ਹੱਜ ਕਮੇਟੀ ਆਫ ਇੰਡੀਆ ਵੱਲੋਂ ਪਵਿੱਤਰ ਹੱਜ ਯਾਤਰਾ 2022 ਲਈ ਜਾਣ ਵਾਲਿਆਂ ਦੇ ਫਾਰਮ ਭਰਨ ਮਿਤੀ ਵਿੱਚ ਵਾਧਾ ਕੀਤਾ ਗਿਆ ਹੈ। ਹੱਜ ਕਮੇਟੀ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਦੇ ਮੁਤਾਬਕ ਹੱਜ ਸਾਲ 2022 ਲਈ 1 ਨਵੰਬਰ 2021 ਤੋਂ 31 ਜਨਵਰੀ ਮਿਤੀ ਲਈ ਸਮਾ ਤੈਅ ਸੀ ਤੇ ਭਾਰਤ ਭਰ ਵਿਚ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਸਨ ਪਰ ਹੁਣ ਹੱਜ ਕਮੇਟੀ ਆਫ ਇੰਡੀਆ ਨੇ ਇਸ ਵਿੱਚ ਵਾਧਾ ਕਰਦਿਆਂ 15 ਫਰਵਰੀ ਮਿਤੀ ਕਰ ਦਿੱਤੀ ਗਈ ਹੈ।
ਮਾਲੇਰਕੋਟਲਾ ਵਿਖੇ ਹੱਜ ਫਾਰਮ ਭਰਨ ਦੀਆਂ ਮੁਫ਼ਤ ਸੇਵਾਵਾਂ ਦੇ ਰਹੇ ਸੋਸ਼ਲ ਵਰਕਰ ਮਾਸਟਰ ਅਬਦੁਲ ਅਜੀਜ਼ ਅਤੇ ਸ਼ਹਿਬਾਜ਼ ਜ਼ਹੂਰ ਨੇ ਦੱਸਿਆ ਕਿ ਹੱਜ ਦੇ ਫਾਰਮ ਭਰਨ ਲਈ ਪੰਜਾਬ ਭਰ ਦੇ ਕਿਸੇ ਵੀ ਮੁਸਲਿਮ ਵਿਅਕਤੀ ਵੱਲੋਂ ਮਾਲੇਰਕੋਟਲਾ ਵਿਖੇ ਆ ਕੇ ਉਕਤ ਮਿਤੀ ਤੱਕ ਸੇਵਾਵਾਂ ਹਾਸਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਲਈ ਜਰੂਰੀ ਦਸਤਾਵੇਜ਼ ਪਾਸਪੋਰਟ, ਅਧਾਰ ਕਾਰਡ, ਪੈਨ ਕਾਰਡ, ਸਫੈਦ ਬੈਕਗ੍ਰਾਉਂਡ ਵਾਲੀਆਂ ਫੋਟੋਆਂ, ਬੈਂਕ ਪਾਸਬੁੱਕ ਜਾਂ ਕੈਂਸਲ਼ ਚੈੱਕ, ਕੋਵਿੱਡ ਵੈਕਸਿਨ ਲੱਗਣ ਦਾ ਸਬੂਤ, ਖ਼ੂਨ ਦਾ ਗਰੁੱਪ, ਨੋਮਿਨੀ ਸਬੰਧੀ ਦਸਤਾਵੇਜ਼ ਲੈ ਕੇ ਫਾਰਮ ਭਰੇ ਜਾ ਸਕਦੇ ਹਨ ਇਸ ਲਈ ਮੁਆਵਿਨ ਏ ਹੱਜਾਜ ਵੱਲੋ ਚਾਹਵਾਨ ਸੱਜਣ ਮਾਸਟਰ ਹਾਜੀ ਅਬਦੁਲ ਅਜ਼ੀਜ਼ ਮੋਬਾਈਲ 94642-23400 ਇਮਰਾਨ ਸ਼ਕੀਲ ਮੋਬਾਈਲ 94177-40903 ਨਾਲ ਸੰਪਰਕ ਕੀਤਾ ਜਾ ਸਕਦਾ ਹੈ
----------- Advertisement -----------
ਪਵਿੱਤਰ ਹੱਜ ਯਾਤਰਾ 2022 ਲਈ ਜਾਣ ਵਾਲਿਆਂ ਦੇ ਫਾਰਮ ਭਰਨ ਮਿਤੀ ਵਿੱਚ ਵਾਧਾ
Published on
----------- Advertisement -----------
----------- Advertisement -----------












