ਸਮਰਾਟ ਸਿਟੀ ਲੁਧਿਆਣਾ ਵਿੱਚ 40 ਚੌਂਕਾਂ ਵਿੱਚ ਸਮਾਰਟ ਕੈਮਰੇ ਲੱਗਣ ਜਾ ਰਹੇ ਹਨ। ਜਿਸ ਵਿੱਚੋਂ 14 ਚੌਂਕਾਂ ਵਿੱਚ ਆਧੁਨਿਕ ਤਕਨੀਕ ਦੇ ਕੈਮਰੇ ਐਕਟਿਵ ਹੋ ਚੁੱਕੇ ਹਨ। ਜਿਨਾਂ ਰਾਹੀਂ ਟਰੈਫਿਕ ਦੀ ਉਲੰਘਣਾ ਕਰਨ ਵਾਲਿਆ ਦੇ ਈ ਚਲਾਂਨ ਹੋਣਗੇ ਜਿਸਦਾ ਚਲਾਨ ਹੋਵੇਗਾ ਉਸ ਨੂੰ ਐਸਐਮਐਸ ਰਾਹੀਂ ਮੈਸੇਜ ਭੇਜਿਆ ਜਾਵੇਗਾ ਏ ਸੀ ਪੀ ਚਰਨਜੀਤ ਸਿੰਘ ਲਾਂਬਾ ਨੇ ਦਸਿਆ ਕਿ 2019 ਤੋ ਈ ਚਲਾਨ ਦੀ ਸ਼ੁਰੂਆਤ ਹੋਈ ਸੀ।
ਜਦ ਈ ਚਲਾਨ ਪੋਸਟ ਰਾਹੀਂ ਭੇਜਿਆ ਜਾਂਦਾ ਸੀ। ਪਰ ਉਸ ਸਮੇਂ ਫਿਰੋਜਪੁਰ ਰੋਡ ਤੇ ਐਲੀਵੇਟਡ ਪੁੱਲ ਬਣਨ ਕਾਰਨ ਚੋਕਾ ਵਿੱਚੋ ਟਰੈਫਿਕ ਲਾਈਟਾਂ ਹਟਾਉਣੀਆ ਪਈਆ ਸਨ। ਪਰ ਹੁਣ ਸਮਾਰਟ ਸਿਟੀ ਪ੍ਰੋਜੈਕਟ ਵਿੱਚ ਨਵੀਆਂ ਸੈਂਸਰ ਟਰੈਫਿਕ ਲਾਈਟਾਂ ਅਤੇ ਈ ਚਲਾਨ ਲਈ ਕੈਮਰੇ ਲਗਾਏ ਜਾ ਰਹੇ ਹਨ। ਜਲਦ ਹੀ 40 ਚੋਕਾ ਵਿੱਚ ਈ ਚਲਾਨ ਦੀ ਸ਼ੁਰੂਆਤ ਹੋਵੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ











