November 17, 2026, 3:07 pm
----------- Advertisement -----------
HomeNewsBreaking Newsਕਮਲਾ ਹੈਰਿਸ  ਹੋਈ ਡੀਪਫੇਕ ਵੀਡੀਓ ਦਾ ਸ਼ਿਕਾਰ, ਐਲੋਨ ਮਸਕ ਨੇ ਸਾਂਝੀ ਕੀਤੀ...

ਕਮਲਾ ਹੈਰਿਸ  ਹੋਈ ਡੀਪਫੇਕ ਵੀਡੀਓ ਦਾ ਸ਼ਿਕਾਰ, ਐਲੋਨ ਮਸਕ ਨੇ ਸਾਂਝੀ ਕੀਤੀ ਵੀਡਿਓ

Published on

----------- Advertisement -----------

ਟੇਸਲਾ ਅਤੇ ਸਪੇਸਐਕਸ ਦੇ ਮਾਲਕ ਐਲੋਨ ਮਸਕ ਨੇ ਡੈਮੋਕ੍ਰੇਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਦੀ ਇੱਕ ਡੀਪਫੇਕ ਵੀਡੀਓ ਸਾਂਝੀ ਕੀਤੀ ਹੈ। ਇਸ ‘ਚ ਕਮਲਾ ਅਮਰੀਕੀ ਰਾਸ਼ਟਰਪਤੀ ਬਾਇਡਨ ਦਾ ਮਜ਼ਾਕ ਉਡਾ ਰਹੀ ਹੈ। ਨਾਲ ਹੀ ਉਸ ਬਾਰੇ ਨਕਾਰਾਤਮਕ ਗੱਲਾਂ ਵੀ ਕਹੀਆਂ ਜਾ ਰਹੀਆਂ ਹਨ। ਮਸਕ ਦੁਆਰਾ ਸ਼ੇਅਰ ਕੀਤੇ ਇਸ ਡੀਪਫੇਕ ਵੀਡੀਓ ਲਈ ਉਨ੍ਹਾਂ ਦੀ ਕਾਫੀ ਆਲੋਚਨਾ ਹੋ ਰਹੀ ਹੈ। ਉਸ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੀਆਂ ਨੀਤੀਆਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਅਸਲ ‘ਚ ਮਸਕ ਨੇ ਮਈ ‘ਚ ਕਿਹਾ ਸੀ ਕਿ ਅਸੀਂ X ‘ਚ ਇਕ ਅਪਡੇਟ ਜਾਰੀ ਕੀਤਾ ਹੈ, ਜੋ ਕਿਸੇ ਵੀ ਫਰਜ਼ੀ ਤਸਵੀਰਾਂ ਦੀ ਪਛਾਣ ਕਰੇਗਾ। ਇਸ ਨਾਲ ਡੀਪ ਫੇਕ ਦੇ ਵਧਦੇ ਮਾਮਲਿਆਂ ਨੂੰ ਰੋਕਿਆ ਜਾ ਸਕਦਾ ਹੈ।


ਕਮਲਾ ਹੈਰਿਸ ਦਾ ਇਹ ਪੈਰੋਡੀ ਵੀਡੀਓ @MrReaganUSA ਨਾਮ ਦੇ ਹੈਂਡਲ ਨਾਲ ਪੋਸਟ ਕੀਤਾ ਗਿਆ ਸੀ, ਜਿਸ ਨੂੰ ਮਸਕ ਨੇ 27 ਜੁਲਾਈ ਨੂੰ ਸਾਂਝਾ ਕੀਤਾ ਸੀ। ਇਹ ਇੱਕ ਪੈਰੋਡੀ ਵੀਡੀਓ ਹੈ, ਜਿਸ ਵਿੱਚ AI ਦੁਆਰਾ ਬੈਕਗ੍ਰਾਊਂਡ ਵਿੱਚ ਵੌਇਸ ਓਵਰ ਚੱਲ ਰਿਹਾ ਹੈ।

