July 4, 2026, 6:37 am
----------- Advertisement -----------
HomeNewsLatest Newsਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ...

ਛੇ ਲੱਖ ਰਿਸ਼ਵਤ ਲੈਣ ਦੇ ਦੋਸ਼ ਹੇਠ ਪੁਲਿਸ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰ

Published on

----------- Advertisement -----------

ਚੰਡੀਗੜ, 2 ਅਗਸਤ, 2024 (ਬਲਜੀਤ ਮਰਵਾਹਾ)- ਪੰਜਾਬ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਪੁਲਿਸ ਇੰਸਪੈਕਟਰ ਵਿਜੇ ਕੁਮਾਰ, ਜੋ ਕਿ ਪਹਿਲਾਂ ਇੰਚਾਰਜ ਸੀ.ਆਈ.ਏ, ਸਮਾਣਾ, ਜ਼ਿਲ੍ਹਾ ਪਟਿਆਲਾ ਵਜੋਂ ਤਾਇਨਾਤ ਸੀ, ਨੂੰ ਸਹਿ-ਮੁਲਜ਼ਮ ਏ.ਐਸ.ਆਈ. ਰਘਵੀਰ ਸਿੰਘ ਨਾਲ ਮਿਲੀਭੁਗਤ ਕਰਕੇ ਛੇ ਲੱਖ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇੰਸਪੈਕਟਰ ਵਿਜੇ ਕੁਮਾਰ ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਦਰਜ ਐਫਆਈਆਰ ਨੰਬਰ 36 ਮਿਤੀ 23.10.2023 ਅਧੀਨ ਗ੍ਰਿਫਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਮੁਕੱਦਮੇ ਵਿੱਚ ਏਐਸਆਈ ਰਘਵੀਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਸ ਤੋਂ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਕੇਸ ਵਿੱਚ ਉਪਰੋਕਤ ਇੰਸਪੈਕਟਰ ਵਿਜੇ ਕੁਮਾਰ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਏ.ਐਸ.ਆਈ ਰਘਵੀਰ ਸਿੰਘ (ਨੰਬਰ 1245/ਪੀ.ਟੀ.ਐਲ.) ਖਿਲਾਫ ਪਟਿਆਲਾ ਜ਼ਿਲੇ ਦੇ ਸਮਾਣਾ ਕਸਬੇ ਦੇ ਵਸਨੀਕ ਸ਼ੈਂਪੀ ਸਿੰਘ ਵੱਲੋਂ ਦਰਜ ਕਰਵਾਈ ਗਈ ਆਨਲਾਈਨ ਸ਼ਿਕਾਇਤ ਦੀ ਪੜਤਾਲ ਉਪਰੰਤ ਉਕਤ ਮੁਲਾਜ਼ਮ ਵਿਰੁੱਧ ਇਹ ਐਫ.ਆਈ.ਆਰ. ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਆਪਣੀ ਆਨਲਾਈਨ ਸ਼ਿਕਾਇਤ ਵਿੱਚ ਦੋਸ਼ ਲਾਇਆ ਸੀ ਕਿ ਮੁਲਜ਼ਮ ਏਐਸਆਈ ਨੇ ਉਸ ਖ਼ਿਲਾਫ਼ ਥਾਣਾ ਸਮਾਣਾ ਵਿੱਚ ਦਰਜ ਇੱਕ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਬਦਲੇ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ 27-04-2023 ਨੂੰ ਛੇ ਲੱਖ ਰੁਪਏ ਰਿਸ਼ਵਤ ਵਜੋਂ ਪ੍ਰਾਪਤ ਵੀ ਕਰ ਲਏ ਸਨ ਅਤੇ ਬਾਕੀ ਚਾਰ ਲੱਖ ਰੁਪਏ ਦੀ ਮੰਗ ਕਰ ਰਿਹਾ ਸੀ। ਇਸ ਮੁਕੱਦਮੇ ਦੀ ਅਗਲੇਰੀ ਜਾਂਚ ਜਾਰੀ ਸੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਾਂਝਾ ਸੁਨੇਹਾ ਸੰਮੇਲਨ ਨੇ ਸਿਵਲ ਸੁਸਾਇਟੀ, ਇਨਫਲੂਐਂਸਰਾਂ ਅਤੇ ਸਰਕਾਰ ਨੂੰ ਇੱਕ ਛੱਤ ਹੇਠ ਲਿਆ...

ਦੇਸ਼ ਦੇ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਹੁਣ ਹਰ ਹਿੰਦੂ ਅਤੇ ਸਨਾਤਨੀ ਨੂੰ ਇਹਨਾਂ ਖਿਲਾਫ ਆਵਾਜ਼ ਚੁੱਕਣੀ ਪਵੇਗੀ- ਕੇਜਰੀਵਾਲ

ਨਵੀਂ ਦਿੱਲੀ/ਗੋਆ, 3 ਜੁਲਾਈ:ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਰਾਮ ਮੰਦਰ...

