ਨਵੀਂ ਦਿੱਲੀ : - ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਣਦੀਪ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਛੋਟਾ ਮੋਦੀ ਕਿਹਾ ਹੈ। ਸੂਰਜੇਵਾਲਾ ਨੇ ਪੰਜਾਬ ਵਿੱਚ ਈਡੀ ਦੇ ਛਾਪਿਆਂ ਨੂੰ ਲੈ ਕੇ ਕਈ ਟਵੀਟ ਵੀ ਕੀਤੇ ਹਨ। ਇਨ੍ਹਾਂ 'ਚੋਂ ਇਕ 'ਚ ਕੇਜਰੀਵਾਲ 'ਤੇ ਨਿਸ਼ਾਨਾ ਸਾਧਦੇ ਹੋਏ ਲਿਖਿਆ- ਪੰਜਾਬ ਚੋਣਾਂ ਤੋਂ 15 ਦਿਨ ਪਹਿਲਾਂ ਮੋਦੀ ਸਰਕਾਰ ਦੀਆਂ ਸਿਆਸੀ ਚਾਲਾਂ ਫਿਰ ਤੋਂ ਸ਼ੁਰੂ ਹੋ ਗਈਆਂ ਹਨ। ਭਾਜਪਾ ਦਾ ਚੋਣ ਵਿਭਾਗ ਯਾਨੀ ਈਡੀ ਮੈਦਾਨ ਵਿੱਚ ਉਤਰਿਆ। ਘਟਨਾਕ੍ਰਮ ਨੂੰ ਸਮਝੋ - ਇਹ ਹਮਲਾ CM ਚੰਨੀ 'ਤੇ ਨਹੀਂ, ਪੰਜਾਬ 'ਤੇ ਹੈ, ਕਿਸਾਨ ਅੰਦੋਲਨ ਨੂੰ ਸਮਰਥਨ ਦੇਣ ਦੀ ਸਜ਼ਾ ਹੈ। ਇਹ ਹਮਲਾ ਹੈ ਤਾਂ ਕਿ ਛੋਟੇ ਮੋਦੀ-ਕੇਜਰੀਵਾਲ ਪਾਰਟੀ ਦੀ ਚੋਰ ਦਰਵਾਜ਼ੇ ਰਾਹੀਂ ਮੱਦਦ ਕੀਤੀ ਜਾ ਸਕੇ, ਕੇਜਰੀਵਾਲ ਨੇ ਖੇਤੀ ਦਾ ਕਾਲਾ ਕਾਨੂੰਨ ਨੋਟੀਫਾਈ ਕੀਤਾ ਸੀ, ਹੁਣ ਮੁੜ ਪੈਰਵਾਈ ਹੋਈ ਹੈ! ਭਾਜਪਾ ਵੱਲੋਂ ਚੋਣਾਂ ਵਿੱਚ ਮੋੜਵਾਂ ਹਮਲਾ, ਛੇ ਸਾਲ ਪੁਰਾਣੇ ਮਾਮਲੇ ਵਿੱਚ ਮੁੱਖ ਮੰਤਰੀ ਚੰਨੀ ਤੇ 33 ਸਾਲ ਪੁਰਾਣੇ ਮਾਮਲੇ ਵਿੱਚ ਸਿੱਧੂ 'ਤੇ ਹਮਲੇ ਹੋ ਰਹੇ ਹਨ|
----------- Advertisement -----------
ਭਾਜਪਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰ ਰਹੀ ਹੈ: ਸੂਰਜੇਵਾਲਾ
Published on
----------- Advertisement -----------
----------- Advertisement -----------