ਇਸ ਵੀਡੀਓ ਵਿੱਚ ਕਮਲਾ ਹੈਰਿਸ ਕਹਿੰਦੀ ਹੈ ਕਿ ਮੈਂ, ਕਮਲਾ ਹੈਰਿਸ, ਰਾਸ਼ਟਰਪਤੀ ਅਹੁਦੇ ਲਈ ਤੁਹਾਡੀ ਡੈਮੋਕਰੇਟ ਉਮੀਦਵਾਰ ਹਾਂ, ਕਿਉਂਕਿ ਜੋ ਬਾਇਡਨ ਦੇ ਬੇਕਾਰ ਬਿਆਨਾਂ ਨੇ ਉਨ੍ਹਾਂ ਦੀ ਬੁਢਾਪੇ ਦਾ ਖੁਲਾਸਾ ਕੀਤਾ ਹੈ। ਮੈਂ ਇਸ ਲਈ ਉਸਦਾ ਧੰਨਵਾਦ ਕਰਦੀ ਹਾਂ। ਮੈਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਮੈਂ ਵਿਭਿੰਨਤਾ ਦੇ ਮਾਮਲੇ ਵਿਚ ਸਿਖਰ ‘ਤੇ ਹਾਂ।

ਫਰਜ਼ੀ ਵੀਡੀਓ ‘ਚ ਕਮਲਾ ਹੈਰਿਸ ਕਹਿੰਦੀ ਹੈ ਕਿ ਜੇਕਰ ਤੁਸੀਂ ਮੇਰੀ ਕਹੀ ਕਿਸੇ ਵੀ ਗੱਲ ਦੀ ਆਲੋਚਨਾ ਕਰਦੇ ਹੋ, ਤਾਂ ਤੁਸੀਂ ਸੈਕਸਿਸਟ ਅਤੇ ਨਸਲਵਾਦੀ ਦੋਵੇਂ ਹੋ। ਮੈਨੂੰ ਦੇਸ਼ ਚਲਾਉਣ ਬਾਰੇ ਕੁਝ ਪਤਾ ਨਹੀਂ ਹੋ ਸਕਦਾ ਪਰ ਯਾਦ ਰੱਖੋ, ਜੇਕਰ ਤੁਸੀਂ ਡੀਪ ਸਟੇਟ ਕਠਪੁਤਲੀ ਹੋ ਤਾਂ ਇਹ ਚੰਗੀ ਗੱਲ ਹੈ। ਮੈਂ ਚਾਰ ਸਾਲ ਜੋਅ ਬਿਡੇਨ ਦੀ ਨਿਗਰਾਨੀ ਹੇਠ ਡੀਪ ਸਟੇਟ ਕਠਪੁਤਲੀ ਬਣ ਕੇ ਬਿਤਾਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਉੱਤਰਖੰਡ ‘ਚ ਵਾਪਰੇ ਦੋ ਸੜਕ ਹਾਦਸਿਆਂ ’ਚ 12 ਵਿਅਕਤੀਆਂ ਦੀ ਹੋਈ ਮੌਤ, 25 ਜ਼ਖ਼ਮੀ

ਉੱਤਰਾਖੰਡ ਵਿੱਚ ਅੱਜ ਵਾਪਰੇ ਦੋ ਵੱਖ-ਵੱਖ ਸੜਕ ਹਾਦਸਿਆਂ ਨੇ ਕਈ ਪਰਿਵਾਰਾਂ ਨੂੰ ਡੂੰਘੇ ਸਦਮੇ...

ਕੈਨੇਡਾ ’ਚ ਕਾਰਾਂ ਚੋਰੀ ਕਰਨ ਦੇ ਦੋਸ਼ ’ਚ ਪੰਜਾਬੀ ਮੂਲ ਦੇ 2 ਨੌਜਵਾਨਾਂ ਸਣੇ 12 ਗ੍ਰਿਫ਼ਤਾਰ

 ਗਰੇਟਰ ਟੋਰਾਂਟੋ ਏਰੀਆ (ਜੀ ਟੀ ਏ) ਵਿੱਚ ਸਰਗਰਮ ਇੱਕ ਵੱਡੇ ਅੰਤਰਰਾਸ਼ਟਰੀ ਵਾਹਨ ਚੋਰ ਗਰੋਹ...

