥਿਤੀ ਵਿੱਚ ਹੈ। ਅਜਿਹੇ ‘ਚ ਉਨ੍ਹਾਂ ਨੂੰ ਉਮੀਦ ਹੈ ਕਿ ਡਿਪਟੀ ਸਪੀਕਰ ਦਾ ਅਹੁਦਾ ਵਿਰੋਧੀ ਧਿਰ ਦੇ ਕਿਸੇ ਸੰਸਦ ਮੈਂਬਰ ਨੂੰ ਦਿੱਤਾ ਜਾਵੇਗਾ। ਹਾਲਾਂਕਿ ਇੰਡੀਆ ਟੂਡੇ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਵਿਰੋਧੀ ਧਿਰ ਦੇ ਸੰਸਦ ਮੈਂਬਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਨਹੀਂ ਮਿਲਿਆ ਤਾਂ ਵਿਰੋਧੀ ਖੇਮ ਸਪੀਕਰ ਦੇ ਅਹੁਦੇ ਲਈ ਆਪਣਾ ਉਮੀਦਵਾਰ ਖੜ੍ਹਾ ਕਰੇਗਾ।

ਵਿਰੋਧੀ ਧਿਰ ਨੂੰ ਡਿਪਟੀ ਸਪੀਕਰ ਦਾ ਅਹੁਦਾ ਦੇਣ ਦੀ ਰਵਾਇਤ ਰਹੀ ਹੈ। 16ਵੀਂ ਲੋਕ ਸਭਾ ਵਿੱਚ ਐਨਡੀਏ ਦਾ ਹਿੱਸਾ ਰਹੇ ਏਆਈਏਡੀਐਮਕੇ ਦੇ ਥੰਬੀਦੁਰਾਈ ਨੂੰ ਇਹ ਅਹੁਦਾ ਦਿੱਤਾ ਗਿਆ ਸੀ। ਜਦੋਂ ਕਿ 17ਵੀਂ ਲੋਕ ਸਭਾ ਵਿੱਚ ਕਿਸੇ ਨੂੰ ਵੀ ਡਿਪਟੀ ਸਪੀਕਰ ਨਹੀਂ ਬਣਾਇਆ ਗਿਆ।

ਸਪੀਕਰ ਦਾ ਅਹੁਦਾ ਸੱਤਾਧਾਰੀ ਪਾਰਟੀ ਜਾਂ ਗੱਠਜੋੜ ਦੀ ਤਾਕਤ ਦਾ ਪ੍ਰਤੀਕ ਹੈ। ਇਸ ਦੇ ਨਾਲ ਹੀ ਲੋਕ ਸਭਾ ਦੇ ਕੰਮਕਾਜ ‘ਤੇ ਸਿਰਫ਼ ਸਪੀਕਰ ਦਾ ਹੀ ਕੰਟਰੋਲ ਹੈ। ਸੰਵਿਧਾਨ ਵਿੱਚ ਸਪੀਕਰ ਦੇ ਨਾਲ ਡਿਪਟੀ ਸਪੀਕਰ ਦੀ ਚੋਣ ਦਾ ਵੀ ਪ੍ਰਬੰਧ ਹੈ, ਜੋ ਸਪੀਕਰ ਦੀ ਗੈਰ-ਹਾਜ਼ਰੀ ਵਿੱਚ ਆਪਣਾ ਫਰਜ਼ ਨਿਭਾਉਂਦਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

*ਸ੍ਰੀ ਮੁਕਤਸਰ ਸਾਹਿਬ ਵਿੱਚ ਲੋਕ ਮਿਲਣੀ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ...

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ; ਕਿਹਾ- ਕੁਝ ਹੀ ਸਮਾਂ ਹੈ

ਪੰਜਾਬ ਦੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਲਾਰੈਂਸ ਬਿਸ਼ਨੋਈ...

ਦਿੱਲੀ ਨੂੰ ਮਿਲਿਆ ਦੇਸ਼ ਦਾ ਦੂਜਾ ਬੈਰੀਅਰ-ਮੁਕਤ ਟੋਲ, ਕੇਂਦਰੀ ਮੰਤਰੀ ਗਡਕਰੀ ਨੇ ਕੀਤਾ ਉਦਘਾਟਨ

ਗੁਜਰਾਤ ਤੋਂ ਬਾਅਦ ਦੇਸ਼ ਦਾ ਦੂਜਾ ਬੈਰੀਅਰ-ਲੈੱਸ (ਬਿਨਾਂ ਬੈਰੀਅਲ ਵਾਲਾ) ਟੋਲ ਪਲਾਜ਼ਾ ਹੁਣ ਦਿੱਲੀ...

ਮੁੱਖ ਮੰਤਰੀ ਭਗਵੰਤ ਮਾਨ ਦੇ ਭਰਾ ਗਿਆਨ ਸਿੰਘ ਮਾਨ ਭਾਜਪਾ ‘ਚ ਹੋਣ ਜਾ ਰਹੇ ਸ਼ਾਮਿਲ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਚੇਰੇ ਭਰਾ ਅਤੇ ਮਾਮੇ ਦੇ ਬੇਟੇ ਗਿਆਨ...

ਪੰਜਾਬ ਸਕੂਲ ਸਿੱਖਿਆ ਬੋਰਡ 10ਵੀਂ ਕਲਾਸ ਨਤੀਜੇ ਐਲਾਨ

ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board ) ਨੇ ਦਸਵੀਂ ਜਮਾਤ ਦੇ ਨਤੀਜੇ ਐਲਾਨ...

PM ਮੋਦੀ ਦੀ ਇਕ ਸਾਲ ਤੱਕ ਸੋਨਾ ਨਾ ਖਰੀਦਣ ਦੀ ਅਪੀਲ ਨਾਲ ਜ਼ਿਊਲਰੀ ਇੰਡਸਟਰੀ ਨੂੰ ਝਟਕਾ! ਮੰਗ ਘੱਟਣ ਦੀ ਜਤਾਈ ਸੰਭਾਵਨਾ

ਬੀਤੇ ਦਿਨੀਂ ਹੈਦਰਾਬਾਦ ਵਿਚ ਇਕ ਰੈਲੀ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ...

ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਕਿਡਨੀ ਸਟੋਨ ਅਤੇ ਸ਼ੂਗਰ ਨਾਲ ਜੂਝ ਰਹੀ ਪਟਿਆਲਾ ਦੀ ਮਹਿਲਾ ਨੂੰ ਦਿੱਤੀ ਵੱਡੀ ਰਾਹਤ

ਚੰਡੀਗੜ੍ਹ/ਪਟਿਆਲਾ, 10 ਮਈ:ਪਟਿਆਲਾ ਵਿੱਚ ਜਦੋਂ ਸੂਰਜ ਚੜ੍ਹਦਾ ਸੀ, 46 ਸਾਲਾ ਸੁਨੀਤਾ ਰਾਣੀ ਉਸ ਤੋਂ...