‘2 ਕਿੱਲੋ ਸੋਨੇ ਦੇ ਗਹਿਣੇ, 20 ਕਿੱਲੋ ਚਾਂਦੀ…’, DSP ਦੇ ਘਰੋਂ ਮਿਲਿਆ 200 ਕਰੋੜ ਦਾ ਖਜ਼ਾਨਾ !

ਤੇਲੰਗਾਨਾ 'ਚ ਇੱਕ ਡੀਐਸਪੀ ਕੋਲੋਂ 200 ਕਰੋੜ ਰੁਪਏ ਦਾ ਖਜ਼ਾਨਾ ਬਰਾਮਦ ਹੋਣ ਦੀ ਖ਼ਬਰ...

ਮਸ਼ਹੂਰ ਪੰਜਾਬੀ ਗਾਇਕ ਖਿਲਾਫ ਈਸਾਈ ਭਾਈਚਾਰੇ ਦੇ ਆਗੂਆਂ ਨੇ ਦਰਜ ਕਰਵਾਈ ਸ਼ਿਕਾਇਤ

ਈਸਾਈ ਸਮਾਜ ਨੇ ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਜਾਨੀ ਦੇ ਗਾਣੇ ‘ਅਪਸਰਾ 2’ ਨੂੰ...

ਪੰਜਾਬ ਕਾਂਗਰਸ ਦੋਫਾੜ! ਰਾਜਾ ਵੜਿੰਗ ਦੀ ਜਗ੍ਹਾ ਚੰਨੀ ਨੂੰ ਬਣਾਇਆ ਜਾਵੇ ਪੰਜਾਬ ਕਾਂਗਰਸ ਪ੍ਰਧਾਨ

ਪੰਜਾਬ ਕਾਂਗਰਸ ਪ੍ਰਧਾਨ ਨਾ ਬਣਾਏ ਜਾਣ ਤੋਂ ਨਾਰਾਜ਼ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ...

61 ਸਾਲ ਦੀ ਉਮਰ ‘ਚ ਆਮਿਰ ਖਾਨ ਦਾ ਤੀਜਾ ਵਿਆਹ, 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਹੋਵੇਗਾ ਵਿਆਹ

ਬਾਲੀਵੁੱਡ ਅਦਾਕਾਰ ਆਮਿਰ ਖਾਨ ਨੇ ਵੀਰਵਾਰ ਨੂੰ ਜਨਤਕ ਤੌਰ ‘ਤੇ ਆਪਣੇ ਤੀਜੇ ਵਿਆਹ ਨੂੰ...

ਪਤੀ ਏਕਮ ਢਿੱਲੋਂ ਦੇ ਕਤਲ ਮਾਮਲੇ ‘ਚ ਪਤਨੀ ਸੀਰਤ ਕੌਰ ਨੂੰ ਉਮਰ ਕੈਦ ਦੀ ਸਜ਼ਾ ਸੁਂਣਾਈ

3 ਜੁਲਾਈ- ਸਾਲ 2017 ਵਿਚ ਮੁਹਾਲੀ ਦੇ ਫੇਜ਼-3ਬੀ1 ਵਿਚ ਵਾਪਰੇ ਇਕ ਦਿਲ ਦਹਿਲਾ ਦੇਣ...

 ਵੈਸ਼ਨੋ ਦੇਵੀ ਜਾ ਰਹੀ ਬੱਸ ਅੰਡਰਪਾਸ ਦੇ ਪਾਣੀ ‘ਚ ਫਸੀ, ਪੁਲਿਸ ਨੇ 55 ਸ਼ਰਧਾਲੂਆਂ ਨੂੰ ਬਚਾਇਆ

ਜਲੰਧਰ-ਜੰਮੂ ਰਾਸ਼ਟਰੀ ਰਾਜਮਾਰਗ-44 ‘ਤੇ ਸੁਜਾਨਪੁਰ ਵਿੱਚ ਬੀਤੀ ਦੇਰ ਰਾਤ ਇੱਕ ਵੱਡਾ ਹਾਦਸਾ ਹੋਣ ਤੋਂ...

ਪੈਟਰੋਲ-ਡੀਜ਼ਲ ‘ਤੇ ਪੈਟਰੋਲੀਅਮ ਮੰਤਰੀ ਹਰਦੀਪ ਪੁਰੀ ਨੇ ਦਿੱਤਾ ਬਿਆਨ, ਕਿਹਾ-‘ਫਿਲਹਾਲ ਘੱਟ ਨਹੀਂ ਹੋਣਗੇ ਰੇਟ’

ਹਰ ਦਿਨ ਜਦੋਂ ਤੁਸੀਂ ਆਪਣੀ ਗੱਡੀ ਵਿਚ ਪੈਟਰੋਲ ਜਾਂ ਡੀਜ਼ਲ ਭਰਵਾਉਣ ਜਾਂਦੇ ਹੋ ਤਾਂ...