ਅੰਮ੍ਰਿਤਸਰ : – ਬਿਕਰਮ ਮਜੀਠੀਆ ਵਲੋਂ ਹਲਕਾ ਮਜੀਠਾ ਤੋਂ ਆਪਣੀ ਪਤਨੀ ਗਨੀਵ ਮਜੀਠੀਆ ਨੂੰ ਚੋਣ ਮੈਦਾਨ ਵਿਚ ਉਤਾਰਨ ਤੋਂ ਬਾਅਦ ਅੱਜ ਪਹਿਲੀ ਵਾਰ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ| ਪਤੀ ਤੇ ਲੱਗੇ ਇਲਜ਼ਾਮਾਂ ਤੇ ਬਿਕਰਮ ਮਜੀਠੀਆ ਦੀ ਪਤਨੀ ਨੇ ਕਿਹਾ ਕੇ ਸਾਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਕੇ ਉਹਨਾਂ ਤੇ ਝੂਠੇ ਕੇਸ ਪਾਏ ਗਏ| ਰੱਬ ਉਹਨਾਂ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣ| ਉਨ੍ਹਾਂ ਅੱਗੇ ਕਿਹਾ ਕੇ ਹਲਕਾ ਮਜੀਠਾ ਉਹਨਾਂ ਦੇ ਪਰਿਵਾਰ ਵਰਗਾ ਹੈ ਹਲਕੇ ਮਜੀਠੇ ਨੂੰ ਆਪਣੇ ਪਰਿਵਾਰ ਵਾਂਗ ਆਪਣੇ ਬੱਚਿਆਂ ਵਾਂਗ ਸੰਭਾਲਣਗੇ | ਉਨ੍ਹਾਂ ਕਿਹਾ ਕੇ ਬਿਕਰਮ ਮਜੀਠੀਆ ਵਲੋਂ ਉਹਨਾਂ ਨੂੰ ਵਾਰ ਵਾਰ ਹਲਕਾ ਮਜੀਠਾ ਦਾ ਡੱਟ ਕੇ ਕੰਮ ਕਰਨ ਨੂੰ ਕਿਹਾ | ਉਨ੍ਹਾਂ ਅੱਗੇ ਕਿਹਾ ਕੇ ਹਲਕੇ ਦੇ ਲੋਕਾਂ ਵਲੋਂ ਉਨ੍ਹਾਂ ਨੂੰ ਬਹੁਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ |
----------- Advertisement -----------
ਮਜੀਠੀਆ ਦੀ ਪਤਨੀ ਪਹਿਲੀ ਵਾਰ ਆਈ ਕੈਮਰੇ ਸਾਹਮਣੇ; ਮਜੀਠੀਆ ਤੇ ਲੱਗੇ ਇਲਜ਼ਾਮਾਂ ਬਾਰੇ ਦਿੱਤਾ ਜਵਾਬ
Published on
----------- Advertisement -----------












