ਯੂ.ਪੀ ਸਮੇਤ ਪੰਜ ਸੂਬਿਆਂ ਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਯੂ.ਪੀ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਆਪਣੇ ਨਾਮਜ਼ਦਗੀ ਕਾਗਜ਼ ਦਾਖਲ ਕਰਵਾਏ। ਸੀ.ਐਮ ਯੋਗੀ ਨੇ ਸ਼ੁੱਕਰਵਾਰ ਨੂੰ ਗੋਰਖਪੁਰ ਸਦਰ ਸੀਟ ਤੋਂ ਚੋਣ ਲੜਨ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਯੋਗੀ ਦੀ ਨਾਮਜ਼ਦਗੀ ‘ਚ ਖੁਦ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਯੂਪੀ ਦੇ ਚੋਣ ਇੰਚਾਰਜ ਧਰਮਿੰਦਰ ਪ੍ਰਧਾਨ ਮੌਜੂਦ ਸਨ। ਇਹ ਪਹਿਲੀ ਵਾਰ ਹੈ ਜਦੋਂ ਸ਼ਾਹ ਕਿਸੇ ਦੀ ਨਾਮਜ਼ਦਗੀ ‘ਚ ਨਜ਼ਰ ਆਏ ਹਨ।
ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੁਪਹਿਰ 3 ਤੋਂ 4 ਵਜੇ ਤੱਕ ਗੋਰਖਪੁਰ ਕਲੱਬ ‘ਚ ਵੋਟਰ ਜਾਗਰੂਕਤਾ ਕਾਨਫਰੰਸ ਨੂੰ ਸੰਬੋਧਨ ਕਰਨਗੇ। ਉਹ ਉਸੇ ਦਿਨ ਸ਼ਾਮ 4 ਵਜੇ ਗੋਰਖਪੁਰ ਕਲੱਬ ਵਿੱਚ ਹੀ ਗਿਆਨਵਾਨ ਵਰਗ ਦੀ ਕਾਨਫਰੰਸ ਨੂੰ ਵੀ ਸੰਬੋਧਨ ਕਰਨਗੇ। ਇਸ ਦੇ ਨਾਲ ਹੀ ਸੀਐਮ ਯੋਗੀ ਆਦਿਤਿਆਨਾਥ 5 ਫਰਵਰੀ ਨੂੰ ਘਰ-ਘਰ ਜਨਸੰਪਰਕ ਕਰਨਗੇ। ਉਹ ਸਵੇਰੇ 9 ਤੋਂ 10 ਵਜੇ ਤੱਕ ਮੋਹਾਦੀਪੁਰ ਗੁਰਦੁਆਰਾ ਸਾਹਿਬ ਵਿਖੇ ਸਿੱਖ ਸਮਾਜ ਦੇ ਲੋਕਾਂ ਨੂੰ ਮਿਲਣਗੇ।
----------- Advertisement -----------
ਯੂ.ਪੀ ਚੋਣਾਂ : ਸੀ.ਐਮ ਯੋਗੀ ਨੇ ਸ਼ਾਹ ਦੀ ਮੌਜੂਦਗੀ ‘ਚ ਨਾਮਜ਼ਦਗੀ ਕੀਤੀ ਦਾਖਿਲ
Published on
----------- Advertisement -----------
----------- Advertisement -----------












