ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਪੁੰਗਾ ਨੇੜੇ ਇੱਕ ਸਕੂਲੀ ਬੱਸ ਦੀ ਬਾਈਕ ਨਾਲ ਟੱਕਰ ਹੋ ਗਈ। ਬਾਈਕ ‘ਤੇ 5 ਲੋਕ ਸਵਾਰ ਸਨ। ਇਨ੍ਹਾਂ ‘ਚੋਂ ਤਿੰਨ ਦੀ ਮੌਤ ਹੋ ਗਈ, ਜਦਕਿ ਦੋ ਸਾਲਾ ਬੱਚਾ ਬਚ ਗਿਆ, ਪਰ ਉਸ ਦੀ ਮਾਂ ਗੰਭੀਰ ਜ਼ਖਮੀ ਹੈ।
ਮ੍ਰਿਤਕ ਪਰਿਵਾਰ ਦੇ ਵੱਡੇ ਪੁੱਤਰ ਯੂਸਫ ਨੇ ਦੱਸਿਆ ਕਿ ਉਸ ਦੀ ਕੁਝ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ। ਉਸ ਦਾ ਭਰਾ, ਮਾਂ, ਭਰਜਾਈ ਅਤੇ ਭਤੀਜਾ-ਭਤੀਜੀ ਮੋਟਰਸਾਈਕਲ ’ਤੇ ਸਾਵਣ ਦਾ ਤਿਉਹਾਰ (ਸੰਧਾਰਾ) ਦੇਣ ਲਈ ਜਾ ਰਹੇ ਸਨ। ਉਹ ਅਜੇ ਪਿੰਡ ਪੁੰਗਾ ਪਹੁੰਚੇ ਹੀ ਸੀ ਕਿ ਸਕੂਲੀ ਬੱਸ ਨੇ ਉਸ ਦੇ ਮੋਟਰ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਵਿੱਚ ਉਸਦੇ ਭਰਾ, ਮਾਂ ਅਤੇ ਤਿੰਨ ਸਾਲ ਦੀ ਭਤੀਜੀ ਦੀ ਮੌਤ ਹੋ ਗਈ ਹੈ।
ਉਸਦੀ ਭਰਜਾਈ ਅਤੇ ਦੋ ਸਾਲ ਦਾ ਭਤੀਜਾ ਵੀ ਬਾਈਕ ‘ਤੇ ਸਵਾਰ ਸਨ। ਭਾਬੀ ਦੀ ਹਾਲਤ ਨਾਜ਼ੁਕ ਹੈ ਅਤੇ ਉਸ ਦਾ ਦੋ ਸਾਲਾ ਭਤੀਜਾ ਵਾਲ-ਵਾਲ ਬਚ ਗਿਆ। ਘਟਨਾ ਸਮੇਂ ਸਕੂਲ ਬੱਸ ਵਿੱਚ ਵਿਦਿਆਰਥੀ ਮੌਜੂਦ ਸਨ। ਜਿਨ੍ਹਾਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ। ਘਟਨਾ ਤੋਂ ਬਾਅਦ ਪਿੰਡ ਵਾਸੀ ਵੀ ਮੌਕੇ ‘ਤੇ ਇਕੱਠੇ ਹੋ ਗਏ। ਉਨ੍ਹਾਂ ਨੇ ਤੁਰੰਤ ਜ਼ਖਮੀਆਂ ਨੂੰ ਬੱਸ ‘ਚ ਹਸਪਤਾਲ ਪਹੁੰਚਾਇਆ।
ਜਾਂਚ ਲਈ ਹਸਪਤਾਲ ਪੁੱਜੇ ਐਸਐਚਓ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਕ ਨਿੱਜੀ ਸਕੂਲ ਦੀ ਬੱਸ ਵਿਦਿਆਰਥੀਆਂ ਨੂੰ ਘਰ ਛੱਡਣ ਲਈ ਜਾ ਰਹੀ ਸੀ। ਇਸ ਦੌਰਾਨ ਬੱਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਘਟਨਾ ‘ਚ ਬਾਈਕ ਸਵਾਰ ਵਿਅਕਤੀ, ਉਸਦੀ ਮਾਂ ਅਤੇ 3 ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
----------- Advertisement -----------
ਅੰਮ੍ਰਿਤਸਰ ‘ਚ ਸਕੂਲ ਬੱਸ ਤੇ ਮੋਟਰਸਾਈਕਲ ਦੀ ਟੱਕਰ; ਇਕ ਬੱਚੀ ਸਮੇਤ 3 ਮੌਤਾਂ
Published on
----------- Advertisement -----------
----------- Advertisement -----------












