ਪੰਜਾਬ ਦੇ ਜਲੰਧਰ ਵਿੱਚ KMV ਕਾਲਜ ਰੋਡ ‘ਤੇ ਸਥਿਤ ਇੱਕ ਰਿਹਾਇਸ਼ੀ ਇਲਾਕੇ ਦੇ ਇੱਕ ਕਮਰੇ (ਕੁਆਟਰ) ਦੇ ਅੰਦਰੋਂ 6 ਫੁੱਟ ਲੰਬਾ ਸੱਪ ਨਿਕਲਣ ਤੋਂ ਬਾਅਦ ਹੜਕੰਪ ਮੱਚ ਗਿਆ। ਖੁਸ਼ਕਿਸਮਤੀ ਰਹੀ ਕਿ ਸੱਪ ਨੇ ਕਿਸੇ ਨੂੰ ਨਹੀਂ ਡੰਗਿਆ, ਨਹੀਂ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ ਕੇਐਮਵੀ ਰੋਡ ’ਤੇ ਸਥਿਤ ਸੜਕ ’ਤੇ ਇੱਕ ਵਿਅਕਤੀ ਵੱਲੋਂ ਕਮਰੇ ਬਣਾਏ ਗਏ ਹਨ। ਜਿੱਥੇ ਕਈ ਪ੍ਰਵਾਸੀ ਪਰਿਵਾਰ ਆਪਣੇ ਬੱਚਿਆਂ ਨਾਲ ਰਹਿੰਦੇ ਹਨ। ਹਰ ਰੋਜ਼ ਦੀ ਤਰ੍ਹਾਂ ਬੀਤੇ ਕੱਲ੍ਹ ਵੀ ਉਹ ਆਪਣੇ ਬੱਚਿਆਂ ਸਮੇਤ ਉਕਤ ਘਰ ਦੇ ਅੰਦਰ ਮੌਜੂਦ ਸੀ। ਇਸ ਦੌਰਾਨ ਦੁਪਹਿਰ ਸਮੇਂ ਅਚਾਨਕ ਪ੍ਰਵਾਸੀ ਪਰਿਵਾਰ ਨੂੰ ਸੱਪ ਦੀ ਹਰਕਤ ਦਿਖਾਈ ਦਿੱਤੀ ਜੋ ਕਿ ਕਰੀਬ 6 ਫੁੱਟ ਲੰਬਾ ਸੀ। ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਜੰਗਲਾਤ ਵਿਭਾਗ ਦੇ ਕੰਟਰੋਲ ਰੂਮ ਨੂੰ ਦਿੱਤੀ ਗਈ। ਜਿਸ ਤੋਂ ਬਾਅਦ
ਵਣ ਗਾਰਡ ਨੂੰ ਭੇਜਿਆ ਗਿਆ ਅਤੇ ਅੱਧੇ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਕਿਸੇ ਤਰ੍ਹਾਂ ਸੱਪ ਨੂੰ ਘਰ ਦੇ ਅੰਦਰੋਂ ਫੜ ਲਿਆ ਗਿਆ।
ਜੰਗਲਾਤ ਵਿਭਾਗ ਦੇ ਅਧਿਕਾਰੀ ਜਸਵੰਤ ਸਿੰਘ ਨੇ ਦੱਸਿਆ- ਲੋਕਾਂ ਨੂੰ ਅਪੀਲ ਹੈ ਕਿ ਜੇਕਰ ਕਿਸੇ ਨੂੰ ਘਰ ਵਿੱਚ ਸੱਪ ਨਜ਼ਰ ਆਉਂਦਾ ਹੈ ਤਾਂ ਉਸ ਦੇ ਨੇੜੇ ਜਾਣ ਦੀ ਬਜਾਏ ਵਣ ਵਿਭਾਗ ਨੂੰ ਸੂਚਿਤ ਕੀਤਾ ਜਾਵੇ।
----------- Advertisement -----------
ਜਲੰਧਰ: ਕਮਰੇ ‘ਚੋ ਨਿਕਲਿਆ 6 ਫੁੱਟ ਲੰਬਾ ਸੱਪ, ਇਲਾਕੇ ‘ਚ ਦਹਿਸ਼ਤ ਦਾ ਮਾਹੌਲ
Published on
----------- Advertisement -----------
----------- Advertisement -----------












