ਪੰਜਾਬ ਦੇ ਫਾਜ਼ਿਲਕਾ ਦੇ ਅਰਨੀਵਾਲਾ ‘ਚ ਸੜਕ ਹਾਦਸੇ ‘ਚ ਇਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਬਾਈਕ ਦੇ ਅੱਗੇ ਅਚਾਨਕ ਗਾਂ ਦੇ ਆ ਜਾਣ ਕਾਰਨ ਵਾਪਰਿਆ। ਜਿਸ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਮ੍ਰਿਤਕ ਰਮੇਸ਼ ਕੁਮਾਰ ਫਾਜ਼ਿਲਕਾ ਦੇ ਪਿੰਡ ਰੂਪਨਗਰ ਬਾਰੇਕਾ ਦਾ ਰਹਿਣ ਵਾਲਾ ਸੀ। ਉਹ ਸੇਤੀਆ ਪੇਪਰ ਮਿੱਲ, ਸ੍ਰੀ ਮੁਕਤਸਰ ਸਾਹਿਬ ਵਿੱਚ ਸੁਪਰਵਾਈਜ਼ਰ ਦੇ ਅਹੁਦੇ ‘ਤੇ ਸੀ ਅਤੇ ਅਰਨੀਵਾਲਾ ਵਿੱਚ ਪੇਪਰ ਮਿੱਲ ਪਲਾਂਟ ਵਿੱਚ ਕੰਮ ਕਰਦਾ ਸੀ। ਜਦੋਂ ਉਹ ਆਪਣੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ ਸੀ ਤਾਂ ਪਿੰਡ ਕੰਧਵਾਲਾ ਅਤੇ ਕਥੇੜਾ ਵਿਚਕਾਰ ਅਚਾਨਕ ਇੱਕ ਨੀਲੀ ਗਾਂ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਰਮੇਸ਼ ਸੜਕ ‘ਤੇ ਡਿੱਗ ਗਿਆ। ਇਸ ਹਾਦਸੇ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
----------- Advertisement -----------
ਕੰਮ ਤੋਂ ਘਰ ਪਰਤ ਰਹੇ ਬਾਈਕ ਸਵਾਰ ਨੂੰ ਗਾਂ ਨੇ ਮਾਰੀ ਟੱਕਰ; ਵਿਅਕਤੀ ਦੀ ਮੌਤ
Published on
----------- Advertisement -----------
----------- Advertisement -----------












