ਪਟਿਆਲਾ ‘ਚ 2 ਨੌਜਵਾਨਾਂ ਦੇ ਨਹਿਰ ‘ਚ ਡੁੱਬਣ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤੈਰਨਾ ਨਾ ਜਾਨਣ ਦੇ ਬਾਵਜੂਦ ਇਕ ਨੌਜਵਾਨ ਨੂੰ ਉਸਦੇ ਦੋਸਤਾਂ ਵੱਲੋਂ ਭਾਖੜਾ ਨਹਿਰ ‘ਚ ਨਹਾਉਣ ਲਈ ਮਜਬੂਰ ਕਰ ਦਿੱਤਾ ਗਿਆ। ਨਹਿਰ ‘ਚ ਵੜ੍ਹੇ 19 ਸਾਲਾ ਗੁਰਦਾਸ ਨੂੰ ਬਚਾਉਣ ਲਈ ਉਸਦਾ ਭਰਾ(ਮਾਸੀ ਦਾ ਮੁੰਡਾ) ਅਰਸ਼ਦੀਪ ਸਿੰਘ ਵੀ ਨਹਿਰ ਵਿੱਚ ਵੜ ਗਿਆ।
ਆਪਣੇ ਭਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਅਰਸ਼ਦੀਪ ਸਿੰਘ ਵੀ ਨਹਿਰ ਚ ਡੁੱਬ ਗਿਆ, ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹਿਰ ‘ਚੋਂ ਕੱਢ ਕੇ ਪੁਲਸ ਨੇ ਦੋਸ਼ੀ ਤਿੰਨਾਂ ਦੋਸਤਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਨੇ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨਾਂ ’ਤੇ ਨਿਰਮਲ ਸਿੰਘ, ਹਰਦੀਪ ਸਿੰਘ ਅਤੇ ਮਨਵੀਰ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਐਫਆਈਆਰ ਅਨੁਸਾਰ ਆਈਟੀਆਈ ਦਾ ਵਿਦਿਆਰਥੀ ਗੁਰਦਾਸ ਸਿੰਘ ਆਪਣੀ ਮਾਸੀ ਦੇ ਲੜਕੇ ਅਰਸ਼ਦੀਪ ਸਿੰਘ ਨਾਲ ਪੇਪਰ ਦੇਣ ਗਿਆ ਸੀ। ਗੁਰਦਾਸ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਸਵੇਰ ਦਾ ਇਮਤਿਹਾਨ ਖਤਮ ਹੋ ਗਿਆ ਹੈ ਅਤੇ ਹੁਣ ਸ਼ਾਮ ਦਾ ਪੇਪਰ ਦੇਣਾ ਬਾਕੀ ਹੈ।
ਇਸ ਦੌਰਾਨ ਦੋਵੇਂ ਭਰਾ ਆਪਣੇ ਤਿੰਨ ਦੋਸਤਾਂ ਨਾਲ ਭਾਖੜਾ ਨਹਿਰ ’ਤੇ ਪੁੱਜੇ, ਜਿੱਥੇ ਜਦੋਂ ਬਾਕੀ ਲੋਕ ਨਹਾਉਣ ਲੱਗੇ ਤਾਂ ਗੁਰਦਾਸ ਨੇ ਕਿਹਾ ਕਿ ਉਸ ਨੂੰ ਤੈਰਨਾ ਨਹੀਂ ਆਉਂਦਾ। ਇਸ ਤੋਂ ਬਾਅਦ ਵੀ ਮੁਲਜ਼ਮਾਂ ਨੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਉਤਾਰ ਦਿੱਤਾ ਜਿਸ ਦੌਰਾਨ ਇਹ ਹਾਦਸਾ ਵਾਪਰਿਆ। ਘੱਗਾ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ।
----------- Advertisement -----------
ਪਟਿਆਲਾ: ਨਹਿਰ ‘ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
Published on
----------- Advertisement -----------
----------- Advertisement -----------











