ਹਰਿਆਣਾ ਵਿੱਚ ਅੱਜ ਵੀ ਮਾਨਸੂਨ ਸਰਗਰਮ ਰਹੇਗਾ। 24 ਘੰਟਿਆਂ ਦੌਰਾਨ ਹਰਿਆਣਾ ਦੇ ਮਹਿੰਦਰਗੜ੍ਹ ਅਤੇ ਹਿਸਾਰ ‘ਚ ਸੜਕਾਂ ‘ਤੇ ਢਾਈ-ਢਾਈ ਫੁੱਟ ਮੀਹ ਦਾ ਪਾਣੀ ਭਰ ਗਿਆ ਹੈ। ਉਥੇ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ।
ਹਰਿਆਣਾ ਦੇ ਫਤਿਹਾਬਾਦ, ਸਿਰਸਾ, ਪੰਚਕੂਲਾ, ਅੰਬਾਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਸਵੇਰ ਤੋਂ ਹੀ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਮੋਹਾਲੀ, ਰੂਪਨਗਰ ਅਤੇ ਨਵਾਂਸ਼ਹਿਰ ‘ਚ ਵੀ ਮੀਂਹ ਪੈ ਰਿਹਾ ਹੈ। ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਹੁੰਮਸ ਭਰੀ ਗਰਮੀ ਨਾਲ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। 24 ਘੰਟਿਆਂ ਦੌਰਾਨ ਸਿਰਸਾ ਸਭ ਤੋਂ ਗਰਮ ਜ਼ਿਲ੍ਹਾ ਰਿਹਾ।
ਆਈਐਮਡੀ ਚੰਡੀਗੜ੍ਹ ਨੇ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਦੁਪਹਿਰ 1.30 ਵਜੇ ਤੱਕ ਕੁਝ ਥਾਵਾਂ ‘ਤੇ ਹਲਕੇ ਅਤੇ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਤੇ ਅਰੇਂਜ ਅਲਰਟ ਜਾਰੀ ਕੀਤਾ ਹੈ ਕਰਨਾਲ ਦੇ ਇੰਦਰੀ, ਯਮੁਨਾਨਗਰ ਦੇ ਰਾਦੌਰ, ਕੁਰੂਕਸ਼ੇਤਰ ਜ਼ਿਲੇ ਦੇ ਥਾਨੇਸਰ, ਪਿਹੋਵਾ, ਸ਼ਾਹਬਾਦ, ਅੰਬਾਲਾ, ਪੰਚਕੂਲਾ , ਅੰਬਾਲਾ, ਯਮੁਨਾਨਗਰ ‘ਚ ਅਚਾਨਕ 30 ਤੋਂ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ। ਇਨ੍ਹਾਂ ਇਲਾਕਿਆਂ ‘ਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
----------- Advertisement -----------
ਹਰਿਆਣਾ ਦੇ 2 ਜ਼ਿਲ੍ਹਿਆਂ ‘ਚ ਹੜ੍ਹ ਵਰਗੇ ਹਾਲਾਤ: ਢਾਈ-ਢਾਈ ਫੁੱਟ ਭਰਿਆ ਪਾਣੀ
Published on
----------- Advertisement -----------
----------- Advertisement -----------












