June 8, 2026, 10:31 pm
----------- Advertisement -----------
HomePunjabbusinessBSNL ਨੇ ਗਾਹਕਾਂ ਨੂੰ ਦਿੱਤਾ ਝਟਕਾ, ਕੰਪਨੀ ਨੇ ਇਸ ਸਸਤੇ ਪਲਾਨ ਦੀ...

BSNL ਨੇ ਗਾਹਕਾਂ ਨੂੰ ਦਿੱਤਾ ਝਟਕਾ, ਕੰਪਨੀ ਨੇ ਇਸ ਸਸਤੇ ਪਲਾਨ ਦੀ ਘਟਾਈ ਵੈਧਤਾ

Published on

----------- Advertisement -----------

ਜੇਕਰ ਤੁਸੀਂ ਆਪਣੇ ਫੋਨ ‘ਚ BSNL ਸਿਮ ਦੀ ਵਰਤੋਂ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖਬਰ ਹੈ। BSNL ਨੇ ਆਪਣੇ ਇੱਕ ਸਸਤੇ ਅਤੇ ਕਿਫਾਇਤੀ ਪ੍ਰੀਪੇਡ ਪਲਾਨ ਦੀ ਵੈਧਤਾ ਨੂੰ ਘਟਾ ਦਿੱਤਾ ਹੈ। ਮਤਲਬ ਕਿ ਹੁਣ ਤੁਸੀਂ BSNL ਰੀਚਾਰਜ ਪਲਾਨ ‘ਚ ਜ਼ਿਆਦਾ ਪੈਸੇ ਖਰਚ ਕਰਨ ਜਾ ਰਹੇ ਹੋ। ਆਓ ਤੁਹਾਨੂੰ BSNL ਦੁਆਰਾ ਕੀਤੇ ਗਏ ਇਸ ਬਦਲਾਅ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ।
ਦੱਸ ਦੇਈਏ ਕਿ BSNL ਨੇ ਆਪਣੇ 88 ਰੁਪਏ ਵਾਲੇ ਪਲਾਨ ਦੀ ਵੈਧਤਾ ਨੂੰ ਘਟਾ ਦਿੱਤਾ ਹੈ। ਹੁਣ ਇਸ ਛੋਟੇ ਅਤੇ ਸਸਤੇ ਪਲਾਨ ‘ਚ ਗਾਹਕਾਂ ਨੂੰ ਘੱਟ ਦਿਨਾਂ ਦੀ ਵੈਲੀਡਿਟੀ ਮਿਲੇਗੀ। BSNL ਨੇ ਇਸ ਪਲਾਨ ਦੀ ਵੈਧਤਾ ਨੂੰ 5 ਦਿਨਾਂ ਤੱਕ ਘਟਾ ਦਿੱਤਾ ਹੈ। ਪਹਿਲਾਂ ਕੰਪਨੀ ਇਸ ਪਲਾਨ ‘ਚ ਆਪਣੇ ਯੂਜ਼ਰਸ ਨੂੰ 35 ਦਿਨਾਂ ਦੀ ਵੈਲੀਡਿਟੀ ਦਿੰਦੀ ਸੀ ਪਰ ਹੁਣ ਇਸ ਪਲਾਨ ‘ਚ ਯੂਜ਼ਰਸ ਨੂੰ ਸਿਰਫ 30 ਦਿਨਾਂ ਦੀ ਵੈਲੀਡਿਟੀ ਆਫਰ ਕੀਤੀ ਜਾਵੇਗੀ।
ਇਸ 88 ਰੁਪਏ ਦੇ ਰੀਚਾਰਜ ਪਲਾਨ ਵਿੱਚ, BSNL ਗਾਹਕਾਂ ਨੂੰ 10 ਪੈਸੇ ਪ੍ਰਤੀ ਮਿੰਟ ਦੀ ਦਰ ਨਾਲ ਕਾਲਿੰਗ ਸਹੂਲਤ ਪ੍ਰਦਾਨ ਕਰਦਾ ਹੈ। ਇਸ ਰੀਚਾਰਜ ਪਲਾਨ ‘ਚ ਯੂਜ਼ਰਸ ਨੂੰ ਕਿਸੇ ਵੀ ਤਰ੍ਹਾਂ ਦੀ ਇੰਟਰਨੈੱਟ ਡਾਟਾ ਸਹੂਲਤ ਨਹੀਂ ਮਿਲਦੀ। BSNL ਦਾ ਇਹ ਰੀਚਾਰਜ ਪਲਾਨ ਹੁਣ ਨਵੀਂ ਵੈਧਤਾ ਦੇ ਨਾਲ ਦੇਸ਼ ਦੇ ਸਾਰੇ ਟੈਲੀਕਾਮ ਸਰਕਲਾਂ ਵਿੱਚ ਉਪਲਬਧ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਵੱਲੋਂ 13 ਕਰੋੜ ਰੁਪਏ ਦੇ ਸਿੰਚਾਈ ਪ੍ਰਾਜੈਕਟਾਂ ਦੀ ਸ਼ੁਰੂਆਤ*

* *ਚੰਡੀਗੜ੍ਹ/ਅਮਰਗੜ੍ਹ/ਮਾਲੇਰਕੋਟਲਾ, 8 ਜੂਨ:*ਪੰਜਾਬ ਦੇ ਜਲ ਸਰੋਤ ਅਤੇ ਭੂਮੀ ਤੇ ਜਲ ਸੰਭਾਲ ਮੰਤਰੀ ਸ੍ਰੀ ਬਰਿੰਦਰ...

 ਹਰਜੋਤ ਸਿੰਘ ਬੈਂਸ ਵੱਲੋਂ “ਮਿਸ਼ਨ ਕਲੀਨ ਪੰਜਾਬ” ਦੀ ਸ਼ੁਰੂਆਤ; ਸਾਰੇ ਐਮ.ਸੀ. ਅਧਿਕਾਰੀ ਰੋਜ਼ਾਨਾ ਸਵੇਰੇ 7 ਤੋਂ 8 ਵਜੇ ਤੱਕ ਫ਼ੀਲਡ ਵਿੱਚ ਹੋਣਗੇ

ਚੰਡੀਗੜ੍ਹ, 8 ਜੂਨ:ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਸਫ਼ਾਈ ਵਿਵਸਥਾ ਨੂੰ ਦਰੁਸਤ ਕਰਨ ਲਈ ਇੱਕ...

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...