ਸ਼ਿਵਰਾਜ ਚੌਹਾਨ ਦਾ ਪੰਜਾਬ ਦੌਰਾ, ਮੋਹਾਲੀ ‘ਚ ‘ਖੇਤ ਬਚਾਓ ਮੁਹਿੰਮ’ ਤਹਿਤ ਕਿਸਾਨਾਂ ਨਾਲ ਕੀਤੀ ਗੱਲਬਾਤ

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਮੋਹਾਲੀ ਪਹੁੰਚੇ। ਹਵਾਈ ਅੱਡੇ...

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ,...

ਪਤਨੀ ਹੀ ਨਿੱਕਲੀ ਪਤੀ ਦੀ ਕਾਤਲ, ਭੂਆ ਦੇ ਮੁੰਡੇ ਨਾਲ ਪ੍ਰੇਮ ਸਬੰਧਾਂ ਦੇ ਚੱਲਦੇ ਦਿੱਤੀ ਸੀ ਸੁਪਾਰੀ, ਪੁਲਿਸ ਦੇ ਵੱਡੇ ਖੁਲਾਸੇ !

 ਧਨੌਲਾ ਪੁਲਿਸ ਨੇ ਭੀਖੀ ਰੋਡ ’ਤੇ ਮਿਲੀ ਨੌਜਵਾਨ ਰੇਸ਼ਮ ਸਿੰਘ ਦੀ ਲਾਸ਼ ਦੇ ਮਾਮਲੇ...

ਕਾਂਸਟੇਬਲ ਦੀ ਮੌਤ ਮਾਮਲੇ ‘ਚ ਵੱਡਾ ਖੁਲਾਸਾ, ਸਿਰ ‘ਚ ਗੋਲੀ ਮਾਰ ਕੀਤਾ ਸੀ ਕਤਲ

ਜ਼ਿਲ੍ਹੇ ਵਿੱਚ ਪੁਲਿਸ ਮੁਲਾਜ਼ਮ ਵਿਨੋਦ ਕੁਮਾਰ ਦੀ ਮੌਤ ਨੂੰ ਲੈ ਕੇੇ ਪੰਜਾਬ ਪੁਲਿਸ ਦੇ...

ਡੇਰਾਬੱਸੀ ਦੇ ਕਿਸਾਨ ਦੀ ਚਮਕੀ ਕਿਸਮਤ, ਨਿਕਲਿਆ 12 ਕਰੋੜ ਰੁਪਏ ਦਾ ਦੀਵਾਲੀ ਬੰਪਰ

ਡੇਰਾਬੱਸੀ ਨੇੜਲੇ ਪਿੰਡ ਹਮਾਯੂੰਪੁਰ ਦੇ ਇਕ ਸਾਧਾਰਨ ਕਿਸਾਨ ਦਾ 12 ਕਰੋੜ ਰੁਪਏ ਦਾ ਦੀਵਾਲੀ...

ਪੰਜਾਬ ਰੋਡਵੇਜ਼ ਡਿਪੂ ਨੰਬਰ 1 ‘ਚ ਲੱਗੀ ਅੱਗ, 40 ਤੋਂ ਵੱਧ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਤਾਇਨਾਤ

ਜਲੰਧਰ ਦੇ ਪੰਜਾਬ ਰੋਡਵੇਜ਼ ਡਿਪੂ ਨੰਬਰ 1 ਵਿੱਚ ਰਾਤ 11 ਵਜੇ ਦੇ ਕਰੀਬ ਭਿਆਨਕ...

ਸੋਨੀਆ ਗਾਂਧੀ ਦੀ ਬੁਕ ਲਾਂਚਿੰਗ ‘ਚ ਪਹੁੰਚੇ ਕੈਪਟਨ ਅਮਰਿੰਦਰ ਸਿੰਘ, ਸਿਆਸਤ ‘ਚ ਛਿੜੀ ਨਵੀਂ ਚਰਚਾ!

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਭਾਜਪਾ ਨੇਤਾ ਕੈਪਟਨ ਅਮਰਿੰਦਰ ਸਿੰਘ ਨੇ ਇੱਕ...