ਜਲੰਧਰ ‘ਚ ਥਾਣਾ ਡਿਵੀਜ਼ਨ ਨੰਬਰ 1 ਦੇ ਖੇਤਰ ‘ਚ ਪੈਂਦੇ ਗਦਾਈਪੁਰ ਸਵਰਨ ਪਾਰਕ ਨੇੜੇ ਖਾਲੀ ਪਏ ਪਲਾਟ ‘ਚ ਭਿਆਨਕ ਅੱਗ ਲੱਗ ਗਈ। ਇਹ ਘਟਨਾ ਮੰਗਲਵਾਰ-ਬੁੱਧਵਾਰ ਦੀ ਰਾਤ ਨੂੰ ਵਾਪਰੀ। ਕਰੀਬ ਇਕ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।
ਦੱਸ ਦਈਏ ਕਿ ਉਕਤ ਪਲਾਟ ਗਦਈਪੁਰ ਦੇ ਰਹਿਣ ਵਾਲੇ ਇੱਕ ਐਨਆਰਆਈ ਦਾ ਸੀ। ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ। ਇਸ ਦੇ ਨਾਲ ਹੀ ਪਲਾਟ ਵਿੱਚ ਲੱਗੇ ਪੌਪਲਰ ਦੇ ਦਰੱਖਤ ਵੀ ਸੜ ਕੇ ਸੁਆਹ ਹੋ ਗਏ। ਜਿਸ ਕਾਰਨ ਪੀੜਤ ਐਨਆਰਆਈ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਉਕਤ ਪਲਾਟ ਵਿੱਚ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਕਾਰਨ ਅੱਗ ਲੱਗ ਗਈ। ਪਲਾਟ ਦੇ ਅੰਦਰ ਵੱਡੀ ਮਾਤਰਾ ਵਿੱਚ ਸੁੱਕੇ ਪੱਤੇ ਪਏ ਸਨ। ਕਿਸੇ ਨੇ ਉਨ੍ਹਾਂ ਪੱਤਿਆਂ ਨੂੰ ਅੱਗ ਲਾ ਦਿੱਤੀ। ਜਿਸ ਕਾਰਨ ਅੱਗ ਵਧਦੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਐਨਆਰਆਈ ਦੇ ਪਲਾਟ ਵਿੱਚ 100 ਤੋਂ ਵੱਧ ਪੌਪਲਰ ਦੇ ਦਰੱਖਤ ਲਗਾਏ ਗਏ ਸਨ। ਅੱਗ ਲੱਗਣ ਕਾਰਨ ਸਾਰੇ ਝੁਲਸ ਗਏ। ਉਕਤ ਪੌਪਲਰ ਦੇ ਦਰੱਖਤ ਪੀੜਤ ਵੱਲੋਂ ਵੇਚੇ ਜਾਣੇ ਸਨ, ਜੋ ਕੁਝ ਮਹੀਨਿਆਂ ਵਿੱਚ ਤਿਆਰ ਹੋ ਜਾਣੇ ਸਨ। ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅੱਗ ਲਾ ਦਿੱਤੀ ਗਈ ਅਤੇ ਉਨ੍ਹਾਂ ਦੀਆਂ ਜੜ੍ਹਾਂ ਸੜ ਗਈਆਂ।
ਲੋਕਾਂ ਨੇ ਦੱਸਿਆ ਕਿ ਅੱਗ ਕਿਵੇਂ ਲੱਗੀ ਇਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਨੂੰ ਦੇਖਦੇ ਹੋਏ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ। ਅੱਗ ਲੱਗਣ ਤੋਂ 20 ਮਿੰਟ ਬਾਅਦ ਫਾਇਰ ਬ੍ਰਿਗੇਡ ਮੌਕੇ ‘ਤੇ ਪਹੁੰਚੀ।












